ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹੇ ਵਿੱਚ ਨਿੱਤ ਆਏ ਦਿਨ ਗੈਂਗਸਟਰਾਂ ਅਤੇ ਦਹਿਸ਼ਤਗਰਦਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਜ਼ਿਲ੍ਹੇ ਦੀ ਸੁਰੱਖਿਆ ਨੂੰ ਲੈ ਕੇ ਲੋਕ ਚਿੰਤਤ ਹਨ। ਉਨ੍ਹਾਂ ਦਾ ਚਿੰਤਤ ਹੋਣਾ ਠੀਕ ਵੀ ਹੈ ਕਿਉਂਕਿ ਖਰੜ ਅਤੇ ਜ਼ੀਰਕਪੁਰ ਗੈਂਗਸਟਰਾਂ ਲਈ ਸਭ ਤੋਂ ਪਸੰਦੀਦਾ ਸਥਾਨ ਬਣ ਚੁੱਕੇ ਹਨ। ਇਨ੍ਹਾਂ ਸ਼ਹਿਰਾਂ ਨੂੰ ਪਨਾਹਗਾਹ ਬਣਾਉਣ ਦਾ ਕਾਰਨ ਇਨ੍ਹਾਂ ਸ਼ਹਿਰਾਂ ਨੂੰ ਦੂਜੇ ਰਾਜਾਂ ਨਾਲ ਜੋੜਦੀਆਂ ਸਰਹੱਦਾਂ ਹਨ। ਦੋਵਾਂ ਸ਼ਹਿਰਾਂ ਵਿੱਚ ਰਹਿੰਦਿਆਂ ਗੁਆਂਢੀ ਰਾਜਾਂ ਵਿੱਚ ਪਹੁੰਚਣਾ ਆਸਾਨ ਹੈ। ਸਥਿਤੀ ਇਹ ਹੈ ਕਿ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਲੋਕ ਅਕਸਰ ਅਪਰਾਧ ਕਰਨ ਤੋਂ ਬਾਅਦ ਇੱਥੇ ਕਿਰਾਏ ‘ਤੇ ਮਕਾਨ ਲੈ ਕੇ ਆਰਾਮ ਨਾਲ ਰਹਿੰਦੇ ਹਨ। ਇਸ ਦੇ ਨਾਲ ਹੀ ਟ੍ਰਾਈਸਿਟੀ ਵਿੱਚ ਫਿਰੌਤੀ ਦੀ ਖੇਡ ਚੱਲ ਰਹੀ ਹੈ। (Mohali News)
ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ, ਥਾਂ-ਥਾਂ ’ਤੇ ਲੱਗ ਰਹੇ ਨੇ ਸੁਝਾਅ ਬਕਸੇ
ਸੰਘਣੀ ਆਬਾਦੀ ਵਾਲੇ ਇਨ੍ਹਾਂ ਸ਼ਹਿਰਾਂ ਵਿੱਚ ਹਜ਼ਾਰਾਂ ਫਲੈਟ ਹਨ। ਇਨ੍ਹਾਂ ਫਲੈਟਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਇੱਕ ਦੂਜੇ ਨਾਲ ਸੰਪਰਕ ਬਿਲਕੁਲ ਘੱਟ ਹੁੰਦਾ ਹੈ। ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕ ਦੇਰ ਰਾਤ ਤੱਕ ਕੰਮ ਤੋਂ ਪਰਤਦੇ ਹਨ ਅਤੇ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਘਰਾਂ ਵਿੱਚ ਕੌਣ ਰਹਿੰਦਾ ਹੈ। ਦੂਜੇ ਪਾਸੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕ ਅਜਿਹੀਆਂ ਪੌਸ਼ ਸੋਸਾਇਟੀਆਂ ਵਿੱਚ ਹੀ ਆਪਣਾ ਟਿਕਾਣਾ ਬਣਾਉਂਦੇ ਹਨ ਤਾਂ ਜੋ ਪੁਲੀਸ ਉਨ੍ਹਾਂ ਤੱਕ ਨਾ ਪਹੁੰਚ ਸਕੇ। ਇਸ ਦੇ ਨਾਲ ਹੀ ਸ਼ਹਿਰ ਨੂੰ ਸੰਵੇਦਨਸ਼ੀਲ ਮੰਨਦੇ ਹੋਏ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਕੋਸੋ ਅਪਰੇਸ਼ਨ ਵੀ ਕੀਤਾ ਜਾਂਦਾ ਹੈ ਤਾਂ ਜੋ ਜੇਕਰ ਅਜਿਹੇ ਸਮਾਜ ਵਿਰੋਧੀ ਅਨਸਰ ਕਿਤੇ ਲੁਕੇ ਹੋਏ ਹਨ ਤਾਂ ਉਨ੍ਹਾਂ ਨੂੰ ਫੜਿਆ ਜਾ ਸਕੇ। Mohali News
ਪੁਲਿਸ ਦੀ ਅਪੀਲ : ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਕਿਰਾਏਦਾਰ ਨਾ ਰੱਖੋ (Mohali News)
ਆਈਜੀ ਰੋਪੜ ਰੇਂਜ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਲੋਕ ਕਿਰਾਏਦਾਰ ਰੱਖਣ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾ ਲੈਣ। ਇਸ ਤੋਂ ਇਲਾਵਾ ਪੁਲੀਸ ਵੀ ਚੌਕਸ ਰਹਿੰਦੀ ਹੈ ਅਤੇ ਬੱਸ ਸਟੈਂਡ, ਰੇਲਵੇ ਸਟੇਸ਼ਨ ਸਮੇਤ ਸੁਸਾਇਟੀਆਂ ਵਿੱਚ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਂਦੀ ਹੈ।