World Cup 2023 : ਅਫਗਾਨਿਸਤਾਨ ਨੇ ਕੀਤਾ ਵੱਡਾ ਉਲਟਫੇਰ, ਇੰਗਲੈਂਡ ਨੂੰ ਦਿੱਤੀ ਕਰਾਰੀ ਹਾਰ

Afghanistan

ਇੰਗਲੈਂਡ ਦੀ ਟੀਮ 40.3 ਓਵਰਾਂ ‘ਚ 215 ਦੌੜਾਂ

ਨਵੀਂ ਦਿੱਲੀ। World Cup 2023 ਵਿਸ਼ਵ ਕੱਪ ‘ਚ ਅਫਗਾਨਿਸਤਾਨ ਨੇ ਵੱਡਾ ਉਲਟਫੇਰ ਕਰਦਿਆਂ ਇੰਗਲੈਂਡ ਨੂੰ ਕਰਾਰੀ ਹਾਰ ਦਿੱਤੀ। ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ’ਚ ਅਫਗਾਨਿਸਤਾਨ ਨੇ ਇਤਿਹਾਰ ਰਚ ਦਿੱਤਾ। ਅਫਗਾਨਿਸਤਾਨ ਨੇ ਇੰਗਲੈਂਡ ਨੂੰ 285 ਦੌੜਾਂ ਦਾ ਟੀਚਾ ਦਿੱਤਾ ਸੀ ਜਵਾਬ ’ਚ ਇੰਗਲੈਂਡ ਦੀ ਟੀਮ 40.3 ਓਵਰਾਂ ‘ਚ 215 ਦੌੜਾਂ ‘ਤੇ ਸਿਮਟ ਗਈ ਅਤੇ ਅਫਗਾਨਿਸਤਾਨ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾ ਦਿੱਤਾ।  ਅਫਗਾਨਿਸਤਾਨ ਦੇ ਮੁਜੀਬ ਅਤੇ ਰਾਸ਼ਿਦ ਨੇ 3-3 ਵਿਕਟਾਂ ਲਈਆਂ ਜਦਕਿ ਨਬੀ ਨੇ 2 ਵਿਕਟਾਂ ਹਾਸਲ ਕੀਤੀਆਂ। ਪਹਿਲੇ 10 ਓਵਰਾਂ ‘ਚ 2 ਵਿਕਟਾਂ ਲੈਣ ਤੋਂ ਬਾਅਦ ਅਫਗਾਨਿਸਤਾਨ ਨੇ ਇੰਗਲੈਂਡ ’ਤੇ ਦਬਾਅ ਬਣਾਉਣਾ ਜਾਰੀ ਰੱਖਿਆ। ਟੀਮ 32 ਦੌੜਾਂ ਬਣਾ ਕੇ ਆਊਟ ਹੋ ਗਈ, ਡੇਵਿਡ ਮਲਾਨ, ਜੋਸ ਬਟਲਰ 9, ਲਿਆਮ ਲਿਵਿੰਗਸਟਨ 10 ਅਤੇ ਸੈਮ ਕੁਰਾਨ ਨੇ ਵੀ 10 ਦੌੜਾਂ ਬਣਾਈਆਂ। World Cup 2023

ਜਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ ਵਨਡੇ ਵਿਸ਼ਵ ਕੱਪ ਦੇ ਇਤਿਹਾਸ ‘ਚ 5ਵੀਂ ਵਾਰ ਉਲਟਫੇਰ ਦਾ ਸ਼ਿਕਾਰ ਹੋਈ। ਇਸ ਤੋਂ ਪਹਿਲਾਂ 1992 ‘ਚ ਟੀਮ ਨੂੰ ਜ਼ਿੰਬਾਬਵੇ ਨੇ 9 ਦੌੜਾਂ ਨਾਲ ਹਰਾਇਆ ਸੀ। 2011 ਵਿੱਚ ਟੀਮ ਨੂੰ ਆਇਰਲੈਂਡ ਨੇ 3 ਵਿਕਟਾਂ ਨਾਲ ਅਤੇ ਬੰਗਲਾਦੇਸ਼ ਨੂੰ 2 ਵਿਕਟਾਂ ਨਾਲ ਹਰਾਇਆ ਸੀ। 2015 ਵਿੱਚ ਵੀ ਬੰਗਲਾਦੇਸ਼ ਨੇ ਟੀਮ ਨੂੰ 15 ਦੌੜਾਂ ਨਾਲ ਹਰਾਇਆ ਸੀ। ਹੁਣ 2023 ‘ਚ ਅਫਗਾਨਿਸਤਾਨ ਨੇ ਇੰਗਲੈਂਡ ਨੂੰ ਪੰਜਵੀਂ ਵਾਰ ਹਰਾ ਕੇ ਵਿਸ਼ਵ ਕੱਪ ’ਚ ਇਤਿਹਾਸ ਰਚ ਦਿੱਤਾ।

Afghanistan

ਅਫਗਾਨਿਸਤਾਨ ਨੇ ਇੰਗਲੈਂਡ ਨੂੰ ਦਿੱਤਾ 285 ਦੌੜਾਂ ਦਾ ਟੀਚਾ

ਅਫਗਾਨਿਸਤਾਨ ਨੇ ਇੰਗਲੈਂਡ ਨੂੰ 285 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ 49.5 ਓਵਰਾਂ ‘ਚ 284 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਟੀਮ ਵੱਲੋਂ ਰਹਿਮਾਨਉੱਲ੍ਹਾ ਗੁਰਬਾਜ਼ ਨੇ 80 ਦੌੜਾਂ ਅਤੇ ਇਕਰਾਮ ਅਲੀਖਿਲ ਨੇ 58 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਆਦਿਲ ਰਾਸ਼ਿਦ ਨੇ 3 ਅਤੇ ਮਾਰਕ ਵੁੱਡ ਨੇ 2 ਵਿਕਟਾਂ ਹਾਸਲ ਕੀਤੀਆਂ। (England Vs Afghanistan)

ਗੁਰਬਾਜ਼-ਜਾਦਰਾਨ ਨੇ ਦਿੱਤੀ ਸ਼ਾਨਦਾਰੀ ਸ਼ੁਰੂਆਤ

ਅਫਗਾਨਿਸਤਾਨ ਦੇ ਓਪਨਰ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਹਿਮਾਨੁੱਲਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਨੇ ਅਫਗਾਨਿਸਤਾਨ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਟੀਮ ਨੇ ਪਾਵਰਪਲੇ ‘ਚ ਬਿਨਾਂ ਕਿਸੇ ਨੁਕਸਾਨ ਦੇ 79 ਦੌੜਾਂ ਬਣਾਈਆਂ। ਅਫਗਾਨਿਸਤਾਨ ਦੀ ਪਹਿਲੀ ਵਿਕਟ 114 ਦੌੜਾਂ ‘ਤੇ ਡਿੱਗੀ।

England Vs Afghanistan

ਇਹ ਵੀ ਪੜ੍ਹੋ : ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ’ਤੇ ਰੋਹਿਤ ਸ਼ਰਮਾ ਨੇ ਕੀ ਕਿਹਾ, ਹੁਣੇ ਪੜ੍ਹੋ

ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਵਿਚਾਲੇ ਪਹਿਲੀ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਹੋਈ। ਉਸ ਨੇ 101 ਗੇਂਦਾਂ ‘ਤੇ 114 ਦੌੜਾਂ ਬਣਾਈਆਂ। ਇਸ ਸਾਂਝੇਦਾਰੀ ਨੂੰ ਆਦਿਲ ਰਾਸ਼ਿਦ ਨੇ ਜ਼ਦਰਾਨ ਨੂੰ ਆਊਟ ਕਰਕੇ ਤੋੜਿਆ। ਇੱਕ ਸਮੇਂ ਅਫਗਾਨਿਸਤਾਨ ਨੇ 190 ਦੌੜਾਂ ਦੇ ਸਕੋਰ ‘ਤੇ 6 ਵਿਕਟਾਂ ਗੁਆ ਦਿੱਤੀਆਂ ਸਨ ਪਰ ਅਖੀਰਲੇ ਬੱਲੇਬਾਜਾਂ ਦੇ ਰਲੇ ਮਿਲੇ ਸਹਿਯੋਗ ਨਾਲ ਅਫਗਾਨਿਸਤਾਨ ਚੌਣੁਤੀ ਪੂਰਨ ਸਕੋਰ ਖੜਾ ਕਰਨ ’ਚ ਸਫਲ ਰਹੀ।  ਹਸ਼ਮਤੁੱਲਾ ਸ਼ਾਹਿਦੀ ਸਿਰਫ 14, ਅਜ਼ਮਤੁੱਲਾ ਉਮਰਜ਼ਈ 19 ਅਤੇ ਮੁਹੰਮਦ ਨਬੀ ਸਿਰਫ 9 ਦੌੜਾਂ ਹੀ ਬਣਾ ਸਕੇ। ਇੱਥੋਂ ਰਾਸ਼ਿਦ ਖਾਨ ਨੇ 23 ਦੌੜਾਂ ਦੀ ਪਾਰੀ ਖੇਡੀ, ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਮੁਜੀਬ ਉਰ ਰਹਿਮਾਨ ਨੇ 16 ਗੇਂਦਾਂ ‘ਤੇ 28 ਦੌੜਾਂ ਬਣਾਈਆਂ। ਇਕਰਾਮ ਅਲੀਖਿਲ 58 ਦੌੜਾਂ ਬਣਾ ਕੇ ਆਊਟ ਹੋਏ।