ਭਰਾ ’ਤੇ ਵੀ ਕੀਤਾ ਜਾਨਲੇਵਾ ਹਮਲਾ | Murder
- ਪੇਟ ’ਚ ਚਾਕੂਆਂ ਨਾਲ ਕੀਤੇ ਕਈ ਵਾਰ | Murder
ਖੰਨਾ (ਸੱਚ ਕਹੂੰ ਨਿਊਜ਼)। ਖੰਨਾਂ ’ਚ ਜਾਇਦਾਦ ਦੇ ਚਲਦੇ ਝਗੜੇ ਕਾਰਨ ਇੱਕ ਕਲਿਯੁਗੀ ਪੁੱਤਰ ਵੱਲੋਂ ਆਪਣੀ ਮਾਂ ਦੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਉਸ ਨੇ ਆਪਣੀ ਬਜ਼ੁਰਗ ਮਾਂ ਦੇ ਪੇਟ ’ਚ ਕਈ ਵਾਰ ਚਾਕੂਆਂ ਨਾਲ ਵਾਰ ਕੀਤੇ ਹਨ। ਜਿਸ ਕਰਕੇ ਉਸ ਦੀ ਮਾਂ ਜਖਮਾਂ ਨੂੰ ਸਹਿਣ ਨਾ ਕਰ ਸਕੀ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਬਲਜੀਤ ਕੌਰ (77) ਦੇ ਰੂਪ ’ਚ ਹੋਈ ਹੈ। ਇਨ੍ਹਾਂ ਹੀ ਨਹੀਂ ਮੁਲਜ਼ਮ ਨੇ ਆਪਣੇ ਭਰਾ ’ਤੇ ਵੀ ਜਾਨਲੇਵਾ ਹਮਲਾ ਕੀਤਾ ਹੈ। ਮਿ੍ਰਤਕ ਔਰਤ ਦੇ ਦੂਜੇ ਪੁੱਤਰ ਨੇ ਦੱਸਿਆ ਕਿ ਉਹ ਆਪਣੇ ਪਿੰਡ ਹੀ ਢਾਬੇ ’ਤੇ ਕਾਫੀ ਸਮੇਂ ਤੋਂ ਆਪਣਾ ਕਾਰੋਬਾਰ ਕਰਦਾ ਹੈ ਅਤੇ ਉਹ ਉਸ ਸਮੇਂ ਵੀ ਮਾਂ-ਪੁੱਤਰ ਦੋਵੇਂ ਢਾਬੇ ’ਤੇ ਹੀ ਸਨ। ਫਿਰ ਉਸ ਦਾ ਭਰਾ ਆ ਗਿਆ ਅਤੇ ਆ ਕੇ ਗਾਲਾਂ ਕੱਢਣ ਲੱਗ ਗਿਆ। ਜਦੋਂ ਉਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਢਾਬੇ ਦੀ ਬਿਜ਼ਲੀ ਬੰਦ ਕਰ ਦਿੱਤੀ। (Murder)
ਮਾਂ ਨੇ ਕੀਤਾ ਸੀ ਬਚਾਅ, ਗੁੱਸੇ ’ਚ ਮਾਂ ’ਤੇ ਹੀ ਕੀਤਾ ਹਮਲਾ | Murder
ਜਦੋਂ ਉਨ੍ਹਾਂ ਦੋਵਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਨ੍ਹਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਅਤੇ ਅਤੇ ਜਦੋਂ ਉਸ ਦੀ ਮਾਂ ਬਚਾਅ ਲਈ ਆਈ ਤਾਂ ਉਸ ਨੇ ਆਪਣੀ ਮਾਂ ਦੇ ਹੀ ਪੇਟ ’ਚ ਚਾਕੂਆਂ ਨਾਲ ਕਈ ਵਾਰ ਕੀਤੇ ਅਤੇ ਜਖ਼ਮੀ ਕਰ ਦਿੱਤਾ। ਜਦੋਂ ਭਰਾ ਨੇ ਆਪਣੀ ਮਾਂ ਨੂੰ ਬਚਾਉਣਾ ਚਾਹਾ ਤਾਂ ਮੁਲਜ਼ਮ ਨੇ ਉਸ ’ਤੇ ਵੀ ਚਾਕੂਆਂ ਨਾਲ ਹਮਲਾ ਕਰ ਦਿੱਤਾ। (Murder)
ਬਜ਼ੁਰਗ ਔਰਤ ਨੂੰ ਪਹਿਲਾਂ ਖੰਨਾਂ ਅਤੇ ਫਿਰ ਚੰਡੀਗੜ੍ਹ ਕੀਤਾ ਗਿਆ ਰੈਫਰ
ਜਦੋਂ ਉਸ ਦੀ ਮਾਂ ਜਖਮੀ ਸੀ ਤਾਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਉਸ ਨੂੰ ਖੰਨਾਂ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਪਰ ਉੱਥੋਂ ਡਾਕਟਰਾਂ ਵੱਲੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਇੱਕ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ। ਉੱਥੇ ਇਲਾਜ਼ ਦੌਰਾਨ ਬਜ਼ੁਰਗ ਔਰਤ ਦੀ ਮੌਤ ਹੋ ਗਈ। ਹੁਣ ਪੁਲਿਸ ਵੱਲੋਂ ਜ਼ਖਮੀ ਭਰਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਸ ’ਤੇ ਕਤਲ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਪਰ ਮੁਲਜ਼ਮ ਅਜੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ। (Murder)