ਨਿਊਜੀਲੈਂਡ ਨੂੰ ਹਰਾਉਣ ਤੋਂ ਬਾਅਦ ਟੀਮ ਨੂੰ ਮਿਲਿਆ 2 ਦਿਨਾਂ ਦਾ ਆਰਾਮ
- ਦੋ ਦਿਨਾਂ ਤੱਕ ਧਰਮਸ਼ਾਲਾ ’ਚ ਹੀ ਰੂਕੇਗੀ ਭਾਰਤੀ ਟੀਮ | ICC World Cup 2023
- ਨੈਟ ਅਭਿਆਸ ਦਾ ਵੀ ਕੋਈ ਪਲਾਨ ਨਹੀਂ | ICC World Cup 2023
ਧਰਮਸ਼ਾਲਾ (ਸੱਚ ਕਹੂੰ ਨਿਊਜ਼)। ਵਿਸ਼ਵ ਕੱਪ 2023 ’ਚ ਆਪਣੀ ਸੈਮੀਫਾਈਨਲ ਦੀ ਰਾਹ ਪੱਕੀ ਕਰਨ ਵਾਲੀ ਭਾਰਤੀ ਟੀਮ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਗੱਲ ਕਰੀਏ ਇਸ ਵਿਸ਼ਵ ਕੱਪ ’ਚ ਆਪਣੇ ਸ਼ੁਰੂਆਤੀ ਸਾਰੇ ਮੈਚ ਜਿੱਤਣ ਵਾਲੀ ਭਾਰਤੀ ਟੀਮ ਇੱਕਲੀ ਹੀ ਅਜੇਤੂ ਹੈ ਅਤੇ ਫਿਲਹਾਲ ਭਾਰਤੀ ਟੀਮ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਹੈ। ਕੱਲ੍ਹ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਮੈਚ ਧਰਮਸ਼ਾਲਾ ’ਚ ਖੇਡਿਆ ਗਿਆ ਜਿਸ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜੀਲੈਂਡ ਦੀ ਟੀਮ ਨੇ 273 ਦੌੜਾਂ ਬਣਾਇਆਂ ਸਨ ਅਤੇ ਭਾਰਤ ਨੂੰ ਜਿੱਤ ਲਈ 274 ਦੌੜਾਂ ਦਾ ਟੀਚਾ ਮਿਲਿਆ। (ICC World Cup 2023)
ਇਹ ਵੀ ਪੜ੍ਹੋ : ਜਿਹੜੇ ਖ਼ੂਨਦਾਨ ਕਰਕੇ ਮਨਾਉਂਦੇ ਨੇ ਜਨਮ ਦਿਨ ਦੀ ਖੁਸ਼ੀ
ਜਿਸ ਨੂੰ ਭਾਰਤ ਨੇ 12 ਗੇਂਦਾਂ ਬਾਕੀ ਰਹਿੰਦੇ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਦੀ ਜਿੱਤ ਦੇ ਹੀਰੋ ਰਹੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 95 ਦੌੜਾਂ ਦੀ ਜਬਰਦਸਤ ਪਾਰੀ ਖੇਡੀ। ਉਨ੍ਹਾਂ ਨੇ 5ਵੇਂ ਵਿਕਟ ਲਈ ਰਵਿੰਦਰ ਜਡੇਜ਼ਾ ਨਾਲ 68 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਲਗਾਤਾਰ ਪੰਜਵੀਂ ਜਿੱਤ ਹਾਸਲ ਕਰਵਾਈ। ਨਿਊਜੀਲੈਂਡ ਤੋਂ ਮਿਲੀ ਜਿੱਤ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ ਇੱਕ ਖੁਸ਼ਖਬਰੀ ਮਿਲੀ। ਦੱਸ ਦੇਈਏ ਕਿ ਭਾਰਤੀ ਟੀਮ ਨੂੰ ਹੁਣ ਦੋ ਦਿਨਾਂ ਦਾ ਬ੍ਰੇਕ ਦਿੱਤਾ ਗਿਆ ਹੈ ਅਤੇ ਭਾਰਤੀ ਟੀਮ ਦੋ ਦਿਨ ਧਰਮਸ਼ਾਲਾ ’ਚ ਹੀ ਰੂਕੇਗੀ। (ICC World Cup 2023)
