ਪਟਿਆਲਾ, (ਖੁਸ਼ਵੀਰ ਸਿੰਘ ਤੂਰ). ਨਸ਼ਾ ਤਸਕਰੀ ਮਾਮਲੇ ‘ਚ ਘਿਰੇ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ ਭੋਲਾ ਉੱਪਰ ਈਡੀ ਵੱਲੋਂ ਨਸ਼ੇ ਦੀ ਕਮਾਈ ਰਾਹੀਂ ਜ਼ਮੀਨ ਜਾਇਦਾਦ ਬਣਾਉਣ ਦੇ ਚਲਾਏ ਜਾ ਰਹੇ ਕੇਸ ਦੀ ਅੱਜ ਇੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਹੋਈ। ਅੱਜ ਦੀ ਸੁਣਵਾਈ ਦੌਰਾਨ ਜਗਦੀਸ ਭੋਲਾ , ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਬਿੱਟੂ ਔਲਖ ਸਮੇਤ ਹੋਰ ਮੁਲਜ਼ਮ ਪਹੁੰਚੇ ਹੋਏ ਸਨ। (CBI Court)
ਵਕੀਲਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਅੱਜ ਅਦਾਲਤ ਵਿੱਚ ਕੰਮ ਕਾਜ ਠੱਪ ਰਿਹਾ ਜਿਸ ਕਾਰਨ ਇਸ ਮਾਮਲੇ ਦੀ ਸੁਣਵਾਈ ਨਾ ਹੋ ਸਕੀ। ਮਾਨਯੋਗ ਅਦਾਲਤ ਨੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ 28 ਅਪਰੈਲ ‘ਤੇ ਪਾ ਦਿੱਤੀ ਪੁਲਿਸ ਵੱਲੋਂ ਜਗਦੀਸ ਭੋਲਾ ਸਮੇਤ ਹੋਰਨਾਂ ਨੂੰ ਭਾਰੀ ਪੁਲਿਸ ਪ੍ਰਬੰਧ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਈਡੀ ਵੱਲੋਂ ਜਾਇਦਾਦਾਂ ਬਣਾਉਣ ਦੇ ਦੋਸ਼ਾਂ ਸਬੰਧੀ ਕੇਸ ਈਡੀ ਵੱਲੋਂ ਵੱਖਰੇ ਤੌਰ ‘ਤੇ ਚਲਾਇਆ ਜਾ ਰਿਹਾ ਹੈ ਜਦਕਿ ਸਥਾਨਕ ਪੁਲਿਸ ਵੱਲੋਂ ਨਸ਼ਾ ਤਸਕਰੀ ਦਾ ਮਾਮਲਾ ਵੱਖਰੇ ਤੌਰ ‘ਤੇ ਚਲਾਇਆ ਜਾ ਰਿਹਾ ਹੈ। ਉਧਰ ਅੱਜ ਦੀ ਇਸ ਸੁਣਵਾਈ ਦੌਰਾਨ ਜਿਥੇ ਈਡੀ ਦੇ ਵਕੀਲ ਜੇਪੀਐਸ ਸਰਾਓ ਅਦਾਲਤ ਵਿੱਚ ਨਾ ਆਏ, ਉਥੇ ਹੀ ਭੋਲਾ ਦੇ ਵਕੀਲ ਸਤੀਸ਼ ਕਰਕਰਾ ਸਮੇਤ ਦੂਜੇ ਮੁਲਜ਼ਮਾਂ ਦੇ ਵਕੀਲਾਂ ਨੇ ਵੀ ਅਦਾਲਤੀ ਕੰਮਾਂ ਦਾ ਬਾਈਕਾਟ ਕੀਤਾ। (CBI Court)