ਬਿਸਕੁੱਟ ਵਾਲੇ 300 ਡੱਬਿਆਂ ਵਿੱਚ ਸਟੋਰ ਕੀਤੇ ਹੋਏ ਪਟਾਕੇ ਬਰਾਮਦ | Ludhiana Police
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ (Ludhiana Police) ਵੱਲੋਂ ਇੱਕ ਅਣਅਧਿਕਾਰਤ ਗੁਦਾਮ ‘ਤੇ ਛਾਪੇਮਾਰੀ ਕਰਕੇ ਓਥੋਂ 300 ਡੱਬੇ ਪਟਾਕਿਆਂ ਦੇ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਉਹਨਾਂ ਨੂੰ ਸੋਮਵਾਰ ਦੇਰ ਰਾਤ ਇਤਲਾਹ ਮਿਲੀ ਸੀ. ਜਿਥੇ ਛਾਪੇਮਾਰੀ ਦੋਰਾਨ ਕਾਨੂੰਨ ਨੂੰ ਛਿਕੇ ਟੰਗ ਕੇ ਪਟਾਕੇ ਸਟੋਰ ਕੀਤੇ ਗਏ ਸਨ।
ਮੌਕੇ ਤੇ ਪਹੁੰਚੇ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਗੇਰ ਕਾਨੂੰਨੀ ਤਰੀਕੇ ਨਾਲ ਸਟੋਰ ਕੀਤੇ ਗਏ ਪਟਾਕਿਆਂ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਰੇਡ ਕੀਤੀ ਗਈ ਤੇ ਬਿਸਕੁਟ ਵਾਲੇ ਡੱਬਿਆਂ ਵਿੱਚ ਪੈਕ ਕਰਕੇ ਰੱਖੇ ਗਏ ਪਟਾਕੇ ਬਰਾਮਦ ਹੋਏ ਹਨ. ਉਹਨਾਂ ਦੱਸਿਆ ਕਿ ਪਟਾਕਿਆਂ ਦੇ 300 ਡੱਬੇ ਪੁਲਿਸ ਵਲੋ ਕਬਜੇ ਵਿੱਚ ਲੈ ਲਏ ਗਏ ਹਨ। ਉਹਨਾਂ ਕਿਹਾ ਕਿ ਬਰਾਮਦ ਹੋਏ ਪਟਾਕੇ ਮਾਰਕੀਟ ਵਿਚ ਤਕਰੀਬਨ 50 ਲੱਖ ਰੁਪਏ ਵਿਚ ਵਿਕਣਾ ਸੀ। (Ludhiana Police)
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਪਰਵਾਸੀ ਭਾਰਤੀ ਦੇ ਪਲਾਟ ’ਤੇ ਹੁੰਦਾ ਨਾਜਾਇਜ਼ ਕਬਜ਼ਾ ਰੋਕਿਆ
ਉਹਨਾਂ ਇਹ ਵੀ ਦੱਸਿਆ ਕਿ ਫਿਲਹਾਲ ਗੁਦਾਮ ਚ ਮੌਜੂਦ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਤਫਤੀਸ਼ ਦੌਰਾਨ ਜਿਸ ਦੀ ਵੀ ਸ਼ਮੂਲੀਅਤ ਦੀ ਪੁਸ਼ਟੀ ਹੋਵੇਗੀ, ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ. ਜਿਕਰਯੋਗ ਹੈ ਕਿ ਗੁਦਾਮ ਦੇ ਬਾਹਰ ਇੱਕ ਸਿਆਸੀ ਪਾਰਟੀ ਦਾ ਬੋਰਡ ਵੀ ਲਗਾ ਹੋਇਆ ਹੈ।