ਲੋਹੇ ਦੀ ਰਾਡ ਮਾਰ ਉਤਾਰਿਆ ਮੌਤ ਦੇ ਘਾਟ, ਮੁਲਜ਼ਮ ਗ੍ਰਿਫਤਾਰ

Murder

(ਵਨਰਿੰਦਰ ਸਿੰਘ ਮਣਕੂ) ਲੁਧਿਆਣਾ। ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਥਾਣਾ ਡਾਬੇ ਇਲਾਕੇ ’ਚ ਲੋਹ ਦੀ ਰਾਡ ਮਾਰ ਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਨੂੰ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ। ( Murder) ਮੁਦੱਈ ਪ੍ਰਦੀਪ ਕੁਮਾਰ ਵਾਸੀ ਸ਼ਹੀਦ ਸੁਖਦੇਵ ਸਿੰਘ ਨਗਰ ਦੇ ਰਹਿਣ ਵਾਲੇ ਨੇ ਬਿਆਨ ਦਿੱਤਾ ਹੈ ਕਿ ਉਹ ਸਾਇਕਲ ਰਿਪੇਅਰ ਦਾ ਕੰਮ ਕਰਦਾ ਹੈ, ਬੀਤੇ ਦਿਨ ਸਵੇਰੇ ਤਕਰੀਬਨ 9 ਵਜੇ ਉਹ ਇੱਕ ਗ੍ਰਾਹਕ ਦਾ ਸਾਇਕਲ ਠੀਕ ਕਰ ਰਿਹਾ ਸੀ, ਉਸ ਦਾ ਪਿਤਾ ਦਰਗਾਹੀ ਪ੍ਰਸ਼ਾਦ ਦੁਕਾਨ ਦੇ ਅੰਦਰ ਬੈਠਾ ਸੀ ਤਾਂ ਝਗੜਾ ਕਰਨ ਦੇ ਇਰਾਦੇ ਨਾਲ ਆਏ ਸੰਦੀਪ ਕੌਰ, ਸਤਨਾਮ ਸਿੰਘ ਤੇ ਸੁਖਚੈਨ ਸਿੰਘ ਨੇ ਉਸ ’ਤੇ ਹਮਲਾ ਕਰ ਦਿੱਤਾ।

ਉਸ ਨੇ ਕਿਹਾ ਕਿ ਜਦੋਂ ਉਸ ਦਾ ਪਿਤਾ ਰੌਲਾ ਰੱਪਾ ਸੁਣ ਬਾਹਰ ਆਇਆ ਤਾਂ ਉਹਨਾਂ ਨੇ ਉਸ ਦੇ ਪਿਤਾ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾਕ੍ਰਮ ਦਾ ਜਦੋਂ ਉਸ ਦੇ ਛੋਟੇ ਭਰਾ ਨੂੰ ਪਤਾ ਲਗਾ ਤਾਂ ਉਹ ਸਾਨੂੰ ਛੁਡਵਾਉਣ ਲਈ ਇੱਕ ਲੋਹੇ ਦੀ ਪਾਇਪ ਲੈ ਕੇ ਆਇਆ ਤਾਂ ਮੁਲਜ਼ਮਾਂ ਸੁਖਚੈਨ ਸਿੰਘ ਨੇ ਉਸ ਕੋਲੋਂ ਉਹ ਪਾਇਪ ਖੋਹ ਕੇ ਉਸ ਦੇ ਪਿਤਾ ਦੇ ਸਿਰ ’ਤੇ ਮਾਰੀ ਤੇ ਨਾਲ ਗਲਾ ਘੋਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਲੱਗਾ, ਤੇ ਸਾਡੇ ’ਤੇ ਇੱਟਾਂ ਰੋੜਿਆਂ ਨਾਲ ਵੀ ਹਮਲਾ ਵੀ ਕੀਤਾ। Murder

ਇਹ ਵੀ ਪੜ੍ਹੋ : ‘ਨਕਲੀ ਮੁੱਖ ਮੰਤਰੀ’ ਨਾਲ ਬਹਿਸ ’ਚ ਹਿੱਸਾ ਨਹੀਂ ਲਵਾਂਗਾ : ਸੁਖਬੀਰ ਬਾਦਲ

ਬਾਅਦ ਵਿੱਚ ਮੁਲਜ਼ਮ ਸਤਨਾਮ ਸਿੰਘ ਨੇ ਆਪਣੇ ਘਰੋਂ ਇੱਕ ਲੋਹੇ ਦੀ ਰਾਡ ਲਿਆਂਦੀ ਤੇ ਫਿਰ ਤੋਂ ਉਸ ਦੇੇ ਪਿਤਾ ਦੇ ਸਿਰ ’ਤੇ ਮਾਰੀ ਜਿਸ ਕਾਰਨ ਉਸ ਦਾ ਪਿਤਾ ਬੇਹੋਸ਼ ਹੋ ਗਿਆ ਸਾਡੇ ਵੱਲੋਂ ਰੌਲਾ ਪਾਉਣ ’ਤੇ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਮੁਦੱਈ ਨੇ ਦੱਸਿਆ ਕਿ ਜਦ ਉਹ ਆਪਣੇ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਵੱਲੋਂ ਉਸ ਦੇ ਪਿਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੁਦੱਈ ਨੇ ਦੱਸਿਆ ਕਿ ਪਹਿਲਾਂ ਵੀ ਇਹਨਾਂ ਮੁਲਜ਼ਮਾਂ ਵੱਲੋਂ ਉਸ ਦੇ ਪਿਤਾ ’ਤੇ ਕਈ ਪ੍ਰਕਾਰ ਦੇ ਝੂਠੇ ਦੋਸ਼ ਲਗਾਏ ਗਏ ਸਨ। ਇਸ ਸਬੰਧੀ ਜਦੋਂ ਪੁਲਿਸ ਅਫਸਰ ਐੱਸਐੱਚਓ ਕੁਲਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪ੍ਰਦੀਪ ਕੁਮਾਰ ਦੇ ਬਿਆਨਾਂ ਦੇ ਅਧਾਰ ’ਤੇ ਮੁਲਜ਼ਮ ਸੰਦੀਪ ਕੌਰ, ਸਤਨਾਮ ਸਿੰਘ ਤੇ ਸੁਖਚੈਨ ਸਿੰਘ ਨੂੰ ਦੌਰਾਨੇ ਤਫਤੀਸ਼ ਗਿ੍ਰਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।