ਅਸੀਂ ਆਪਣੀ ਪੜ੍ਹਾਈ ਦੇਸ਼ ਭਗਤ ਵਿੱਚ ਹੀ ਕਰਨਾ ਚਾਹੁੰਦੇ ਹਾਂ : ਵਿਦਿਆਰਥੀ
(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ (Desh Bhagat University) ਦੇ ਨਰਸਿੰਗ ਦੇ ਜਿਆਦਾਤਰ ਵਿਦਿਆਰਥੀਆਂ ਦੇ ਵੱਲੋਂ ਅੱਜ ਐਸਡੀਐਮ ਅਮਲੋਹ ਗੁਰਵਿੰਦਰ ਸਿੰਘ ਜੌਹਲ ਨੂੰ ਨਰਸਿੰਗ ਦੇ ਸਾਰੇ ਵਿਦਿਆਰਥੀਆਂ ਨੂੰ ਮਾਈਗ੍ਰੇਟ ਨਾ ਕਰਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਨਲਾਈਨ ਦੀ ਥਾਂ ਆਫਲਾਇਨ ਲਗਾਉਣ ਦੇ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਮੌਜੂਦ ਰਹੇ। ਇਸ ਮੌਕੇ ਗੱਲਬਾਤ ਕਰਦੇ ਹੋਏ ਨਰਸਿੰਗ ਦੇ ਵਿਦਿਆਰਥੀਆ ਨੇ ਕਿਹਾ ਕਿ ਆਈ ਐਨ ਸੀ ਵੱਲੋਂ ਨਰਸਿੰਗ ਦੇ ਸਾਰੇ ਬੱਚਿਆ ਨੂੰ ਮਾਈਗ੍ਰੇਸ਼ਨ ਕੀਤਾ ਜਾ ਰਿਹਾ ਹੈ ਜੋ ਕਿ ਗਲਤ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਸਬੰਧੀ ਨਾ ਹੀ ਸਾਡੇ ਨਾਲ ਕੋਈ ਗੱਲ ਹੋਈ ਹੈ ਅਤੇ ਨਾ ਹੀ ਸਾਡੇ ਮਾਪਿਆਂ ਨਾਲ ਅਤੇ ਸਾਡੀ ਮਰਜ਼ੀ ਤੋਂ ਬਿਨਾਂ ਅਜਿਹਾ ਨਹੀਂ ਹੋਣਾ ਚਾਹੀਦਾ।
ਵਿਦਿਆਰਥੀਆਂ ਦੀ ਮੰਗ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ : ਐਸ ਡੀ ਐਮ
ਉਹਨਾਂ ਅੱਗੇ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ (Desh Bhagat University) ਵਿੱਚ ਉਹਨਾਂ ਦੀ ਪੜ੍ਹਾਈ ਵਧੀਆ ਚੱਲ ਰਹੀ ਹੈ ਅਤੇ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆ ਰਹੀ ਅਤੇ ਹਰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਉਹ ਆਪਣੀ ਪੜ੍ਹਾਈ ਇੱਥੇ ਹੀ ਕਰਨਾ ਚਾਹੁੰਦੇ ਹਨ। ਉਥੇ ਹੀ ਕਈ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਸਾਰੇ ਵਿਦਿਆਰਥੀ ਇੱਥੇ ਮਾਇਗਰੇਟ ਕਰ ਦਿੱਤੇ ਜਾਂਦੇ ਹਨ ਤਾਂ ਨਰਸਿੰਗ ਕਾਲਜ ਬੰਦ ਹੋ ਜਾਵੇਗਾ ਜਦੋਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਅਤੇ ਆਉਣ ਵਾਲੇ ਸਮੇਂ ਵਿੱਚ ਨਵੇ ਦਾਖਲੇ ਵੀ ਇੱਥੇ ਕਰਵਾਏ ਜਾਣ।
ਇਹ ਵੀ ਪੜ੍ਹੋ : Snowfall Destinations : ਜੇਕਰ ਤੁਸੀਂ ਨਵੰਬਰ ਮਹੀਨੇ ’ਚ ਬਰਫ਼ਬਾਰੀ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਇਹ 7 ਥਾਵਾਂ ਤੁਹਾਡੇ ਲਈ ਹਨ ਪਰਫੈਕਟ
ਉਹਨਾਂ ਅੱਗੇ ਕਿਹਾ ਕਿ ਇੱਥੇ ਆਲੇ ਦੁਆਲੇ ਇਲਾਕੇ ਦੇ ਵੱਡੀ ਗਿਣਤੀ ਵਿਦਿਆਰਥੀ ਨਰਸਿੰਗ ਦੀ ਪੜ੍ਹਾਈ ਕਰ ਰਹੇ ਹਨ ਜਿਸਦਾ ਬਹੁਤ ਜ਼ਿਆਦਾ ਫਾਇਦਾ ਹੈ ਨਹੀਂ ਫੇਰ ਵਿਦਿਆਰਥੀਆਂ ਨੂੰ ਹੋਰ ਦੂਰ ਦੁਰਾਡੇ ਕਾਲਜਾਂ ਵਿੱਚ ਪੜ੍ਹਾਈ ਕਰਨ ਲਈ ਜਾਣ ਪਵੇਗਾ। ਉਹਨਾਂ ਸਰਕਾਰ ਨੂੰ ਮੰਗ ਕੀਤੀ ਕਿ ਉਹਨਾਂ ਨੂੰ ਮਾਈਗਰੇਟ ਨਾ ਕੀਤਾ ਜਾਵੇ ਅਤੇ ਸਾਡੀ ਮੰਗ ਵੱਲ ਧਿਆਨ ਦਿੱਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਜੇਕਰ ਉਹਨਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਵਿਦਿਆਰਥੀਆਂ ਦੀ ਸਲਾਹ ਨਾਲ ਅਗਲਾ ਪ੍ਰੋਗਰਾਮ ਉਲੀਕਣਗੇ। ਉਹਨਾਂ ਇਹ ਵੀ ਮੰਗ ਕੀਤੀ ਕਿ ਕਿਸੇ ਕਾਰਨ ਕਰਕੇ ਨਰਸਿੰਗ ਕਾਲਜ ਬੰਦ ਹੋਣ ਕਰਕੇ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ ਜਿਸ ਕਰਕੇ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਅਤੇ ਰੇਗੂਲਰ ਕਲਾਸਾਂ ਲਗਾਉਣੀਆਂ ਸ਼ੁਰੂ ਕਰਵਾਈਆ ਜਾਣ। ਵਿਦਿਆਰਥੀਆਂ ਵੱਲੋਂ ਇਸ ਸਬੰਧੀ ਗੁਰਬੰਸ ਸਿੰਘ ਬੈਂਸ ਡੀਐਮਸੀ ਨਾਲ ਵੀ ਮੁਲਾਕਾਤ ਕੀਤੀ।
ਕੀ ਕਹਿਣਾ ਹੈ ਐਸਡੀਐਮ ਅਮਲੋਹ ਗੁਰਵਿੰਦਰ ਸਿੰਘ ਜੌਹਲ ਦਾ :
ਇਸ ਸਬੰਧੀ ਐਸ ਡੀ ਐਮ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਉਹਨਾਂ ਕੋਲ ਵਿਦਿਆਰਥੀ ਆਏ ਸਨ, ਕਿ ਉਹਨਾਂ ਨੂੰ ਮਾਈਗ੍ਰੇਟ ਨਾ ਕੀਤਾ ਜਾਵੇ। ਉਹਨਾਂ ਦੀ ਇਹ ਮੰਗ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ।