ਫ਼ਿਰੋਜ਼ਪੁਰ (ਸਤਪਾਲ ਥਿੰਦ): ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ -2 ਵਿੱਚ ਮਾਤਾ ਸਾਹਿਬ ਕੌਰ ਸੀਨੀ. ਸੈਕੰ. ਪਬਲਿਕ ਸਕੂਲ, ਗੁਰੂ ਹਰ ਸਹਾਏ ਦੇ ਸਟੇਟ ਪੱਧਰ ਟੂਰਨਾਮੈਂਟ ਕਿੱਕ ਬਾਕਸਿੰਗ ਅਤੇ ਵੁਸ਼ੂ ਖੇਡ ਵਿੱਚ 12 ਖਿਡਾਰੀਆਂ ਨੇ ਭਾਗ ਲਿਆ। ਸਟੇਟ ਪੱਧਰ ਟੂਰਨਾਮੈਂਟ ਦਾ ਅਗਾਜ਼ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ, ਪੰਜਾਬ ਮੀਤ ਹੇਅਰ ਵੱਲੋ ਕੀਤਾ ਗਿਆ। ਇਹ ਟੂਰਨਾਮੈਂਟ ਸਟੇਟ ਪੱਧਰ ਤੇ ਖੇਡ ਭਵਨ ਸੈਕਟਰ -78 ਮੋਹਾਲੀ ਵਿਖੇ ਮਿਤੀ 10 ਅਕਤੂਬਰ 2023 ਤੋਂ 15 ਅਕਤੂਬਰ 2023 ਤੱਕ ਕਰਵਾਇਆ ਗਿਆ। (Mata Sahib Kaur Public School)
ਗੁਰਕੀਰਤ ਸਿੰਘ ਜਮਾਤ ਬਾਹਰਵੀ ਵੱਲੋ ਕਿੱਕ ਬਾਕਸਿੰਗ ਦੇ ਅਲੱਗ ਅਲੱਗ ਈਵੈਂਟ ਵਿੱਚ ਸੋਨੇ ਅਤੇ ਕਾਂਸੀ ਦੇ ਮੈਡਲ ਹਾਸਿਲ ਕੀਤੇ। ਇਸੇ ਤਰ੍ਹਾਂ ਕਪਿਲ ਸ਼ਰਮਾ ਜਮਤਾ ਬਾਹਰਵੀ ਵੱਲੋ ਕਿੱਕ ਬਾਕਸਿੰਗ ਦੇ ਅਲੱਗ ਅਲੱਗ ਈਵੈਂਟ ਵਿੱਚ ਚਾਦੀ ਅਤੇ ਕਾਂਸੀ ਦੇ ਮੈਡਲ ਹਾਸਿਲ ਕੀਤੇ। ਲਵਪ੍ਰੀਤ ਸਿੰਘ ਜਮਾਤ ਬਾਹਰਵੀ ਵੱਲੋ ਵੁਸ਼ੂ ਖੇਡ ਵੱਚ ਕਾਂਸਾ ਮੈਡਲ ਹਾਸਿਲ ਕੀਤਾ। ਪੰਜਾਬ ਸਰਕਾਰ ਵੱਲੋ ਜੇਤੂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ।
ਕਣਕ-ਝੋਨੇ ਦੀ ਪਰਾਲੀ ਸਾੜਨ ਦਾ ਮੰਦਭਾਗਾ ਰੁਝਾਨ
ਇਸ ਮੌਕੇ ਤੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦੇ ਪ੍ਰਿੰਸੀਪਲ ਡਾ. ਪੰਕਜ ਧਮੀਜਾ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਹੀਪਾਲ ਸਿੰਘ, ਕਮਲਪਾਲ ਸਿੰਘ, ਗੁਰਿੰਦਰ ਸਿੰਘ, ਸਕੂਲ ਕੋਚ ਸਵਰਨ ਸਿੰਘ ਅਤੇ ਸਮੂਹ ਸਕੂਲ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਕੂਲ ਵਿੱਚ ਹਾਰਦਿਕ ਸਵਾਗਤ ਕੀਤਾ ਅਤੇ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਤਰ੍ਹਾਂ ਜੀਵਨ ਵਿੱਚ ਅੱਗੇ ਵੱਧਦੇ ਰਹਿਣ ਦਾ ਆਸ਼ੀਰਵਾਦ ਦਿੱਤਾ।