ਜਾਗਰੂਕਤਾ ਦੀ ਘਾਟ, ਲਾਪਰਵਾਹੀ ਅਤੇ ਲੋਕ ਸ਼ਰਮ ਪੈ ਰਹੀ ਭਾਰੀ | Health
ਨਵੀਂ ਦਿੱਲੀ (ਏਜੰਸੀ)। ਡਾਕਟਰਾਂ ਦਾ ਕਹਿਣਾ ਹੈ ਕਿ ਮਾਨਸਿਕ ਸਿਹਤ (Health) ਤੋਂ ਪੀੜਤ 80 ਫੀਸਦੀ ਭਾਰਤੀ ਇਲਾਜ ਨਹੀਂ ਕਰਵਾਉਣਾ ਚਾਹੁੰਦੇ ਅਤੇ ਇਸ ਦਾ ਕਾਰਨ ਜਾਗਰੂਕਤਾ ਦੀ ਘਾਟ, ਲਾਪਰਵਾਹੀ ਅਤੇ ਲੋਕ-ਲਾਜ, ਸ਼ਰਮ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਨੋਵਿਗਿਆਨਕ ਮੁੱਦਿਆਂ ਨੂੰ ਵਿਆਪਕ ਰੂਪ ਵਿੱਚ ਸਮਝਣ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਲਈ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਸਿੱਖਿਆ ਪ੍ਰਣਾਲੀ ਦਾ ਇੱਕ ਅਨਿੱਖੜਵਾਂ ਅੰਗ ਹੋਣਾ ਚਾਹੀਦਾ ਹੈ।
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨੰਦ ਕੁਮਾਰ ਨੇ ਕਿਹਾ ਕਿ ਮਾਨਸਿਕ ਸਿਹਤ ਸੰਬੰਧੀ ਮੁੱਦਿਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਅਤੇ ਸਮਝ ਦੀ ਘਾਟ ਹੈ, ਇਸ ਲਈ ਇਸ (ਮਨੋ) ਸਥਿਤੀ ਦਾ ਇਲਾਜ ਨਹੀਂ ਹੋ ਰਿਹਾ ਉਨ੍ਹਾਂ ਕਿਹਾ, ‘ਜਦੋਂ ਤੱਕ ਕਿਸੇ ਵਿਅਕਤੀ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਬਿਮਾਰ ਹੈ, ਉਹ ਇਲਾਜ ਕਿਵੇਂ ਕਰਵਾਉਣਾ ਚਾਹੇਗਾ? ਲੱਛਣਾਂ ਦੀ ਪਛਾਣ ਕਰਨ ਅਤੇ ਇਲਾਜ ਸ਼ੁਰੂ ਕਰਨ ਦੇ ਸਮੇਂ ਵਿਚਕਾਰ ਲੰਮਾ ਫਾਸਲਾ ਹੋ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਪੇਚੀਦਗੀਆਂ ਕਾਫੀ ਵਧ ਜਾਂਦੀਆਂ ਹਨ’
ਡਾ. ਕੁਮਾਰ ਨੇ ਕਿਹਾ, ਇਹ ਲੱਛਣ, ਹਲਕੀ ਚਿੰਤਾ ਅਤੇ ਉਦਾਸੀ ਤੋਂ ਲੈ ਕੇ ਗੰਭੀਰ ਮੂਡ ਸਬੰਧੀ ਵਿਕਾਰ, ਜਨੂੰਨ ਮਾਨਸਿਕ ਸਿਹਤ ਸਮੱਸਿਆਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ, ਇਸ ਲਈ ਮਰੀਜ਼ ਵਾਸਤੇ ਇਹ ਸਮਝਣਾ ਮੁਸ਼ਕਲ ਹੈ ਕਿ ਉਸ ਦੀ ਅਸਲ ਸਮੱਸਿਆ ਕੀ ਹੈ ਜਾਂ ਇਹ ਜਾਣਨਾ ਵੀ ਕਿ ਇਹਨਾਂ ਵਿੱਚੋਂ ਕੋਈ ਵੀ ਸਮੱਸਿਆ ਮੌਜ਼ੂਦ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਦਾ ਇੱਕ ਵੱਡਾ ਹਿੱਸਾ ਕਿਸ਼ੋਰਾਂ ਦਾ ਹੈ ਅਤੇ ਇਸ ਸਬੰਧ ’ਚ ਅਕਸਰ ਨਾਸਮਝੀ ਨਾਲ ਉਨ੍ਹਾਂ ਨੂੰ ਕਿਸ਼ੋਰ ਅਵਸਥਾ ਸਬੰਧੀ ਮੁੱਦੇ ਸਮਝ ਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਣਗੋਲਿਆਂ ਕਰ ਦਿੱਤਾ ਜਾਂਦਾ ਹੈ’
