ਬੱਚੀਆਂ ਲਈ ਸਿਰਜੀਏ ਇੱਕ ਸੋਹਣਾ, ਸੁਰੱਖਿਅਤ ਤੇ ਮਜ਼ਬੂਤ ਸੰਸਾਰ

International Girls Day

ਕੌਮਾਂਤਰੀ ਬਾਲੜੀ ਦਿਵਸ ’ਤੇ ਵਿਸ਼ੇਸ਼ | International Girls Day

ਅੱਜ ਦੇ ਯੁੱਗ ਵਿੱਚ ਕੁੜੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ। ਰੁਕਾਵਟਾਂ ਨਾਲ ਜੂਝਦਿਆਂ ਉਹ ਆਏ ਦਿਨ ਸਫ਼ਲਤਾ ਦੀ ਨਵੀਂ ਕਹਾਣੀ ਲਿਖ ਰਹੀਆਂ ਹਨ। ਅੱਜ ਦੀਆਂ ਕੁੜੀਆਂ ਦਾ ਕਹਿਣਾ ਹੈ ਕਿ ਸਾਡਾ ਜਨੂੰਨ ਹੈ ਕਿ ਜੋ ਕੰਮ ਲੜਕੇ ਕਰ ਸਕਦੇ ਹਨ, ਅਸੀਂ ਕੁੜੀਆਂ ਵੀ ਕਰ ਸਕਦੀਆਂ ਹਾਂ। ਅਸੀਂ ਜ਼ਮੀਨ ਦੇ ਨਾਲ-ਨਾਲ ਅਸਮਾਨ ਵਿੱਚ ਵੀ ਉੱਡ ਸਕਦੀਆਂ ਹਾਂ। ਪਰ ਇੰਜ ਜਾਪਦਾ ਹੈ ਕਿ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਬਹੁਤੇ ਲੋਕਾਂ ਦੀ ਸੋਚ ਕੁੜੀਆਂ ਪ੍ਰਤੀ ਅਗਾਂਹਵਧੂ ਨਹੀਂ ਹੈ। ਹਰ ਸਾਲ 11 ਅਕਤੂਬਰ ਨੂੰ ਵਿਸ਼ਵ ਬਾਲੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਦੁਨੀਆ ਭਰ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਲੜਕੀਆਂ ਅਤੇ ਔਰਤਾਂ ਨੂੰ ਵੀ ਸਮਾਜ ਵਿੱਚ ਉਹੀ ਅਧਿਕਾਰ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ ਜੋ ਇੱਕ ਮਰਦ ਜਾਂ ਲੜਕੇ ਨੂੰ ਮਿਲਦੇ ਹਨ।

ਇਹ ਵੀ ਪੜ੍ਹੋ : ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਪੱਤਰਕਾਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਇਹ ਦਿਨ ਇਸ ਲਈ ਵੀ ਮਨਾਇਆ ਜਾਂਦਾ ਹੈ ਤਾਂ ਜੋ ਲੜਕੀਆਂ ’ਤੇ ਹੁੰਦੇ ਅੱਤਿਆਚਾਰਾਂ ਨੂੰ ਘੱਟ ਕੀਤਾ ਜਾ ਸਕੇ ਤੇ ਲੜਕੀਆਂ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਉਨ੍ਹਾਂ ਦੇ ਹੱਕ ਅਤੇ ਬਰਾਬਰੀ ਦਾ ਦਰਜਾ ਦਿੱਤਾ ਜਾ ਸਕੇ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਸੰਸਾਰ ਭਰ ਵਿੱਚ ਬਾਲੜੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮਸਿਆਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਤੇ ਉਨ੍ਹਾਂ ਲਈ ਹੋਰ ਮੌਕੇ ਪੈਦਾ ਕਰਨਾ ਹੈ। ਇਸ ਵਾਰ 2023 ਦੇ ਅੰਤਰਰਾਸ਼ਟਰੀ ਬਾਲੜੀ ਦਿਵਸ ਦਾ ਨਾਅਰਾ ਹੈ ‘ਡਿਜ਼ੀਟਲ ਜਨਰੇਸ਼ਨ, ਸਾਡੀ ਪੀੜ੍ਹੀ’। ਸਾਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਸੰਸਥਾ ਯੂਨੀਸੈਫ ਦੁਆਰਾ ਹਰ ਸਾਲ 11 ਅਕਤੂਬਰ ਨੂੰ ਕੌਮਾਂਤਰੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ।

