ਗਾਜੀਆਬਾਦ (ਸੱਚ ਕਹੂੰ ਨਿਊਜ਼/ਰਵਿੰਦਰ ਸਿੰਘ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ 11:25 ’ਤੇ ਗਾਜੀਆਬਾਦ ਦੇ ਸਾਹਿਬਾਬਾਦ ਤੋਂ ਭਾਰਤ ਦੀ ਪਹਿਲੀ ਆਵਾਜਾਈ ਪ੍ਰਣਾਲੀ ਨਮੋ ਭਾਰਤ ਰੈਪਿਡ ਟਰੇਨ (Namo Bharat Rapid Train) ਦੀ ਸ਼ੁਰੂਆਤ ਕੀਤੀ। ਨਮੋ ਭਾਰਤ ਰੈਪਿਡ ਟਰੇਨ ਪਹਿਲੇ ਪੜਾਅ ਵਿੱਚ ਸਾਹਿਬਾਬਾਦ ਤੋਂ ਦੁਹਾਈ ਸਟੇਸਨ ਤੱਕ ਚੱਲੀ। ਇਹ ਯਾਤਰਾ 17 ਕਿਲੋਮੀਟਰ ਦੀ ਹੋਵੇਗੀ। ਪੀਐਮ ਨਰਿੰਦਰ ਮੋਦੀ ਨੇ ਟਿਕਟ ਖਰੀਦੀ ਅਤੇ ਨਮੋ ਭਾਰਤ ਰੈਪਿਡ ਟਰੇਨ ਦੇ ਪਹਿਲੇ ਯਾਤਰੀ ਬਣੇ। ਇਸ ਟਰੇਨ ਨਾਲ ਸੁਰੱਖਿਆ ਦੇ ਨਾਲ-ਨਾਲ ਸਮੇਂ ਦੀ ਵੀ ਬੱਚਤ ਹੋਵੇਗੀ ਅਤੇ ਦਿੱਲੀ ਖੇਤਰ ਦੇ ਲੱਖਾਂ ਯਾਤਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ।
ਇਸ ਟਰੇਨ ’ਚ ਪੁਰਸ਼ ਕਰਮਚਾਰੀਆਂ ਦੇ ਮੁਕਾਬਲੇ ਮਹਿਲਾ ਕਰਮਚਾਰੀਆਂ ’ਤੇ ਜੋਰ ਦਿੱਤਾ ਗਿਆ ਹੈ। ਰੇਲ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਸਕੂਲੀ ਬੱਚਿਆਂ ਅਤੇ ਮਹਿਲਾ ਸਟਾਫ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਕੇਂਦਰੀ ਮੰਤਰੀ ਹਰਦੀਪ ਪੁਰੀ, ਭਾਜਪਾ ਉੱਤਰ ਪ੍ਰਦੇਸ ਪ੍ਰਧਾਨ ਭੂਪੇਂਦਰ ਚੌਧਰੀ ਮੌਜ਼ੂਦ ਸਨ। ਟਰੇਨ ਦੀ ਸ਼ੁਰੂਆਤ ਤੋਂ ਬਾਅਦ ਪੀਐਮ ਮੋਦੀ ਇੱਕ ਵਿਸ਼ਾਲ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। (Namo Bharat Rapid Train)