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨੰਦ ਕੁਮਾਰ ਨੇ ਕਿਹਾ ਕਿ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਅਤੇ ਸਮਝ ਦੀ ਘਾਟ ਹੈ, ਇਸ ਲਈ ਇਸ (ਮਨੋ) ਸਥਿਤੀ ਦਾ ਇਲਾਜ ਨਹੀਂ ਹੋ ਪਾ ਰਿਹਾ।
ਮਾਨਸਿਕ ਰੋਗੀ ਦਾ ਲੇਬਲ ਲੱਗਣ ਦਾ ਹੁੰਦਾ ਹੈ ਡਰ! | Health
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਨਸਿਕ ਤੌਰ ’ਤੇ ਬਿਮਾਰ ਹੋਣ ਦਾ ਡਰ ਅਤੇ ਨਤੀਜੇ ਵਜੋਂ ਵਿਤਕਰਾ ਲੋਕਾਂ ਨੂੰ ਇਲਾਜ ਕਰਵਾਉਣ ਤੋਂ ਰੋਕਦਾ ਹੈ ਮਨੋਵਿਗਿਆਨੀ ਸਿ੍ਰਸ਼ਟੀ ਅਸਥਾਨਾ ਨੇ ਕਿਹਾ ਕਿ ਇਲਾਜ ਦੀ ਉੱਚ ਕੀਮਤ ਅਤੇ ਬਹੁਤ ਲੰਮਾ ਇਲਾਜ ਵੀ ਲੋਕਾਂ ਨੂੰ ਇਸ (ਇਲਾਜ) ਤੋਂ ਦੂਰ ਕਰਦਾ ਹੈ। ਅਸਥਾਨਾ ਨੇ ਕਿਹਾ, ‘ਪ੍ਰਾਈਵੇਟ ਸੈਕਟਰ ’ਚ ਇਲਾਜ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ, ਪਰ ਸਰਕਾਰੀ ਸਿਸਟਮ ’ਚ ਕਾਫੀ ਭੀੜ ਹੁੰਦੀ ਹੈ ਅਤੇ ਲੋਕ ਉਸ ਅਸੁਵਿਧਾ ਨਾਲ ਨਜਿੱਠਣਾ ਨਹੀਂ ਚਾਹੁੰਦੇ ਹਨ।
’ ਹਾਲ ਹੀ ’ਚ ਮੈਂਟਲ ਹੈਲਥ ਫਾਊਂਡੇਸ਼ਨ ਨੇ ਦਿੱਲੀ ਏਮਜ਼ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਦੀਪਕ ਚੋਪੜਾ ਫਾਊਂਡੇਸ਼ਨ (ਅਮਰੀਕਾ) ਨੇ ਸਾਂਝੇ ਤੌਰ ’ਤੇ ‘ਮੈਂਟਲ ਹੈਲਥ ਫੈਸਟੀਵਲ’ ਕਰਵਾਇਆ ਸੀ, ਜਿਸ ਦੇ ਮੁੱਖ ਕੋਆਰਡੀਨੇਟਰ ਅਸਥਾਨਾ ਸਨ। ਅਸਥਾਨਾ ਨੇ ਕਿਹਾ ਕਿ ਮਾਨਸਿਕ ਸਿਹਤ ਮੁੱਦਿਆਂ ਨੂੰ ਹੱਲ ਕਰਨ ਵਿੱਚ ਇੱਕ ਹੋਰ ਵੱਡੀ ਰੁਕਾਵਟ ਮਨੋਵਿਗਿਆਨੀ ਦੀ ਘਾਟ ਹੈ। ਡਾ. ਕੁਮਾਰ ਨੇ ਦੱਸਿਆ ਕਿ 2016 ਵਿੱਚ ਮਨੋਵਿਗਿਆਨੀ ਡਾਕਟਰਾਂ ਦੀ ਗਿਣਤੀ 6000 ਤੋਂ ਵੱਧ ਕੇ 2023 ਵਿੱਚ 9000 ਹੋ ਗਈ ਹੈ ਅਤੇ ਇਸੇ ਤਰ੍ਹਾਂ ਮਨੋਵਿਗਿਆਨੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਪਰ ਮਾਨਸਿਕ ਸਿਹਤ ਸਮੱਸਿਆਵਾਂ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਐੱਨਸੀਆਰਬੀ ਦੇ ਅੰਕੜਿਆਂ ਅਨੁਸਾਰ 2016 ਵਿੱਚ ਖੁਦਕੁਸ਼ੀਆਂ ਦੀ ਗਿਣਤੀ 1.3 ਲੱਖ ਤੋਂ ਵੱਧ ਕੇ 2021 ਵਿੱਚ 1.54 ਲੱਖ ਹੋ ਗਈ।