ਪਹਿਲੀ ਵਾਰ ਇਹ ਦਿਵਸ ਸਾਲ 2012 ਵਿੱਚ ਮਨਾਇਆ ਗਿਆ। ਇੰਟਰਨੈਸ਼ਨਲ ਗਰਲਜ਼ ਚਾਈਲਡ ਡੇ ਦੀ ਸ਼ੁਰੂਆਤ ਐਨਜੀਓ ਪਲਾਨ ਇੰਟਰਨੈਸ਼ਨਲ ਦੁਆਰਾ ‘ਕਿਉਂਕਿ ਮੈਂ ਇੱਕ ਲੜਕੀ ਹਾਂ’ ਮੁਹਿੰਮ ਵਜੋਂ ਕੀਤੀ ਗਈ ਹੈ। ਇਹ ਇੱਕ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾ ਹੈ ਜੋ ਲਗਭਗ 60 ਦੇਸ਼ਾਂ ਲਈ ਕੰਮ ਕਰਦੀ ਹੈ। ਇਹ ਐਨਜੀਓ ਲੜਕੀਆਂ ਨੂੰ ਜਾਗਰੂਕ ਕਰਦੀ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਂਦੀ ਨਹੀਂ ਸਗੋਂ ਵਧਾਉਂਦੀ ਹੈ। ਬਾਲੜੀਆਂ ਨੂੰ ਦੁਨੀਆ ਭਰ ਵਿੱਚ ਮੁੱਦਤ ਤੋਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਾਲ ਵਿਆਹ ਇਸ ਸ਼ੋਸ਼ਣ ਦਾ ਸਭ ਤੋਂ ਪਹਿਲਾ ਮੁੱਖ ਅਤੇ ਘਟੀਆ ਰੂਪ ਹੈ। ਇਸ ਨਾਲ ਬਾਲੜੀਆਂ ਜਿੱਥੇ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਉੱਥੇ ਹੀ ਛੋਟੀ ਉਮਰ ਵਿੱਚ ਕਮਜ਼ੋਰ ਬੱਚੇ ਪੈਦਾ ਕਰਕੇ ਪੂਰੇ ਸਮਾਜ ਵਿੱਚ ਸਿਹਤ ਦੀ ਸਮੱਸਿਆ ਦਾ ਕਾਰਨ ਬਣਦੀਆਂ ਹਨ। (International Girls Day)

