ਬੁਰਾਈਆਂ ਦੂਰ ਕਰਨ ਲਈ ਭਗਵਾਨ ਸ੍ਰੀ ਰਾਮ ਵੱਲੋਂ ਦਰਸ਼ਾਏ ਰਾਹ ’ਤੇ ਚੱਲਣ ਦੀ ਲੋੜ : ਖਨੋੜਾ | Patiala News
- ਤਿਉਹਾਰ ਤਰੱਕੀ ਅਤੇ ਸਭਿਆਚਾਰ ਦਾ ਹਿੱਸਾ ਹਨ, ਸੱਭ ਨੂੰ ਰੱਲਕੇ ਵੱਡੇ ਪੱਧਰ ਤੇ ਮਨਾਉਣੇ ਚਾਹੀਦੇ
ਭਾਦਸੋਂ (ਸੁਸੀਲ ਕੁਮਾਰ)। ਸ੍ਰੀ ਵਿਜੇ ਦਸ਼ਮੀ ਸੁਸਾਇਟੀ ਭਾਦਸੋਂ ਵੱਲੋਂ ਪ੍ਰਧਾਨ ਅਮਿਤ ਕੋਹਲੀ (ਬੱਬੂ) ਦੀ ਅਗਵਾਈ ਹੇਠ ਬੰਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਇਲਾਕੇ ਦੇ ਪਿੰਡਾਂ ’ਚੋਂ ਲੋਕ ਵੱਡੀ ਗਿਣਤੀ ’ਚ ਦੁਸਹਿਰੇ ਮੇਲੇ ਦਾ ਅਨੰਦ ਮਾਨਣ ਲਈ ਪੁੱਜੇ ਹੋਏ ਸਨ,ਬਾਜਾਰ ’ਚ ਵੀ ਖੂਬ ਰੌਣਕਾਂ ਲੱਗੀਆਂ ਰਹੀਆਂ। ਦੁਸ਼ਹਿਰਾ ਦੇਖਣ ਲਈ ਆਏ ਲੋਕਾਂ ਦੇ ਇੱਕਠ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਦਿਖਾਈ ਦੇ ਰਹੇ ਸਨ। ਦਿਨ ਵਿੱਚ ਭਾਦਸੋ ਬਜਾਰ, ਗਲੀ ਮੁਹੱਲ ’ਚ ਸ੍ਰੀ ਰਾਮ ਚੰਦਰ ਜੀ, ਲਛਮਣ ਤੇ ਹਨੂੰਮਾਨ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਕੱਢਣ ਉਪੰਰਤ ਰਾਵਣ ਦਹਿਣ ਕਰਕੇ ਰਾਵਣ ਦੇ ਹੰਕਾਰ ਦਾ ਖਾਤਮਾ ਕੀਤਾ ਗਿਆ। ਪਟਾਕਬਾਜੀ ਅਤੇ ਅਸਮਾਨ ’ਚ ਆਤਿਸ਼ਬਾਜੀ ਕੀਤੀ ਗਈ। (Patiala News)
ਇਸ ਮੌਕੇ ਸਟੇਜ ਦੀ ਕਾਰਵਾਈ ਡਿੰਪਲ ਅਗਰਵਾਲ ਅਤੇ ਮਨੋਜ ਗਰਗ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਜਲ ਸਰੋਤ ਨਿਗਮ ਪੰਜਾਬ ਦੇ ਸਾ ਚੇਅਰਮੈਨ ਅਤੇ ਕਾਂਗਰਸ ਜ਼ਿਲ੍ਹਾ ਪਟਿਆਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਅਤੇ ਨਗਰ ਪੰਚਾਇਤ ਭਾਦਸੋਂ ਪ੍ਰਧਾਨ ਦਰਸ਼ਨ ਕੁਮਾਰ ਕੌੜਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਖਨੋੜਾ ਨੇ ਕਿਹਾ ਕਿ ਅੱਜ ਦੇ ਸਮਾਜ ਦੀਆਂ ਬੁਰਿਆਈਆ ਨੂੰ ਦੂਰ ਕਰਨ ਲਈ ਭਗਵਾਨ ਸ੍ਰੀ ਰਾਮ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਉਨ੍ਹਾਂ ਸੰਗਤਾਂ ਨੂੰ ਵਧਾਈਆਂ ਭੇਟ ਕਰਦਿਆ ਕਿਹਾ ਕਿ ਤਿਉਹਾਰ ਤਰੱਕੀ ਅਤੇ ਸਭਿਆਚਾਰ ਦਾ ਹਿੱਸਾ ਹਨ, ਸਾਨੂੰ ਸਾਰਿਆ ਨੂੰ ਰਲਕੇ ਹੋਰ ਵੀ ਵੱਡੇ ਪੱਧਰ ਤੇ ਮਨਾਉਣੇ ਚਾਹੀਦੇ ਹਨ। (Patiala News)
