(ਅਨਿਲ ਲੁਟਾਵਾ) ਅਮਲੋਹ। ਸ੍ਰੀ ਰਾਮ ਕਲਾ ਮੰਚ ਅਮਲੋਹ ਵੱਲੋਂ ਪਬਲਿਕ ਸਰਾਏ ਅਮਲੋਹ ਵਿਚ ਚਲ ਰਹੀ ਰਾਮ ਲੀਲਾ ਨੂੰ ਮੁੱਖ ਰੱਖ ਕੇ ਅਮਲੋਹ ਸ਼ਹਿਰ ਵਿਚ ਸੋਭਾ ਯਾਤਰਾ ਕੱਢੀ ਗਈ ਜਿਸ ਵਿਚ ਸ਼ਹਿਰ ਦੇ ਧਾਰਮਿਕ, ਸਮਾਜਿਕ, ਕੀਰਤਨ ਮੰਡੀਆਂ, ਸ਼ਹਿਰ ਨਿਵਾਸੀਆਂ ਤੋਂ ਇਲਾਵਾ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਸ਼ਿਰਕਤ ਕੀਤੀ ਅਤੇ ਥਾਂ-ਥਾਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਮੰਚ ਦੇ ਪ੍ਰਧਾਨ ਗੁਲਸਨ ਤੱਗੜ੍ਹ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਹ ਸੋਭਾ ਯਾਤਰਾ ਪਬਲਿਕ ਸਰਾਏ ਅਮਲੋਹ ਤੋਂ ਚੱਲ ਕੇ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਸ੍ਰੀ ਰਾਮ ਮੰਦਰ ਅਮਲੋਹ ਵਿਖੇ ਜਾ ਕੇ ਸਮਾਪਤ ਹੋਈ। (Amloh News)
ਇਹ ਵੀ ਪੜ੍ਹੋ : MSP News: ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ, ਕਣਕ ਤੇ ਮਸੂਰ ਦੀ ਫਸਲ ’ਤੇ ਹੋ ਗਈ ਚਾਂਦੀ, ਇੰਨਾ ਵਧਿਆ MSP
ਥਾਣਾ ਅਮਲੋਹ ਦੇ ਮੁੱਖੀ ਰਨਦੀਪ ਕੁਮਾਰ ਸ਼ਰਮਾ ਨੇ ਇਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸੋਭਾ ਯਾਤਰਾ ‘ਚ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਭਾਜਪਾ ਦੇ ਸੂਬਾਈ ਆਗੂ ਪ੍ਰਦੀਪ ਗਰਗ, ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਬਲਾਕ ਪ੍ਰਧਾਨ ਐਡ. ਮਿਯਾਂਕ ਸ਼ਰਮਾ, ਮੰਚ ਦੇ ਚੇਅਰਮੈਨ ਕੁਲਦੀਪ ਮੋਦੀ, ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਸ੍ਰੀ ਗਊ ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਸ੍ਰੀ ਰਾਮ ਮੰਦਰ ਟਰੱਸਟ ਦੇ ਪ੍ਰਧਾਨ ਨੰਬਰਦਾਰ ਸੋਹਨ ਲਾਲ ਅਬਰੋਲ, ਸ੍ਰੀ ਸੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਸੁਸ਼ੀਲ ਬਾਂਸਲ,
ਸ੍ਰੀ ਸੀਤਲਾ ਮਾਤਾ ਵੇਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ, ਸ੍ਰੀ ਰਮੇਸਵਰ ਸਿਵ ਮੰਦਰ ਦੇ ਪ੍ਰਧਾਨ ਦਿਨੇਸ਼ ਗੋਇਲ, ਸ੍ਰੀ ਰਾਮ ਦੁਸਹਿਰ ਕਮੇਟੀ ਦੇ ਪ੍ਰਧਾਨ ਐਡ. ਅਸਵਨੀ ਅਬਰੋਲ, ਰੁਪਿੰਦਰ ਜਿੰਦਲ, ਅਕਾਲੀ ਦਲ ਦੇ ਹਲਕੇ ਦੇ ਅਬਜਰਵਰ ਜਥੇ. ਹਰਬੰਸ ਸਿੰਘ ਬਡਾਲੀ, ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ੍ਹ, ਮੀਤ ਪ੍ਰਧਾਨ ਮਹਿੰਦਰਪਾਲ ਲੁਟਾਵਾ, ਰੋਹਿਤ ਵਰਮਾ, ਮਿੰਟੂ ਅਰੋੜਾ, ਸੋਨੂੰ ਧੱਮੀ, ਖਜ਼ਾਨਚੀ ਜੀਤਾ ਲੁਟਾਵਾ, ਮਾਸਟਰ ਰਾਜੇਸ਼ ਕੁਮਾਰ,ਹੈਪੀ ਤੱਗੜ,ਸਿਵ ਕੁਮਾਰ ਗੋਇਲ, ਸਾਮ ਪ੍ਰੀਵਾਰ ਦੇ ਦਿਨੇਸ਼ ਗੋਇਲ, ਵਿਕਾਸ ਗੋਇਲ, ਵਿਨਸ ਮਿੱਤਲ, ਮਿੰਕਲ ਗੋਇਲ ਮਾਸਟਰ ਰਜੀਵ ਕਰਕਰਾ, ਦੀਪਕ ਮੜ੍ਹਕਣ, ਧਰਮਪਾਲ ਭੜ੍ਹੀ ਅਤੇ ਰਾਜੂ ਪੁਰੀ ਆਦਿ ਹਾਜ਼ਰ ਸਨ। Amloh News