ENG Vs SL : ਸ਼੍ਰੀਲੰਕਾ ਨੇ ਇੰਗਲੈਂਡ ਨੂੰ 156 ਦੌੜਾਂ ‘ਤੇ ਕੀਤਾ ਆਲ ਆਊਟ

ENG Vs SL
ENG Vs SL : ਸ਼੍ਰੀਲੰਕਾ ਨੇ ਇੰਗਲੈਂਡ ਨੂੰ 156 ਦੌੜਾਂ 'ਤੇ ਕੀਤਾ ਆਲ ਆਊਟ

ENG Vs SL : ਬੇਨ ਸਟੋਕਸ ਦਾ ਸਰਵੋਤਮ ਸਕੋਰ 43 ਦੌੜਾਂ

 ਬੈਂਗਲੁਰੂ। ਵਿਸ਼ਵ ਕੱਪ ‘ਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼੍ਰੀਲੰਕਾ ਨੇ ਇੰਗਲੈਂਡ ਨੂੰ 156 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ 33.2 ਓਵਰਾਂ ਵਿੱਚ ਆਲ ਆਊਟ ਹੋ ਗਈ। ਇੰਗਲੈਂਡ ਨੇ ਟੀਮ ਨੂੰ ਜਿੱਤ ਲਈ 157 ਦੌੜਾਂ ਦਾ ਟੀਚਾ ਦਿੱਤਾ ਹੈ। ਇੰਗਲੈਂਡ ਦੇ ਬੱਲੇਬਾਜ਼ ਬੇਨ ਸਟੋਕਸ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਜਾਨ ਬੇਅਰਸਟੋ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਡੇਵਿਡ ਮਲਾਨ ਨੇ 28 ਦੌੜਾਂ ਬਣਾਈਆਂ। ਇਨਾਂ ਤੋਂ ਇਲਾਵਾ ਕੋਈ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇ਼ਡ ਸਕਿਆ।  ਸ਼੍ਰੀਲੰਕਾ ਵੱਲੋਂ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰ ਨੇ 3 ਵਿਕਟਾਂ ਲਈਆਂ, ਕਾਸੁਨ ਰਜਿਥਾ ਅਤੇ ਐਂਜੇਲੋ ਮੈਥਿਊਜ਼ ਨੇ 2-2 ਵਿਕਟਾਂ ਹਾਸਲ ਕੀਤੀਆਂ। (ENG Vs SL)

ENG Vs SL

ਇਹ ਵੀ ਪੜ੍ਹੋ : ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਬੱਝਣਗੇ ਵਿਆਹ ਬੰਧਨ ’ਚ

ਇੰਗਲੈਂਡ ਦੇ ਓਪਨਰ ਬੱਲੇਬਾਜ਼ਾਂ ਨੇ ਪਾਵਰਪਲੇ ‘ਚ ਚੰਗੀ ਸ਼ੁਰੂਆਤ ਦਿੱਤੀ ਪਰ ਇਨਾਂ ਦੋਵਾਂ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਇੰਗਲੈਂਡ ਦੀ ਪਾਰੀ ਸੰਭਲ ਨਹੀਂ ਸਕੀ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਇੰਗਲੈਂਡ ਟੀਮ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ। 11ਵੇਂ ਤੋਂ 30 ਓਵਰਾਂ ਦੇ ਅੰਦਰ ਸ਼੍ਰੀਲੰਕਾ ਨੇ 5 ਵਿਕਟਾਂ ਗੁਆ ਕੇ 78 ਦੌੜਾਂ ਬਣਾਈਆਂ।