ਇਹ ਵੀ ਪੜ੍ਹੋ : ਹਰਿਆਣਾ : ਆਉਣ ਵਾਲੇ 3 ਦਿਨਾਂ ’ਚ ਕਿਵੇਂ ਰਹੇਗਾ ਮੌਸਮ ਦਾ ਮਿਜ਼ਾਜ? ਵੇਖੋ
ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੋਰ ’ਤੇ ਪਹੁੰਚੀਆਂ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਜਿਸ ਦੀ ਨਿਗਰਾਨੀ ਥਾਣਾ ਮੁਖੀ ਇੰਸਪੈਕਟਰ ਇੰਦਰਪਾਲ ਸਿੰਘ ਚੋਹਾਨ, ਸਬ ਇੰਸਪੈਕਟਰ ਹਰਭਜਨ ਸਿੰਘ ਸੰਧੂ ਕਰ ਰਹੇ ਸਨ। ਸਮਾਗਮ ਦੇ ਅਖੀਰ ਵਿਚ ਸ੍ਰੀ ਵਿਜੇ ਦਸਵੀਂ ਸੁਸਾਇਟੀ ਦੇ ਪ੍ਰਧਾਨ ਅਮਿਤ ਕੋਹਲੀ ਬੱਬੂ ਨੇ ਸਹਿਯੋਗ ਮਿਲਣ ਤੇ ਸ਼ਹਿਰ ਵਾਸੀਆਂ ਅਤੇ ਵੱਖ ਵੱਖ ਕਮੇਟੀਆਂ ਦਾ ਧੰਨਵਾਦ ਕੀਤਾ। (Patiala News)
ਇਸ ਮੌਕੇ ਬੀ.ਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਭਗਵੰਤ ਸਿੰਘ ਮਣਕੂ, ਰਾਜੀਵ ਕੁਮਾਰ ਗੁਪਤਾ ਪ੍ਰਧਾਨ ਅਗਰਵਾਲ ਸਭਾ, ਸੰਜੀਵ ਕੁਮਾਰ ਲੇਖੀਂ, ਭਾਰਤ ਭੂਸਣ ਬੱਲੀ, ਪਰਵੀਨ ਕੁਮਾਰ ਟੋਨੀ ਗੁਪਤਾ, ਆਪ ਆਗੂ ਸੂੱਖ ਘੁੰਮਣ ਬਲਾਕ ਪ੍ਰਧਾਨ, ਗੋਲਡੀ ਮਣਕੂ, ਸਕਤੀ ਕੁਮਾਰ, ਸੋਅਦ ਆਗੂ ਸੰਜੀਵ ਸੂਦ ਸੋਨੂੰ ਤੇ ਬਲਵੀਰ ਸਿੰਘ ਖੱਟੜਾ, ਜਸਵੰਤ ਸਿੰਘ ਭੰਗੂ, ਜੱਗੀ ਪੰਧੇਰ ਖਨੋੜਾ, ਹਰਬੰਸ ਸਿੰਘ ਸਰਪੰਚ ਰੈਸਲ, ਕਿਸਾਨ ਮੰਚ ਚੇਅਰਮੈਨ ਸੁਖਬੀਰ ਸਿੰਘ ਪੰਧੇਰ, ਅਮਰੀਸ ਸਿੰਘ ਸਰਪੰਚ ਜਸੋਮਾਜਰਾ, ਜਤਿੰਦਰ ਬੰਟੀ ਸਾਹੀਏਵਾਲ, ਸੂਬਾ ਸਿੰਘ ਜਾਤੀਵਾਲ, ਸੁਖਦੇਵ ਪੰਧੇਰ ਚਹਿਲ, ਹੰਸਾ ਸਿੰਘ ਸਰਪੰਚ ਰਾਮਗੜ੍ਹ , ਕੋਸਲਰ ਸੰਜੀਵ ਕੁਮਾਰ ਕਾਕਾ, ਰਵੀ ਵਰਮਾ ਕੈਸੀਅਰ, ਦੀਪਕ ਸੂਦ ਜਰਨਲ ਸਕੱਤਰ, ਸੁਦਰਸਨ ਗੁਪਤਾ, ਧਰਿੰਦਰ ਕੋਹਲੀ, ਨਿਰਮਲ ਸਿੰਘ ਨਿੰਮਾ, ਸਿੰਦਰਪਾਲ, ਪ੍ਰਵੀਨ ਕੁਮਾਰ ਟੋਨੀ, ਜਗਦੀਸ ਕੋਰੀਓਗ੍ਰਾਫਰ ਤੇ ਕਮੇਟੀ ਮੈਂਬਰ ਹਾਜਰ ਸਨ।