ਨੌਜਵਾਨ ਦੀ ਮੌਤ ਤੋਂ ਬਾਅਦ ਸੂਬੇ ’ਚ ਟਰੈਕਟਰ ਸੰਟਟ ’ਤੇ ਬੈਨ

Stunt
ਨੌਜਵਾਨ ਦੀ ਮੌਤ ਤੋਂ ਬਾਅਦ ਸੂਬੇ ’ਚ ਟਰੈਕਟਰ ਸੰਟਟ ’ਤੇ ਬੈਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਟਰੈਕਟਰ ਸਟੰਟ ਕਰਦੇ ਨੌਜਵਾਨ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਮਾਨ ਵੱਡਾ ਫੈਸਲਾ ਲਿਆ ਹੈ। ਹੁਣ ਸੂਬੇ ’ਚ ਟਰੈਕਟਰ ਸਟੰਟ ’ਤੇ ਪੂਰੀ ਰੋਕ ਲਾ ਦਿੱਤੀ ਹੈ। ਜੇਕਰ ਟਰੈਕਟਰ ਜਾਂ ਹੋਰ ਔਜਾਰ ਨਾਲ ਸਟੰਟ ਕੀਤਾ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। (Stunt)

ਇਹ ਵੀ ਪੜ੍ਹੋ : ਪੰਜਾਬ ‘ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ

ਮੁੱਖ ਮੰਤਰੀ ਮਾਨ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹਨੂੰ ਮੌਤ ਦਾ ਦੂਤ ਨਾ ਬਣਾਓ। ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ’ਤੇ ਪੰਜਾਬ ’ਚ ਪਾਬੰਦੀ ਲਗਾਈ ਜਾ ਰਹੀ ਹੈ। ਉਨਾਂ ਕਿਹਾ ਇਸ ਸਬੰਧੀ ਬਾਕੀ ਵੇਰਵੇ ਜਲਦੀ ਦੱਸ ਦਿੱਤੇ ਜਾਣਗੇ। (Stunt)