ਹਿਸਾਰ (ਸੰਦੀਪ ਸ਼ੀਂਹਮਾਰ)। ਪਹਾੜਾਂ ’ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਗੜੇਮਾਰੀ ਤੋਂ ਬਾਅਦ ਪੈਦਾ ਹੋਈ ਠੰਢ ਇੱਕ ਵਾਰ ਫਿਰ ਬਦਲਣ ਵਾਲੀ ਹੈ। ਦਰਅਸਲ, 27 ਅਕਤੂਬਰ ਤੱਕ ਮੌਸਮ ਸੁਹਾਵਣਾ ਰਹੇਗਾ। ਇਸ ਦੌਰਾਨ ਉੱਤਰ-ਪੱਛਮੀ ਹਵਾ ਕਾਰਨ ਹਰਿਆਣਾ ਰਾਜ ਵਿੱਚ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਪਰ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਤੇ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਨੇ ਜਾਰੀ ਕੀਤੇ ਮੌਸਮ ਬੁਲੇਟਿਨ ਵਿੱਚ ਕਿਹਾ ਹੈ ਕਿ ਇੱਕ ਕਮਜੋਰ ਪੱਛਮੀ ਗੜਬੜੀ 28 ਅਤੇ 29 ਅਕਤੂਬਰ ਨੂੰ ਹਰਿਆਣਾ ਵਿੱਚ ਸਰਗਰਮ ਰਹੇਗੀ। (Weather of Haryana)
ਇਸ ਕਾਰਨ ਦੋ ਦਿਨ ਅੰਸ਼ਕ ਬੱਦਲ ਛਾਏ ਰਹਿਣਗੇ। ਜਿਸ ਕਾਰਨ ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵਧੇਗਾ ਪਰ ਇਸ ਦੌਰਾਨ ਕਿਤੇ ਵੀ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਨਹੀਂ ਹੈ। ਕੁਝ ਵਿਗਿਆਨੀਆਂ ਅਨੁਸਾਰ ਇਸ ਸਮੇਂ ਦੌਰਾਨ ਖੇਤੀ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਵੇਗਾ। ਕਿਸਾਨ ਇਸ ਸਮੇਂ ਦੌਰਾਨ ਵੀ ਫਸਲਾਂ ਦੀ ਕਟਾਈ ਜਾਰੀ ਰੱਖ ਸਕਦੇ ਹਨ। (Weather of Haryana)
Also Read : ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਹੁਣ ਖਾਤਿਆਂ ਵਿੱਚ ਆਉਣਗੇ ਪੂਰੇ 12000 ਰੁਪਏ, ਜਾਣੋ ਪੂਰੀ ਖਬਰ
ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਦੇ ਮੁਖੀ ਡਾ. ਮਦਨ ਖਿਚੜ ਨੇ ਦੱਸਿਆ ਕਿ ਹਰਿਆਣਾ ਰਾਜ ਵਿਚ ਮੌਸਮ ਆਮ ਤੌਰ ‘ਤੇ 27 ਅਕਤੂਬਰ ਤੱਕ ਖੁਸਕ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਉੱਤਰ-ਪੱਛਮੀ ਹਵਾਵਾਂ ਕਾਰਨ ਰਾਜ ਵਿੱਚ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਵੇਗਾ ਪਰ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ। ਇਸ ਕਮਜ਼ੋਰ ਪੱਛਮੀ ਗੜਬੜ ਦੇ ਅੰਸਕ ਪ੍ਰਭਾਵ ਕਾਰਨ 28 ਅਤੇ 29 ਅਕਤੂਬਰ ਦੌਰਾਨ ਰੁਕ-ਰੁਕ ਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਅਗਲੇ ਦੋ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਨਵੰਬਰ ਮਹੀਨੇ ਤੋਂ ਮੌਸਮ ਮੁੜ ਵਿਗੜਨ ਕਾਰਨ ਠੰਢ ਦਾ ਦੌਰ ਸੁਰੂ ਹੋ ਜਾਵੇਗਾ। ਪਿਛਲੇ 24 ਘੰਟਿਆਂ ਦੌਰਾਨ ਫਰੀਦਾਬਾਦ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਤਾਪਮਾਨ 33.6 ਡਿਗਰੀ ਦਰਜ ਕੀਤਾ ਗਿਆ। ਜਿੱਥੇ ਪੰਚਕੂਲਾ ਜ਼ਿਲ੍ਹਾ ਸਭ ਤੋਂ ਠੰਢਾ ਰਿਹਾ, ਉੱਥੇ ਹੀ ਪੰਚਕੂਲਾ ਵਿੱਚ ਘੱਟੋ-ਘੱਟ ਤਾਪਮਾਨ 13.4 ਡਿਗਰੀ ਸੈਲਸੀਅਸ ਰਿਹਾ।