ਫਰੀਦਕੋਟ (ਅਜੈ ਮਨਚੰਦਾ) ਡਿਪਟੀ ਕਮਿਸ਼ਨਰ (DC Faridkot) ਫਰੀਦਕੋਟ ਵਿਨੀਤ ਕੁਮਾਰ ਵੱਲੋਂ ਕੋਟਕਪੂਰਾ ਵਿਖੇ ਸਥਿਤ ਉਦਯੋਗਿਕ ਫੋਕਲ ਪੁਆਇੰਟ ਦਾ ਦੌਰਾ ਕਰਦੇ ਹੋਏ ਫੋਕਲ ਪੁਆਇੰਟ ਕੋਟਕਪੂਰਾ ਦੇ ਨੁਮਾਇੰਦਿਆਂ/ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਜਿਸ ਵਿੱਚ ਸ਼੍ਰੀ ਸੁਖਮਿੰਦਰ ਸਿੰਘ ਰੇਖੀ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਨੇ ਬਤੌਰ ਕਨਵੀਨਰ ਰੋਲ ਅਦਾ ਕੀਤਾ।
ਇਸ ਮੌਕੇ ਉਦਯੋਗਪਤੀਆਂ ਨੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਜਿਵੇਂ ਕਿ ਸੜਕਾਂ ਸਬੰਧੀ, ਸੀਵਰੇਜ ਸਬੰਧੀ, ਗੰਦੇ ਪਾਣੀ ਸਬੰਧੀ, ਸੁਰੱਖਿਆ ਸਬੰਧੀ, ਸਟਰੀਟ ਲਾਈਟਾਂ ਸਬੰਧੀ ਆਦਿ ਬਾਰੇ ਜਾਣੂ ਕਰਵਾਇਆ ਗਿਆ।
ਇਹ ਵੀ ਪੜ੍ਹੋ : Hair Care : ਜੇਕਰ ਤੁਸੀਂ ਵੀ ਆਪਣੇ ਗੋਡਿਆਂ ਤੱਕ ਵਾਲ ਵਧਾਉਣਾ ਚਾਹੁੰਦੇ ਹੋ ਤਾਂ ਪਿਆਜ਼ ਦੇ ਰਸ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਲਗਾਓ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੀਵਰੇਜ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਦੀ ਪਾਈਪ ਲਾਈਨ ਨੂੰ ਜੋੜਨ ਦਾ ਜੋ ਕੰਮ ਹੈ ਉਸ ਨੂੰ ਜਲਦ ਤੋਂ ਜਲਦ ਨੇਪਰੇ ਚਾੜਿਆ ਜਾਵੇ । ਉਨ੍ਹਾਂ ਸੁਰੱਖਿਆ ਦੇ ਮੱਦੇਨਜਰ ਪੁਲਸ ਵਿਭਾਗ ਨੂੰ ਇੱਕ ਅਸਥਾਈ ਚੌਂਕੀ ਫੋਕਲ ਪੁਆਇੰਟ ਵਿੱਚ ਲਗਾਉਣ ਦੀ ਸਖਤੀ ਨਾਲ ਹਦਾਇਤ ਕੀਤੀ ਗਈ। ਉਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਹਦਾਇਤ ਕੀਤੀ ਤਾਂ ਜੋ ਉਦਯੋਗਪਤੀ ਆਪਣਾ ਉਦਯੋਗ ਚਲਾ ਸਕਣ ਅਤੇ ਇਸਦੇ ਨਾਲ ਹੀ ਹੋਰ ਵੀ ਨਵੇਂ ਉੱਦਮੀ ਵੀ ਜਿਲ੍ਹੇ ਵਿੱਚ ਆ ਸਕਣ। ਇਸ ਮੌਕੇ ਫੋਕਲ ਪੁਆਇੰਟ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।