ਬੱਚਿਆਂ ਨੂੰ ਸਕੂਲ ਲਿਜਾ ਰਹੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ

Road Accident

ਸਦਿਕ (ਸੱਚ ਕਹੂੰ ਨਿਊਜ਼)। ਸਵੇਰੇ-ਸਵੇਰੇ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਸਕੂਲ ਦੇ ਬੱਚਿਆਂ ਨੂੰ ਲਿਜਾ ਰਹੀ ਇੱਕ ਪ੍ਰਾਈਵੇਟ ਕਰੂਜ਼ਰ ਗੱਡੀ ਧੁੰਦ ਕਾਰਨ ਪਲਟ ਗਈ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ’ਚ ਕਈ ਬੱਚਿਆਂ ਸਮੇਤ ਵਹੀਕਲ ਸਵਾਰ ਜਖ਼ਮੀ ਹੋ ਗਏ। ਇਸ ਮੌਕੇ ਗੱਡੀ ਪਲਟ ਕਾਰਨ ਘਬਰਾਏ ਬੱਚੇ ਵਿਲਕਦੇ ਦੇਖੇ ਗਏ। (Accident)

ਪ੍ਰਾਪਤ ਜਾਣਕਾਰੀ ਅਨੁਸਾਰ ਸਾਦਿਕ ਨੇੜਲੇ ਪਿੰਡ ਢਿੱਲਵਾਂ ਖੁਰਦ, ਜੰਡ ਵਾਲਾ ਤੇ ਮਹਿਮੂਆਣਾ ਦੇ ਬੱਚੇ ਲੈ ਕੇ ਪ੍ਰਾਈਵੇਟ ਕਰੂਜ਼ਰ ਗੱਡੀ ਫਰੀਦਕੋਟ ਜਾ ਰਹੀ ਸੀ। ਮਹਿਮੂਆਣਾ ਕੋਲ ਸਾਦਿਕ ਵਾਲੇ ਪਾਸਿਓ ਜਦੋਂ ਟਰੱਕ ਨੇ ਗੱਡੀ ਨੂੰ ਓਵਰਟੇਕ ਕੀਤਾ ਤਾਂ ਕਰੂਜ਼ਰ ਗੱਡੀ ਨੂੰ ਫੇਟ ਵੱਜੀ ਤੇ ਗੱਡੀ ਬੇਕਾਬੂ ਹੋ ਕੇ ਪਲਟ ਗਈ ਅਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਅਤੇ ਕਾਰ ਵਿੱਚ ਜਾ ਵੱਜੀ। ਮੌਕੇ ’ਤੇ ਹਾਜ਼ਰ ਬੱਚਿਆਂ ਦੇ ਮਾਪਿਆਂ ਨੇ ਦੱਸਆ ਕਿ ਇਸ ਹਾਦਸੇ ਦੌਰਾਨ ਕਰੀਬ 5 ਬੱਚੇ ਜਖ਼ਮੀ ਹੋਏ ਹਨ ਜਿਨ੍ਹਾਂ ਵਿੱਚੋਂ ਦੋ ਦੇ ਗੰਭੀਰ ਸੱਟਾਂ ਹੋਣ ਕਾਰਨ ਸਾਦਿਕ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। (Accident)

Also Read : ਪੰਜਾਬ ਲਈ ਦੀਵਾਲੀ ਤੋਂ ਪਹਿਲਾਂ 6 ਨਵੰਬਰ ਹੋਣ ਜਾ ਰਿਹੈ ਫ਼ੈਸਲਿਆਂ ਵਾਲਾ ਦਿਨ

ਇਸ ਹਾਦਸੇ ਦੌਰਾਨ ਗੱਡੀ ਦਾ ਚਾਲਕ ਹਰਜਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸਾਦਿਕ ਜਖ਼ਮੀ ਹੋ ਗਿਆ ਜਿਸ ਨੂੰ ਇਲਾਜ਼ ਲਈ ਫਰੀਦਕੋਟ ਭੇਜਿਆ ਗਿਆ ਹੈ। ਮੋਟਰਸਾਈਕਲ ਸਵਾਰ ਵੀ ਜਖ਼ਮੀ ਹੋੈ। ਘਟਨਾ ਦੀ ਸੂਚਨਾ ਮਿਲਦੇ ਹੀ ਏਐੱਸਆਈ ਸੁਖਦਾਤਾਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੰੁਚਾਇਆ। ਵਹੀਕਲ ਹਟਾ ਕੇ ਰਸਤਾ ਚਾਲੂ ਕਰਵਾਇਆ ਗਿਆ। ਜਾਣਕਾਰੀ ਮਿਲੀ ਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਟਰੱਕ ਸਮੇਤ ਭੱਜ ਗਿਆ।

LEAVE A REPLY

Please enter your comment!
Please enter your name here