ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ (Jigme Khesar Namgyel Wangchuck) 03 ਤੋਂ 10 ਨਵੰਬਰ ਤੱਕ ਭਾਰਤ ਦੇ ਦੌਰੇ ‘ਤੇ ਆ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਭੂਟਾਨ ਦੇ ਰਾਜਾ ਆਪਣੇ ਦੇਸ਼ ਦੀ ਸ਼ਾਹੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਕੱਲ੍ਹ ਨਵੀਂ ਦਿੱਲੀ ਪਹੁੰਚਣਗੇ।
ਇਹ ਵੀ ਪੜ੍ਹੋ : Haryana News: ਹਰਿਆਣਾ ਦੇ CM ਨੇ ਖੋਲ੍ਹਿਆ ਤੋਹਫ਼ਿਆਂ ਦਾ ਪਿਟਾਰਾ, ਕੀਤੇ ਵੱਡੇ ਐਲਾਨ, ਵੇਖੋ
ਉਹ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਭੂਟਾਨ ਦੇ ਰਾਜਾ ਨਾਲ ਮੁਲਾਕਾਤ ਕਰਨਗੇ। ਭੂਟਾਨ ਦੇ ਰਾਜਾ ਅਸਾਮ ਅਤੇ ਮਹਾਰਾਸ਼ਟਰ ਦਾ ਵੀ ਦੌਰਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਭੂਟਾਨ ਦਰਮਿਆਨ ਦੋਸਤੀ ਅਤੇ ਸਹਿਯੋਗ ਦੇ ਵਿਲੱਖਣ ਸਬੰਧ ਹਨ। ਜਿਨਂ ਦੀ ਵਿਸ਼ੇਸ਼ਤਾ ਸਮਝ ਤੇ ਆਪਸੀ ਵਿਸ਼ਵਾਸ ਹੈ। ਇਹ ਦੌਰਾ ਦੋਵਾਂ ਧਿਰਾਂ ਨੂੰ ਦੁਵੱਲੇ ਸਹਿਯੋਗ ਦੇ ਸਮੁੱਚੇ ਰੂਪ ਦੀ ਸਮੀਖਿਆ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ ਦੁਵੱਲੀ ਭਾਈਵਾਲੀ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ।