(ਖੁਸਵੀਰ ਸਿੰਘ ਤੂਰ) ਪਟਿਆਲਾ । ਪਟਿਆਲਾ ਪ੍ਰਸਾਸਨ ਵੱਲੋਂ ਸਖਤੀ ਕਰਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਇੱਕ ਕਿਸਾਨ ਦਾ ਅਸਲਾ ਲਾਇਸੈਸ ਮੁਅੱਤਲ ਕੀਤਾ ਗਿਆ ਹੈ। ਉਕਤ ਕਿਸਾਨ ਸਬ ਡਵੀਜਨ ਸਮਾਣਾ ਦੇ ਪਿੰਡ ਤਲਵੰਡੀ ਮਲਿਕ ਦਾ ਹੈ । ਇਸ ਕਿਸਾਨ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਖੇਤਾਂ ’ਚ ਪਰਾਲੀ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਈ ਹੋਈ ਸੀ। ਪਟਿਆਲਾ ਦੀ ਡਿਪਟੀ ਕਮਿਸਨਰ ਸਾਕਸੀ ਸਾਹਨੀ ਨੇ ਸਖਤ ਐਕਸਨ ਲੈਂਦਿਆਂ ਕਿਸਾਨ ਹਰਵਿੰਦਰ ਸਿੰਘ ਪੁੱਤਰ ਮਹਿਲ ਸਿੰਘ ਤਲਵੰਡੀ ਮਲਿਕ ਤਹਿਸੀਲ ਸਮਾਣਾ ਦਾ ਅਸਲਾ ਲਾਇਸੰਸ ਮੁਅੱਤਲ ਕਰ ਦਿੱਤਾ ਹੈ । (Arms license Suspension)
ਇਹ ਵੀ ਪੜ੍ਹੋ : ਜ਼ਮਾਨਤ ਲੈਣ ’ਚ ਮੱਦਦ ਬਦਲੇ ਰਿਸ਼ਵਤ ਲੈਂਦਾ ਏਐਸਆਈ ਗ੍ਰਿਫ਼ਤਾਰ
ਡਿਪਟੀ ਕਮਿਸ਼ਨਰ ਸਾਕਸੀ ਸਾਹਨੀ (DC Saksi Sahni) ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸਾਸਨ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਵੱਖ-ਵੱਖ ਮਸੀਨਰੀ ਦੇ ਸਾਧਨ ਪ੍ਰਬੰਧ ਕਰਵਾਏ ਹੋਏ ਹਨ ਪਰ ਕਿਸਾਨ ਇਸ ਦੇ ਬਾਵਜੂਦ ਝੋਨੇ ਦੀ ਰਹਿੰਦ ਖੂਹੰਦ ਨੂੰ ਅੱਗ ਲਗਾ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਗੇ ਉਨਾਂ ਨੂੰ ਆਪਣਾ ਪਾਸਪੋਰਟ ਸਮੇਤ ਹੋਰ ਸਰਕਾਰੀ ਕੰਮਕਾਜ ਕਰਾਉਣ ਸਮੇਂ ਮੁਸਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰੀ ਰਿਕਾਰਡ ਵਿੱਚ ਰੈਡ ਐਂਟਰੀ ਦਰਜ ਹੋਈ ਤਾਂ ਐਨਓਸੀ ਲੈਣ ਮੌਕੇ ਵੀ ਪ੍ਰਵਾਨਗੀ ਮਿਲਣ ਵਿੱਚ ਦਿੱਕਤ ਆਵੇਗੀ।