ਅਖੀਰ ਸਚਿਨ ਦੇ ਇੱਕਰੋਜ਼ਾ ਸੈਂਕੜਿਆਂ ਦਾ ਰਿਕਾਰਡ ਕਦੋਂ ਤੋੜਨਗੇ Virat? ਗਾਵਸਕਰ ਦਾ ਇਸ ਸਬੰਧੀ ਵੱਡਾ ਬਿਆਨ

Virat Kohli

ਸਚਿਨ ਦੇ ਰਿਕਾਰਡ ਤੋਂ ਸਿਰਫ ਇੱਕ ਸੈਂਕੜੇ ਦੂਰ ਹਨ Virat Kohli

ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਇੱਕਰੋਜ਼ਾ ਮੈਚਾਂ ’ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਦਾ ਰਿਕਾਰਡ ਨਾਂਅ ਦਰਜ਼ ਹੈ। ਉਨ੍ਹਾਂ ਨੇ ਇੱਕਰੋਜ਼ਾ ਮੈਚਾਂ ’ਚ ਹੁਣ ਤੱਕ ਕੁਲ 49 ਸੈਂਕੜੇ ਜੜੇ ਹਨ। ਹੁਣ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਸਚਿਨ ਦੇ ਇਸ ਇੱਕਰੋਜ਼ਾ ਮੈਚਾਂ ’ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਦੇ ਮਾਮਲੇ ’ਚ ਸਿਫਰ ਇੱਕ ਕਦਮ ਦੂਰ ਹੀ ਹਨ। ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਹੁਣ ਤੱਕ ਇੱਕਰੋਜ਼ਾ ਮੈਚਾਂ ’ਚ 48 ਸੈਂਕੜੇ ਜੜ ਚੁੱਕੇ ਹਨ ਅਤੇ ਸਚਿਨ ਦੇ ਰਿਕਾਰਡ ਤੋਂ ਸਿਰਫ ਇੱਕ ਹੀ ਸੈਂਕੜਾ ਦੂਰ ਹਨ। ਜੇਕਰ ਉਹ ਹੁਣ ਭਾਰਤ ਦੇ ਇੰਗਲੈਂਡ ਖਿਲਾਫ ਹੋਣ ਵਾਲੇ ਵਿਸ਼ਵ ਕੱਪ ਦੇ 29 ਅਕਤੂਬਰ ਨੂੰ ਮੈਚ ’ਚ ਸੈਂਕੜਾ ਜੜਦੇ ਹਨ ਤਾਂ ਉਹ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ’ਤੇ ਆ ਜਾਣਗੇ। (Virat Kohli)

ਇਹ ਵੀ ਪੜ੍ਹੋ : ਅੱਜ ਤੋਂ ਬਦਲੇਗਾ ਮੌਸਮ, ਵਧੇਗੀ ਠੰਢ, ਦੋ ਦਿਨ ਪੈ ਸਕਦੈ ਮੀਂਹ

ਵਿਰਾਟ ਕੋਹਲੀ ਪਿਛਲੇ ਮੈਚ ’ਚ ਜਿਹੜਾ ਕਿ ਨਿਊਜੀਲੈਂਡ ਖਿਲਾਫ ਧਰਮਸ਼ਾਲਾ ’ਚ ਖੇਡਿਆ ਗਿਆ ਸੀ ਉਸ ’ਚ ਇਹ ਕਾਰਨਾਮਾ ਕਰ ਸਕਦੇ ਸਨ ਪਰ ਉਹ ਘਬਰਾਹਟ ਦਾ ਸ਼ਿਕਾਰ ਹੋ ਗਏ ਅਤੇ ਆਪਣਾ ਵਿਕਟ ਗੁਆ ਬੈਠੇ। ਹੁਣ ਜਿਸ ਤਰ੍ਹਾਂ ਵਿਰਾਟ ਕੋਹਲੀ ਅੱਜ ਦੇ ਸਮੇਂ ’ਚ ਲਗਾਤਾਰ ਵੱਡੀਆਂ ਪਾਰੀਆਂ ਖੇਡ ਰਹੇ ਹਨ ਤਾਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹ ਛੇਤੀ ਹੀ ਸਚਿਨ ਦਾ ਰਿਕਾਰਡ ਤੋੜ ਦੇਣਗੇ। ਹਾਲਾਂਕਿ ਇਸ ਗੱਲ ’ਤੇ ਭਾਰਤ ਦੇ ਸਾਬਕਾ ਕ੍ਰਿਕੇਟਰ ਸੁਨੀਲ ਗਾਵਸਕਰ ਨੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਰਾਟ ਆਉਣ ਵਾਲੇ ਤਿੰਨ ਮੈਚਾਂ ’ਚ ਹੀ ਇਹ ਕਾਰਨਾਮਾ ਕਰ ਸਕਦੇ ਹਨ। (Virat Kohli)

