(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਦੀ ਸੁਰੱਖਿਆ ’ਚ ਤਾਇਨਾਤ ਨਿੱਜੀ ਸੁਰੱਖਿਆ ਕਰਮਚਾਰੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਸੁਰੱਖਿਆ ਕਰਮਚਾਰੀ ਦਾ ਨਾਂ ਅਵਤਾਰ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਸੜਕ ਹਾਦਸੇ ‘ਚ ਇਕ ਦੀ ਮੌਤ, ਇਕ ਜ਼ਖ਼ਮੀ
ਸੀਐਮ ਮਾਨ ਨੇ ਟਵੀਟ ਕਰਕੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨਾਂ ਲਿਖਿਆ ਕਿ ਮੇਰੇ ਨਾਲ 2017 ਤੋਂ ਛੋਟੇ ਭਰਾ ਵਾਂਗ ਸਕਿਉਰਟੀ ਵਿੱਚ ਫਰਜ਼ ਨਿਭਾਉਣ ਵਾਲੇ ਅਵਤਾਰ ਸਿੰਘ ਵਾਲੀਬਾਲ ਦੇ ਬਹੁਤ ਸ਼ਾਨਦਾਰ ਖਿਡਾਰੀ ਸਨ। ਅਵਤਾਰ ਸਿੰਘ ਅਚਾਨਕ ਸੰਸਾਰ ਤੋਂ ਵਿਦਾ ਹੋ ਗਏ। ਪਰਿਵਾਰ ਦੇ ਨਾਲ ਨਾਲ ਮੇਰੇ ਲਈ ਵੀ ਨਿੱਜੀ ਸਦਮਾ ਹੈ..ਵਾਹਿਗੁਰੂ ਭਾਣੇ ਚ ਰੱਖੇ..।