ਇਹ ਵੀ ਪੜ੍ਹੋ : ਮਾਲਦੀਵ ’ਚ ਵਧ ਸਕਦੀ ਹੈ ਕੂਟਨੀਤਿਕ ਚੁਣੌਤੀ

ਬਾਲੜੀ ਦਿਵਸ ਨਾਲ ਜੁੜੇ ਮੁੱਖ ਮੁੱਦੇ ਹਨ: ਪੜ੍ਹਾਈ ਅਤੇ ਸਕੂਲ ਛੱਡਣਾ, ਜਬਰ ਜਨਾਹ ਦਾ ਚਲਣ, ਬਾਲ ਵਿਆਹ, ਲਿੰਗ ਆਧਾਰਿਤ ਸ਼ੋਸ਼ਣ ਤੇ ਹਿੰਸਾ, ਬਾਲੜੀਆਂ ਦੀ ਵਿੱਦਿਆ ਸਮੱਸਿਆ ਤੇ ਨੌਕਰੀ ਕਰਦੇ ਸਮੇਂ ਮਹਿਲਾ ਕਰਮਚਾਰੀ ਨੂੰ ਆਉਂਦੀਆਂ ਸਮੱਸਿਆਵਾਂ। ਬੇਸ਼ੱਕ ਇੰਨ੍ਹਾਂ ਮੁੱਦਿਆਂ ਉੱਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਸ਼ਲਾਘਾਯੋਗ ਯਤਨ ਕਰ ਰਹੀਆਂ ਹਨ ਪਰ ਫਿਰ ਵੀ ਅਜੇ ਤੱਕ ਬਹੁਤ ਕੁੱਝ ਕਰਨਾ ਬਾਕੀ ਹੈ। ਇਹ ਸਮਾਜ ਵਿੱਚ ਬੱਚੀਆਂ ਨੂੰ ਦਰਪੇਸ਼ ਸਾਰੀਆਂ ਅਸਮਾਨਤਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਹੈ। ਬੱਚੀਆਂ ਨਾਲ ਵਿਤਕਰਾ ਇੱਕ ਵੱਡੀ ਸਮੱਸਿਆ ਹੈ ਜੋ ਸਿੱਖਿਆ, ਪੋਸ਼ਣ, ਕਾਨੂੰਨੀ ਅਧਿਕਾਰ, ਡਾਕਟਰੀ ਦੇਖਭਾਲ, ਸੁਰੱਖਿਆ, ਸਨਮਾਨ, ਬਾਲ ਵਿਆਹ ਆਦਿ ਵਿੱਚ ਅਸਮਾਨਤਾ ਵਰਗੇ ਕਈ ਖੇਤਰਾਂ ਵਿੱਚ ਫੈਲਦੀ ਹੈ।

ਇਹ ਗੱਲ ਬਿਲਕੁਲ ਸੱਚ ਹੈ ਕਿ ਧੀਆਂ ਹਰ ਘਰ ਦੇ ਵਿਹੜੇ ਦੀ ਰੌਣਕ ਹੁੰਦੀਆਂ ਹਨ ਧੀਆਂ ਜਦ ਘਰ ਵਿਚ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਚਹਿਲ-ਪਹਿਲ ਨਾਲ ਘਰ ਵਿਚ ਰੌਣਕ ਬਣੀ ਰਹਿੰਦੀ ਹੈ ਉਨ੍ਹਾਂ ਦੇ ਘਰੋਂ ਚਲੇ ਜਾਣ ’ਤੇ ਵਿਹੜੇ ਦੀ ਰੌਣਕ ਖਤਮ ਜਿਹੀ ਹੋ ਜਾਂਦੀ ਹੈ ਤੇ ਉਹ ਘਰ ਦੀ ਰੌਣਕ ਆਪਣੇ ਨਾਲ ਹੀ ਲੈ ਜਾਂਦੀਆਂ ਹਨ ਤੇ ਮਾਂ-ਬਾਪ ਦੇ ਘਰ ਦੇ ਵਿਹੜੇ ਨੂੰ ਸੁੰਨਾ ਕਰ ਜਾਂਦੀਆਂ ਹਨ ਇਸ ਦੇ ਬਾਵਜੂਦ ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਲੜਕੇ ਨੂੰ ਜਨਮ ਦੇਣ ਦੀ ਮਾਪਿਆਂ ਦੀ ਇੱਛਾ ਕਾਰਨ ਪੱਛੜੀ ਹੋਈ ਹੈ। ਇਸ ਨਾਲ ਸਮਾਜ ਵਿੱਚ ਲਿੰਗ ਅਸਮਾਨਤਾ ਪੈਦਾ ਹੋਈ ਹੈ ਜੋ ਅੱਜ ਵੀ ਬਰਕਰਾਰ ਹੈ। (International Girls Day)

