ICC World Cup 2023 : ਤਰਬੇਜ਼ ਸ਼ਮਸੀ ਦੀ ਘਾਤਕ ਗੇਂਦਬਾਜ਼ੀ, ਪਾਕਿਸਤਾਨ 270 ’ਤੇ ਆਲਆਊਟ

SA Vs PAK

ਬਾਬਰ ਅਤੇ ਸਊਦ ਦੀਆਂ ਅਰਧਸੈਂਕੜੇ ਵਾਲੀਆਂ ਪਾਰੀਆਂ | SA Vs PAK

  • ਮਾਰਕੋ ਯੈਨਸਨ ਨੇ ਵੀ ਲਈਆਂ 3 ਵਿਕਟਾਂ

ਚੈੱਨਈ (ਏਜੰਸੀ)। ਵਿਸ਼ਵ ਕੱਪ 2023 ’ਚ ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਅੱਜ ਚੈੱਨਈ ਵਿਖੇ ਖੇਡਿਆ ਜਾ ਰਿਹਾ ਹੈ। ਜਿੱਥੇ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਪੂਰੀ ਪਾਕਿਸਤਾਨ 270 ਦੌੜਾਂ ’ਤੇ ਆਲਆਊਟ ਹੋ ਗਈ ਹੈ। ਦੱਖਣੀ ਅਫਰੀਕਾ ਵੱਲੋਂ ਤਬਰੇਜ ਸ਼ਮਸੀ ਨੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ, ਉਨ੍ਹਾਂ 10 ਓਵਰਾਂ ’ਚ 60 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਮਾਰਕੋ ਯੈਨਸਨ ਨੇ 9 ਓਵਰਾਂ ’ਚ 43 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਜਿਸ ਕਰਕੇ ਪੂਰੀ ਪਾਕਿਸਤਾਨੀ ਟੀਮ ਅਫਰੀਕਾ ਦੇ ਗੇਂਦਬਾਜ਼ਾਂ ਅੱਗੇ ਗੋਢੇ ਟੇਕ ਗਈ। (SA Vs PAK)

ਇਹ ਵੀ ਪੜ੍ਹੋ : ਅਖੀਰ ਸਚਿਨ ਦੇ ਇੱਕਰੋਜ਼ਾ ਸੈਂਕੜਿਆਂ ਦਾ ਰਿਕਾਰਡ ਕਦੋਂ ਤੋੜਨਗੇ Virat? ਗਾਵਸਕਰ ਦਾ ਇਸ ਸਬੰਧੀ ਵੱਡਾ ਬਿਆਨ

ਪਾਕਿਸਤਾਨ ਵੱਲੋਂ ਕਪਤਾਨ ਬਾਬਰ ਆਜ਼ਮ ਅਤੇ ਸਊਦ ਸ਼ਕੀਲ ਨੇ ਅਰਧਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਮੁਹੰਮਦ ਰਿਜ਼ਵਾਨ ਨੇ 31 ਜਦਕਿ ਸ਼ਾਦਾਬ ਖਾਨ ਨੇ 43 ਦੌੜਾਂ ਦਾ ਯੋਗਦਾਨ ਦਿੱਤਾ। ਹੁਣ ਦੱਖਣੀ ਅਫਰੀਕਾ ਨੂੰ ਇਹ ਮੈਚ ਜਿੱਤਣ ਲਈ 271 ਦੌੜਾਂ ਦਾ ਟੀਚਾ ਮਿਲਿਆ ਹੈ। ਜੇਕਰ ਪਾਕਿਸਤਾਨ ਨੇ ਸੈਮੀਫਾਈਨਲ ’ਚ ਪਹੁੰਚਣਾ ਹੈ ਤਾਂ ਉਸ ਨੂੰ ਇਹ ਮੈਚ ਹਰ ਹਾਲ ’ਚ ਜਿੱਤਣਾ ਪਵੇਗਾ, ਜੇਕਰ ਪਾਕਿਸਤਾਨ ਇਹ ਮੈਚ ਹਾਰ ਜਾਂਦੀ ਹੈ ਤਾਂ ਉਹ ਸੈਮੀਫਾਈਨਲ ਤੋਂ ਬਾਹਰ ਹੋ ਜਾਵੇਗੀ। ਫਿਲਹਾਲ ਵਿਸ਼ਵ ਕੱਪ ਸੂਚੀ ’ਚ ਭਾਰਤ ਦੀ ਟੀਮ ਪਹਿਲੇ ਨੰਬਰ ’ਤੇ ਹੈ, ਦੂਜੇ ਨੰਬਰ ’ਤੇ ਦੱਖਣੀ ਅਫਰੀਕਾ ਹੈ। (SA Vs PAK)

ਤੀਜੇ ਨੰਬਰ ’ਤੇ ਨਿਊਜੀਲੈਂਡ ਹੈ ਜਦਕਿ ਚੌਥੇ ਨੰਬਰ ’ਤੇ ਅਸਟਰੇਲੀਆ ਦੀ ਟੀਮ ਹੈ। ਇਸ ਵਿਸ਼ਵ ਕੱਪ ’ਚ ਇੱਕੋ-ਇੱਕ ਭਾਰਤੀ ਟੀਮ ਹੀ ਹੈ ਜਿਸ ਨੇ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ, ਬਾਕੀ ਸਾਰੀਆਂ ਟੀਮ ਇੱਕ-ਇੱਕ ਮੈਚ ਹਾਰ ਗਈਆਂ ਹਨ। ਇੰਗਲੈਂਡ ਦੀ ਟੀਮ ਲਗਭਗ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਹੈ। ਪਾਕਿਸਤਾਨ ਨੂੰ ਇਸ ਵਿਸ਼ਵ ਕੱਪ ’ਚ ਬਣੇ ਰਹਿਣ ਲਈ ਇਹ ਮੈਚ ਹਰ ਹਾਲ ’ਚ ਜਿੱਤਣਾ ਜ਼ਰੂਰੀ ਹੈ। (SA Vs PAK)