ਫਿਲਹਾਲ ਦੋ ਦਿਨ ਟੀਮ ਧਰਮਸ਼ਾਲਾ ’ਚ ਹੀ ਰਹੇਗੀ | ICC World Cup 2023
ਭਾਰਤੀ ਟੀਮ ਫਿਲਹਾਲ ਦੋ ਦਿਨਾਂ ਤੱਕ ਧਰਮਸ਼ਾਲਾ ’ਚ ਹੀ ਰੂਕੇਗੀ ਅਤੇ ਛੁੱਟੀ ਦਾ ਆਨੰਦ ਲਵੇਗੀ ਅਤੇ ਉਸ ਤੋਂ ਬਾਅਦ 25 ਅਕਤੂਬਰ ਨੂੰ ਲਖਨਓ ਲਈ ਉੜਾਨ ਭਰੇਗੀ। ਹਾਸਲ ਹੋਏ ਵੇਰਵਿਆਂ ਮੁਤਾਬਿਕ ਭਾਰਤੀ ਟੀਮ 25 ਅਕਤੂਬਰ ਨੂੰ ਲਖਨਓ ਜਾਵੇਗੀ ਜਿੱਥੇ ਭਾਰਤੀ ਟੀਮ 29 ਅਕਤੂਬਰ ਨੂੰ ਇੰਗਲੈਂਡ ਖਿਲਾਫ ਮੈਚ ਖੇਡੇਗੀ। ਹੁਣ ਫਿਲਹਾਲ ਟੀਮ ਧਰਮਸ਼ਾਲਾ ’ਚ ਹੀ 2 ਦਿਨ ਰੂਕੇਗੀ।
ਹਾਰਦਿਕ ਨੂੰ ਲੈ ਕੇ ਆਈ ਵੱਡੀ ਅਪਡੇਟ | ICC World Cup 2023
ਭਾਰਤੀ ਪ੍ਰਸ਼ੰਸਕਾ ਲਈ ਇੱਕ ਵੱਡੀ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਬੰਗਲਾਦੇਸ਼ ਖਿਲਾਫ ਹੋਏ ਮੈਚ ਦੌਰਾਨ ਗੇਂਦਬਾਜ਼ੀ ਕਰਨ ਸਮੇਂ ਜ਼ਖਮੀ ਹੋਏ ਆਲਰਾਉਂਡਰ ਹਾਰਦਿਕ ਪਾਂਡਿਆ ਦੇ ਠੀਕ ਹੋਣ ਦੀ ਉਮੀਦ ਹੈ ਅਤੇ ਉਹ ਇੰਗਲੈਂਡ ਖਿਲਾਫ ਹੋਣ ਵਾਲੇ ਮੈਚ ’ਚ ਟੀਮ ਦੀ ਚੋਣ ਦੌਰਾਨ ਹਾਜ਼ਰ ਰਹਿਣਗੇ। ਉਹ ਫਿਲਹਾਲ ਬੰਗਲੁਰੂ ’ਚ ਸੱਟ ਦਾ ਇਲਾਜ਼ ਕਰਵਾ ਰਹੇ ਹਨ, ਪਰ ਅਜੇ ਤੱਕ ਬੀਸੀਸੀਆਈ ਨੇ ਪਾਂਡਿਆ ਵਾਰੇ ਕੁਝ ਨਹੀਂ ਕਿਹਾ ਹੈ ਪਰ ਪਾਂਡਿਆ ਦੀ ਇੰਗਲੈਂਡ ਖਿਲਾਫ ਹੋਣ ਵਾਲੇ ਮੈਚ ’ਚ ਪੂਰੀ ਤਰ੍ਹਾਂ ਫਿਟ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਦੱਸ ਦੇਈਏ ਕਿ 19 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ ਹੋਏ ਮੈਚ ਦੌਰਾਨ ਪਾਂਡਿਆ ਦਾ ਗਿੱਟਾ ਮੁੜ ਗਿਆ ਸੀ ਜਿਸ ਕਾਰਨ ਅਤੇ ਉਹ ਆਪਣਾ ਪੂਰਾ ਓਵਰ ਵੀ ਨਹੀਂ ਕਰ ਸਕੇ ਸਨ ਉਨ੍ਹਾਂ ਦੀਆਂ ਬਾਕੀ ਰਹਿੰਦੀਆਂ 3 ਗੇਂਦਾਂ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕਰੀਆਂ ਸਨ ਅਤੇ ਉਹ ਕੱਲ੍ਹ ਨਿਊਜੀਲੈਂਡ ਖਿਲਾਫ ਹੋਏ ਮੈਚ ’ਚੋਂ ਵੀ ਬਾਹਰ ਰਹੇ ਸਨ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪੈਰ ’ਚ ਸਿਰਫ ਮੋਚ ਆਈ ਹੈ ਅਤੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਅਤੇ ਉਨ੍ਹਾਂ ਦੀ ਲਖਨਓ ’ਚ ਹੋਣ ਵਾਲੇ ਮੈਚ ’ਚ ਫਿਟ ਹੋਣ ਦੀ ਉਮੀਦ ਹੈ।