ਜ਼ਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ 5 ਨੰਵਬਰ ਨੂੰ ਜਨਮਦਿਨ ਹੈ ਅਤੇ ਉਸ ਹੀ ਦਿਨ ਭਾਰਤ ਦਾ ਵਿਸ਼ਵ ਕੱਪ ’ਚ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੈ ਜਿਹੜੀ ਕਿ ਵਿਸ਼ਵ ਕੱਪ ’ਚ ਭਾਰਤ ਤੋਂ ਬਾਅਦ ਅੰਕ ਸੂਚੀ ’ਚ ਦੂਜੇ ਨੰਬਰ ’ਤੇ ਹੈ। ਇਸ ’ਤੇ ਹੀ ਸੁਨੀਲ ਗਾਵਸਕਰ ਨੇ ਕਿਹਾ ਕਿ ਵਿਰਾਟ ਆਪਣੇ ਜਨਮਦਿਨ ’ਤੇ ਇਹ ਕਾਰਨਾਮਾ ਕਰ ਸਕਦੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਸਟਾਰ ਸਪੋਰਟਸ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਭਾਰਤ ਦਾ ਇਹ ਮੁਕਾਬਲਾ ਕੋਲਕਾਤਾ ਦੇ ਇਡਨ ਗਾਰਡਨਸ ਸਟੇਡੀਅਮ ’ਚ ਖੇਡਿਆ ਜਾਵੇਗਾ। ਗਾਵਸਕਰ ਨੇ ਕਿਹਾ ਕਿ ਜਨਮਦਿਨ ਤੋਂ ਚੰਗਾ ਮੌਕਾ ਹੋਰ ਕੀ ਹੋ ਸਕਦਾ ਹੈ। ਜਿੱਥੇ ਉਨ੍ਹਾਂ ਦੇ ਰਿਕਾਰਡ ਪੂਰਾ ਕਰਦੇ ਹੀ ਦਰਸ਼ਕ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕਰਨਗੇ। (Virat Kohli)

ਇੱਕਰੋਜਾ ’ਚ ਧਮਾਕੇਦਾਰ ਪ੍ਰਦਰਸ਼ਨ ਹੈ ਵਿਰਾਟ ਕੋਹਲੀ ਦਾ | Virat Kohli

ਦੱਸਣਯੋਗ ਹੈ ਕਿ ਸਾਬਕਾ ਕਪਤਾਨ ਨੇ ਹੁਣ ਤੱਕ 286 ਇੱਕਰੋਜ਼ਾ ਦੀਆਂ 274 ਪਾਰੀਆਂ ’ਚ 13437 ਦੌੜਾਂ ਬਣਾਈਆਂ ਹਨ। ਜਿਸ ਵਿੱਚ ਉਨ੍ਹਾਂ ਦਾ ਔਸਤ 58.16 ਦਾ ਰਿਹਾ ਹੈ ਅਤੇ ਉਨ੍ਹਾਂ ਨੇ ਉਸ ਵਿੱਚ 48 ਸੈਂਕੜੇ ਅਤੇ 69 ਅਰਧਸੈਂਕੜੇ ਜੜੇ ਹਨ। ਵਿਰਾਟ ਕੋਹਲੀ ਇੱਕਰੋਜ਼ਾ ਮੈਚਾਂ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਚੌਥੇ ਸਥਾਨ ’ਤੇ ਹਨ।