ਇਹ ਵੀ ਪੜ੍ਹੋ : ਬਹਿਸ ਜ਼ਰੂਰੀ, ਤਮਾਸ਼ਾ ਗਲਤ

ਲਿੰਗ ਸਮਾਨਤਾ ਲਿਆ ਕੇ ਇਸ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਦੇ ਪੜ੍ਹੇ-ਲਿਖੇ ਸਮਾਜ ਵਿਚ ਭਰੂਣ ਹੱਤਿਆ ਦਿਨੋ-ਦਿਨ ਵਧਦੀ ਜਾ ਰਹੀ ਹੈ, ਜੋ ਕਿ ਸਾਡੇ ਇਸ ਪੜ੍ਹੇ-ਲਿਖੇ ਸਮਾਜ ਦੇ ਮੱਥੇ ’ਤੇ ਬਹੁਤ ਵੱਡਾ ਕਲੰਕ ਹੈ ਇਸ ਕਾਰਜ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਜਿਸ ਜਗਤ ਜਣਨੀ, ਜਿਸ ਨਾਰੀ ਦੇ ਸਿਰ ’ਤੇ ਸਾਰੀ ਦੁਨੀਆ ਚੱਲਦੀ ਹੈ, ਅਸੀਂ ਉਸ ਨੂੰ ਹੀ ਮਿਟਾਉਣ ’ਤੇ ਤੁਲੇ ਹੋਏ ਹਾਂ ਸਮਾਜ ਵਿੱਚ ਫੈਲੀ ਅੱਤ ਦੀ ਗਰੀਬੀ ਨੇ ਦਾਜ ਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਜਨਮ ਦਿੱਤਾ ਹੈ, ਜਿਸ ਨੇ ਔਰਤਾਂ ਦੀ ਹਾਲਤ ਬਦ ਤੋਂ ਬਦਤਰ ਭਾਵ ਬਹੁਤ ਮਾੜੀ ਕਰ ਦਿੱਤੀ ਹੈ। (International Girls Day)

ਆਮ ਤੌਰ ’ਤੇ ਮਾਪੇ ਇਹ ਸੋਚਦੇ ਹਨ ਕਿ ਲੜਕੀਆਂ ਦੇ ਵਿਆਹ ਤੇ ਉਨ੍ਹਾਂ ਨੂੰ ਲੱਖਾਂ ਰੁਪਏ ਖਰਚ ਕਰਨੇ ਪੈਣਗੇ। ਜਿਸ ਕਾਰਨ ਉਹ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। ਇਸ ਮੁੱਦੇ ਨੂੰ ਸਮਾਜ ਦੀ ਸੋਚ ਬਦਲ ਕੇ ਖਤਮ ਕਰਨ ਦੀ ਲੋੜ ਹੈ। ਲਾਹਣਤ ਹੈ ਸਾਨੂੰ ਇਹੋ-ਜਿਹੇ ਸਮਾਜ ’ਤੇ ਜੋ ਕਿ ਅਸੀਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਉਨ੍ਹਾਂ ਮਾਸੂਮਾਂ ਨੂੰ ਕੁੱਖ ਵਿਚ ਹੀ ਕਤਲ ਕਰਵਾ ਰਹੇ ਹਾਂ ਕੀ ਕਸੂਰ ਹੈ ਉਸ ਨੰਨ੍ਹੀ ਜਾਨ ਦਾ? ਜਿਸ ਨੂੰ ਕੁੱਖ ਵਿਚ ਹੀ ਮਾਰ ਮੁਕਾ ਦਿੱਤਾ ਜਾਂਦਾ ਹੈ, ਸਾਡੀ ਸੋਚ ਨੂੰ ਕੀ ਹੋ ਗਿਆ ਹੈ, ਜੋ ਸਾਨੂੰ ਅਜਿਹਾ ਕਰਨ ’ਤੇ ਮਜ਼ਬੂਰ ਕਰ ਰਹੀ ਹੈ ਇਸ ਲਈ ਕੋਈ ਇੱਕ ਜ਼ਿੰਮੇਵਾਰ ਨਹੀਂ ਹੈ, ਇਸ ਕੰਮ ਵਿਚ ਸਾਰਿਆਂ ਦੀ ਬਰਾਬਰ ਦੀ ਹਿੱਸੇਦਾਰੀ ਹੈ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਧੀਆਂ ਤੇ ਪੁੱਤਰਾਂ ਵਿਚ ਫਰਕ ਸਮਝਦੇ ਹਾਂ।

