ICC World Cup 2023 : ਅਫਗਾਨਿਸਤਾਨ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਵੇਖੋ ਸਕੋਰ

ICC World Cup 2023

ਅਸ਼ਵਿਨ ਦੀ ਜਗ੍ਹਾ ਸਾਰਦੁਲ ਠਾਕੁਰ ਨੂੰ ਟੀਮ ’ਚ ਮੌਕਾ | ICC World Cup 2023

  • ਈਸ਼ਾਨ ਕਿਸ਼ਨ ਹੀ ਕਰਨਗੇ ਓਪਨਿੰਗ | ICC World Cup 2023

ਦਿੱਲੀ (ਏਜੰਸੀ)। ਵਿਸ਼ਵ ਕੱਪ 2023 ’ਚ ਭਾਰਤੀ ਟੀਮ ਦਾ ਦੂਜਾ ਮੁਕਾਬਲਾ ਅੱਜ ਅਫਗਾਨਿਸਤਾਨ ਨਾਲ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਫਗਾਨਿਸਤਾਨ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਜਿੱਥੇ ਅਫਗਾਨਿਸਤਾਨ ਨੇ 3 ਓਵਰਾਂ ਦੀ ਸਮਾਪਤੀ ਦੌਰਾਨ ਬਿਨ੍ਹਾਂ ਵਿਕਟ ਗੁਆਏ 8 ਦੌੜਾਂ ਬਣਾ ਲਈਆਂ ਹਨ। ਅਫਗਾਨਿਸਤਾਨ ਨੇ ਇਸ ਮੁਕਾਬਲੇ ’ਚ ਅਪਣੀ ਟੀਮ ’ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਉਨ੍ਹਾਂ ਦੀ ਪਹਿਲਾਂ ਵਾਲੀ ਹੀ ਟੀਮ ਹੈ ਪਰ ਭਾਰਤੀ ਟੀਮ ’ਚ ਇੱਕ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਜਿਹੜਾ ਕਿ ਇੱਕ ਵੱਡਾ ਬਦਲਾਅ ਹੈ। ਇਸ ਮੈਚ ਦੌਰਾਨ ਭਾਰਤੀ ਟੀਮ ’ਚ ਆਰ ਅਸ਼ਵਿਨ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ’ਚ ਅਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਹੈ। (ICC World Cup 2023)

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ, ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼, ਦੇਖੋ ਤਸਵੀਰਾਂ

ਤਾਪਮਾਨ ਦੀ ਗੱਲ ਕਰੀਏ ਤਾਂ ਦਿੱਲੀ ’ਚ ਅੱਜ ਦਾ ਦਿਨ ਗਰਮ ਹੀ ਰਹਿਣ ਵਾਲਾ ਹੈ, ਦਿਨ ’ਚ ਜ਼ਿਆਦਾਤਰ ਤਾਪਮਾਨ 35 ਡਿਗਰੀ ਤੱਕ ਜਾ ਸਕਦਾ ਹੈ ਅਤੇ ਸ਼ਾਮ ਨੂੰ ਇਹ ਤਾਪਮਾਨ 27 ਡਿਗਰੀ ਤੱਕ ਹੇਠਾਂ ਆ ਸਕਦਾ ਹੈ।ਕੁਲ ਮਿਲਾ ਕੇ ਮੌਸਮ ਦਾ ਮਿਜ਼ਾਜ ਕ੍ਰਿਕੇਟ ਲਈ ਪੂਰੀ ਤਰ੍ਹਾਂ ਠੀਕ ਹੈ। ਮੌਸਮ ਦੇ ਠੀਕ ਰਹਿਣ ਦੇ ਨਾਲ-ਨਾਲ ਖੁਸ਼ੀ ਦੀ ਗੱਲ ਇਹ ਹੈ ਕਿ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਪਰਫੈਕਟ ਮੰਨੀ ਜਾਂਦੀ ਹੈ।

ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ਦੀ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੱਚ ਦੇ ਪਿਛਲੇ ਮੈਚ ’ਚ ਬਹੁਤ ਦੌੜਾਂ ਬਣੀਆਂ ਸਨ। ਪਿਛਲਾ ਮੁਕਾਬਲਾ ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਵਿਚਕਾਰ ਖੇਡਿਆ ਗਿਆ ਸੀ ਅਤੇ ਇੱਥੇ ਕੁਲ 754 ਦੌੜਾਂ ਬਣੀਆਂ ਸਨ। ਇਸ ਪਿੱਚ ’ਤੇ ਅੱਜ ਤੱਕ ਦੇ ਵਿਸ਼ਵ ਕੱਪ ਦੇ ਇਤਿਹਾਸ ’ਚ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਵੀ ਬਣਿਆ ਸੀ ਅਤੇ ਨਾਲ ਹੀ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਵੀ ਇੱਥੇ ਹੀ ਬਣਿਆ ਸੀ। ਅੱਜ ਦੇ ਮੈਚ ’ਚ ਵੀ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ।