59,400 ਨਸ਼ੀਲੀਆਂ ਗੋਲੀਆਂ ਦੀ ਹੋਈ ਸੀ ਬਰਾਮਦਗੀ (Drug Trafficker)
(ਸਤਪਾਲ ਥਿੰਦ) ਫਿਰੋਜ਼ਪੁਰ। ਫਿਰੋਜ਼ਪੁਰ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ 1985 ਤਹਿਤ ਪਾਬੰਦੀ ਸੁਦਾ ਨਸੀਲੇ ਪਦਾਰਥਾਂ ਦਾ ਕਥਿਤ ਤੌਰ ‘ਤੇ ਕਾਰੋਬਾਰ ਕਰਕੇ (Drug Trafficker) ਘਰਵਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ਗੁਰਵਿੰਦਰ ਸਿੰਘ ਵਾਸੀ ਗੁਰੂ ਨਾਨਕ ਐਵਿਨਿਊ ਸਾਹਮਣੇ ਆਰ.ਐਸ.ਡੀ ਕਾਲਜ ਫਿਰੋਜ਼ਪੁਰ ਸ਼ਹਿਰ ਦੀ 1,12,95,463/- ਰੁਪਏ ਦੀ ਬਣਾਈ ਗਈ ਕਥਿਤ ਗੈਰ ਕਾਨੂੰਨੀ ਜਾਇਦਾਦ ਅ/ਧ 68-ਐਫ(2) ਐਨ.ਡੀ.ਪੀ.ਐਸ. ਐਕਟ 1985 ਤਹਿਤ ਫਰੀਜ ਕਰਵਾਈ ਗਈ ਹੈ। 14 ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦ ਦੇ ਫਰੀਜਿੰਗ ਆਰਡਰ ਅਧ 68-ਐਫ ਐਨ.ਡੀ.ਪੀ.ਐਸ. ਐਕਟ 1985 ਤਹਿਤ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ, ਨਸ਼ਿਆਂ ਵਿਰੋਧ ਕਾਰਵਾਈ ਕਰਦੇ ਹੋਏ 15 ਹੋਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਅਟੈਚ ਕਰਵਾਉਣ ਸਬੰਧੀ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। (Drug Trafficker)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਦੀਪਕ ਹਿਲੌਰੀ ਨੇ ਦੱਸਿਆ ਕਿ ਐਨ.ਡੀ.ਪੀ.ਐਸ ਐਕਟ 1985 ਤਹਿਤ ਪਾਬੰਦੀਸੁਦਾ ਨਸੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਪਰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ?ਿਸ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ ਸਪੈਸਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸਤੇਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਮਿੰਨੀ ਬੱਸ ਤੇ ਟਰੈਕਟਰ-ਟਰਾਲੇ ‘ਚ ਭਿਆਨਕ ਟੱਕਰ
ਇਸ ਮੁਹਿੰਮ ਤਹਿਤ ਰਣਧੀਰ ਕੁਮਾਰ ਕਪਤਾਨ ਪੁਲਿਸ (ਇੰਨ:) ਫਿਰੋਜ਼ਪੁਰ, ਦੀ ਨਿਗਰਾਨੀ ਹੇਠ ਕੰਮ ਕਰ ਰਹੀ ਪੁਲਿਸ ਟੀਮਾਂ ਵੱਲੋਂ ਘਰਵਿੰਦਰ ਸਿੰਘ ਉਰਫ ਪਿ੍ਰੰਸ ਉਕਤ ਜੋ 59,400 ਗੋਲੀਆਂ ਕਲੋਵੀਡੋਲ-100 ਐਸ.ਆਰ ਬਰਾਮਦ ਹੋਣ ਤੇ ਇਸ ਦੇ ਖਿਲਾਫ ਮੁੱਕਦਮਾ ਨੰ. 90 ਮਿਤੀ 13-04-2021 ਅ/ਧ 22/61/85 ਐਨ.ਡੀ.ਪੀ.ਐਸ ਐਕਟ ਦਰਜ ਰਜਿਸਟਰ ਹੋਇਆ ਸੀ।
ਜੋ ਇਸ ਸਮੇਂ ਜੇਰੇ ਸਮਾਇਤ ਅਦਾਲਤ ਹੈ ਜਿਸ ਦੀ ਸ੍ਰੀ ਗਨੇਸ ਇਨਕਲੇਵ ਸੋਢੇ ਵਾਲਾ ਰੋਡ ਵਿਖੇ ਘਰ ਜਿਸ ਦੀ ਕੀਮਤ 58,80,000/- ਰੁਪਏ, ਗੁਰੂ ਨਾਨਕ ਇਨਕਲੇਵ ਸਾਹਮਣੇ ਆਰ.ਐਸ.ਡੀ ਕਾਲਜ ਕੀਮਤ 51,88,500/- ਰੁਪਏ, ਬੈਂਕ ਖਾਤਿਆਂ ਵਿਚ ਰਕਮ 2,26,963/- ਰੁਪਏ ਹੈ।ਇਸ ਤਰ੍ਹਾਂ ਇਸ ਦੀ ਕੁੱਲ 1,12,95,463/- ਰੁਪਏ ਦੀ ਬਣਾਈ ਗਈ ਗੈਰ ਕਾਨੂੰਨੀ ਜਾਇਦਾਦ ਅ/ਧ 68-ਐਫ(2) ਐਨ.ਡੀ.ਪੀ.ਐਸ. ਐਕਟ 1985 ਤਹਿਤ ਫਰੀਜ ਕਰਵਾਈ ਗਈ ਹੈ, ਇਹਨਾਂ ਹੁਕਮਾਂ ਤਹਿਤ ਡੀ.ਐੱਸ.ਪੀ. ਸਿਟੀ ਫਿਰੋਜਪੁਰ, ਮੁੱਖ ਅਫਸਰ ਥਾਣਾ ਸਿਟੀ ਫਿਰੋਜਪੁਰ, ਵੱਲੋਂ ਫਰੀਜਿੰਗ ਦੇ ਆਰਡਰਾਂ ਨੂੰ ਘਰਵਿੰਦਰ ਸਿੰਘ ਉਰਫ ਪਿ੍ਰੰਸ ਉਕਤ ਦੇ ਘਰ ਦੇ ਬਾਹਰ ਚਿਪਕਾਇਆ ਗਿਆ ਹੈ।