ਵੱਖ-ਵੱਖ ਪਤਵੰਤਿਆਂ ਵੱਲੋਂ ਪ੍ਰਿਅੰਕਾ ਨੂੰ ਕੀਤਾ ਗਿਆ ਸਨਮਾਨਿਤ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਇੰਦਰਾ ਬਸਤੀ ਦੇ ਵਿੱਚ ਰਹਿ ਰਹੇ ਇੱਕ ਸਾਧਾਰਨ ਪਰਿਵਾਰ ਦੀ ਨੂੰਹ ਪ੍ਰਿਅੰਕਾ ਨੇ ਜੂਡੀਸੀਅਲ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ, ਉਸ ਨੇ ਇਹ ਪ੍ਰੀਖਿਆ ਪਾਸ ਕਰਕੇ ਆਪਣੇ ਸਹੁਰੇ ਪਰਿਵਾਰ ਸਮੇਤ ਪੇਕਿਆਂ ਅਤੇ ਸੁਨਾਮ ਸ਼ਹਿਰ ਦਾ ਨਾਂਅ ਚਮਕਾਇਆ ਹੈ। (Sunam News)
ਪੜ੍ਹਾਈ ਦੇ ਵਿੱਚ ਸਖ਼ਤ ਮਿਹਨਤ ਕੀਤੀ (Sunam News)
ਇਸ ਮੌਕੇ ਪ੍ਰਿਯੰਕਾ ਨੇ ਕਿਹਾ ਕਿ ਉਸਨੇ ਪੜ੍ਹਾਈ ਦੇ ਵਿੱਚ ਸਖ਼ਤ ਮਿਹਨਤ ਕੀਤੀ ਹੈ ਅਤੇ ਪੜ੍ਹਾਈ ਵਿੱਚ ਉਨ੍ਹਾਂ ਦੇ ਪਤੀ, ਮਾਪੇ ਅਤੇ ਟੀਚਰਾਂ ਦਾ ਬਹੁਤ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਦਾ ਜੂਡੀਸੀਅਲ ਦੇ ਵਿੱਚ ਵਿਸ਼ਵਾਸ ਕਾਇਮ ਰੱਖਣ ਲਈ ਉਹ ਹਮੇਸ਼ਾ ਕੰਮ ਕਰਨਗੇ।
ਪ੍ਰਿਅੰਕਾ ਦੇ ਪਤੀ ਪਰਮਜੀਤ ਨੇ ਕਿਹਾ ਕਿ ਉਸ ਦੀ ਪਤਨੀ ਨੇ ਸਖਤ ਮਿਹਨਤ ਕੀਤੀ ਹੈ ਅਤੇ ਹੁਣ ਇਹ ਮੁਕਾਮ ਹਾਸਲ ਕਰਕੇ ਉਹਨਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ, ਇਸ ਦੇ ਨਾਲ ਹੀ ਪ੍ਰਿਅੰਕਾ ਦੇ ਸਹੁਰਾ ਸਾਦੀ ਰਾਮ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਬਹੁਤ ਮਿਹਨਤੀ ਹੈ ਅਤੇ ਉਹਨਾਂ ਵੱਲੋਂ ਵੀ ਉਸ ਦੀ ਹਰ ਇੱਕ ਸਮੇਂ ਪੂਰੀ ਸਪੋਰਟ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਿਵਲ ਸਕੱਤਰੇਤ ’ਚ 106 ਕਲਰਕ ਹੋਣਗੇ ਭਰਤੀ, ਕੈਬਨਿਟ ਨੇ ਦਿੱਤੀ ਮਨਜ਼ੂਰੀ
ਉਹਨਾਂ ਕਿਹਾ ਕਿ ਉਹ ਇਸ ਲਈ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਹਨ ਅਤੇ ਆਪਣੀ ਧੀ ਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਹਨ ਜਿਨਾਂ ਨੇ ਉਹਨਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਤੋਂ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਪ੍ਰਿਅੰਕਾ ਨੂੰ ਵੱਖ-ਵੱਖ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸਨਮਾਨਿਤ ਵੀਂ ਕੀਤਾ ਜਾ ਰਿਹਾ ਹੈ।