ਇਹ ਵੀ ਪੜ੍ਹੋ : ਪਿਸਤੌਲ ਦੀ ਨੋਕ ’ਤੇ ਨੌਜਵਾਨ ਤੋਂ 24 ਹਜ਼ਾਰ ਤੇ ਮੋਬਾਈਲ ਫੋਨ ਲੁੱਟਿਆ

ਜਦਕਿ ਧੀਆਂ ਸਾਡੇ ਪੁੱਤਰਾਂ ਦੇ ਮੁਕਾਬਲੇ ਜ਼ਿਆਦਾ ਪੜ੍ਹਦੀਆਂ, ਕੰਮ ਕਰਦੀਆਂ ਤੇ ਇੱਥੋਂ ਤੱਕ ਕਿ ਹਰ ਇੱਕ ਖੇਤਰ ਵਿਚ ਅੱਗੇ ਹਨ ਇਹ ਸਭ ਕੁਝ ਸਾਡੇ ਅੱਖੋਂ ਉਹਲੇ ਨਹੀਂ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁੱਤਰਾਂ ਦੇ ਮੁਕਾਬਲੇ ਧੀਆਂ ਆਪਣੇ ਮਾਪਿਆਂ ਦੇ ਦੁੱਖਾਂ-ਦਰਦਾਂ ਨੂੰ ਸਮਝਦੀਆਂ ਤੇ ਵੰਡਾਉਂਦੀਆਂ ਹਨ, ਫਿਰ ਵੀ ਅਸੀਂ ਪੁੱਤਰਾਂ ਦੀ ਪ੍ਰਾਪਤੀ ਦੀ ਲਾਲਸਾ ਵਿਚ ਧੀਆਂ ਦਾ ਕੁੱਖਾਂ ਵਿਚ ਕਤਲ ਕਰਵਾਉਂਦੇ ਹਾਂ ਇਸ ਲਈ ਸਮਾਜ ਮਾਪਿਆਂ ਤੋਂ ਵੱਧ ਜ਼ਿੰਮੇਵਾਰ ਹੈ ਮਾਪਿਆਂ ਨੂੰ ਧੀ ਦਾ ਕੋਈ ਬੋਝ ਨਹੀਂ ਹੁੰਦਾ ਤੇ ਨਾ ਹੀ ਪੜ੍ਹਾਉਣ-ਲਿਖਾਉਣ ਦਾ ਕੋਈ ਦੁੱਖ ਹੁੰਦਾ ਦੁੱਖ ਹੁੰਦਾ ਹੈ। (International Girls Day)

ਤਾਂ ਸਮਾਜ ਦੀ ਬੁਰੀ ਨਜ਼ਰ, ਸਮਾਜ ਦੇ ਤਾਅਨਿਆਂ ਦਾ ਜਾਂ ਫਿਰ ਉਸ ਦੇ ਕਰਮਾਂ ਦਾ ਕਿ ਉਸ ਦੀ ਕਿਸਮਤ ਕਿਹੋ-ਜਿਹੀ ਹੋਵੇ ਕਈ ਪਰਿਵਾਰਾਂ ’ਚ ਔਰਤਾਂ ਦੀ ਰਾਏ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ, ਜਦਕਿ ਇਤਿਹਾਸ ’ਚ ਔਰਤ ਅਜਿਹੇ ਕੰਮਾਂ ਨੂੰ ਵਿਕਾਸ ਵੱਲ ਅੱਗੇ ਤੋਰ ਚੁੱਕੀ ਹੈ, ਜੋ ਦੇਸ਼ ਵਿਚ ਮਿਸਾਲ ਹਨ। ਮੇਰਾ ਇਹ ਮੰਨਣਾ ਹੈ ਕਿ ਜੇਕਰ ਤੁਹਾਡੇ ਹੌਂਸਲੇ ਬੁਲੰਦ ਹਨ ਤਾਂ ਵੱਡੀਆਂ ਬੁਲੰਦੀਆਂ ਤੇ ਉੱਚੇ ਅਹੁਦਿਆਂ ’ਤੇ ਪਹੁੰਚਣਾ ਮੁਸ਼ਕਿਲ ਨਹੀਂ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਮਰਦ ਹੈ ਜਾਂ ਔਰਤ। ਆਓ! ਰਲ ਕੇ ਕੁਝ ਅਜਿਹਾ ਕਰੀਏ ਜਿਸ ਨਾਲ ਸਮਾਜ ’ਚ ਰਹਿਣ ਵਾਲੀਆਂ ਔਰਤਾਂ ਖੁਦ ਨੂੰ ਸੁਰੱਖਿਅਤ ਅਤੇ ਮਜ਼ਬੂਤ ਸਮਝਣ।