ਮ੍ਰਿਤਕ ਦੇਹ ਕੀਤੀ ਗਈ ਮੈਡੀਕਲ ਖੋਜਾਂ ਲਈ ਦਾਨ (Body Donation)
(ਸੁਨੀਲ ਚਾਵਲਾ) ਸਮਾਣਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਥਾਨਕ ਸ਼ਹਿਰ ਦੇ ਸਹਿਜਪੁਰਾ ਰੋਡ ਦੇ ਵਸਨੀਕ ਬਲਜੀਤ ਕੌਰ ਇੰਸਾਂ (63) ਪਤਨੀ ਹਾਕਮ ਸਿੰਘ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮਡੀਕਲ ਖੋਜਾਂ ਲਈ ਲਾਲ ਬਹਾਦਰ ਸ਼ਾਸਤਰੀ ਆਯੂਰਵੇਦ ਕਾਲਜ ਅਤੇ ਹਸਪਤਾਲ ਯਮਨਾਨਗਰ ਹਰਿਆਣਾ ਨੂੰ ਦਾਨ ਕੀਤੀ ਗਈ। (Body Donation)
ਸਰੀਰਦਾਨ ਕਰਨ ਤੋਂ ਪਹਿਲਾਂ ਮ੍ਰਿਤਕ ਬਲਜੀਤ ਕੌਰ ਦੀ ਅਰਥੀ ਨੂੰ ਉਨ੍ਹਾਂ ਦੀ ਪੁੱਤਰੀ ਕਿਰਨਪਾਲ ਇੰਸਾਂ, ਕਰਮਜੀਤ ਕੌਰ ਇੰਸਾਂ ਅਤੇ ਪਰਮਜੀਤ ਕੌਰ ਇੰਸਾਂ ਤੇ ਬੇਟਾ ਗੁਰਤੇਜ ਇੰਸਾਂ ਵੱਲੋਂ ਮੋਢਾ ਦੇ ਕੇ ਫੁੱਲਾਂ ਨਾਲ ਸਜੀ ਐਂਬੂਲੈਂਸ ਵਿਚ ਰੱਖਿਆਂ ਗਿਆ, ਜਿਸ ਨੂੰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਜਿੰਮੇਵਾਰਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ 85 ਮੈਂਬਰ ਨਰੇਸ਼ ਇੰਸਾਂ, ਗੁਰਚਰਨ ਇੰਸਾਂ ਤੇ ਬਲਾਕ ਸਮਾਣਾ ਦੇ ਜ਼ੋਨ ਨੰਬਰ 3 ਦੇ ਪ੍ਰੇਮੀ ਸੇਵਕ ਅਮਿਤ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ 159 ਕਾਰਜਾਂ ਵਿਚੋਂ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮੁੱਖ ਕਾਰਜ ਹੈ ਜਿਸ ਨਾਲ ਮੈਡੀਕਲ ਵਿਚ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਨਵੀਆਂ-ਨਵੀਆਂ ਖੋਜਾਂ ਤੇ ਭਿਆਨਕ ਬਿਮਾਰੀਆਂ ਬਾਰੇ ਖੋਜ਼ ਕਰਨ ਦਾ ਮੌਕਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਮ੍ਰਿਤਕ ਸਰੀਰ ਤੋਂ ਲਗਭਗ 22 ਡਾਕਟਰ ਤਿਆਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰੀਰਦਾਨੀ ਬਲਜੀਤ ਕੌਰ ਇੰਸਾਂ ਨੇ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਸੰਨ 1987 ਵਿਚ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਤੇ ਉਸ ਦਿਨ ਤੋਂ ਹੀ ਉਹ ਮਾਨਵਤਾ ਭਲਾਈ ਕਾਰਜਾਂ ’ਚ ਜੁਟੇ ਗਏ ਸਨ। ਬਲਜੀਤ ਕੌਰ ਇੰਸਾਂ ਨੇ ਜਿਉਂਦੇ ਜੀਅ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਪਰਿਵਾਰ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਘੱਟ ਹੈ।
ਇਹ ਵੀ ਪੜ੍ਹੋ : ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਜਾਨੋਂ ਮਾਰਨ ਦੀ ਧਮਕੀ
ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਸਾਧ-ਸੰਗਤ ਤੇ ਹੋਰ ਪਤਵੰਤਿਆਂ ਨੇ ਸਰੀਰਦਾਨੀ ਬਲਜੀਤ ਕੌਰ ਇੰਸਾਂ ‘ਅਮਰ ਰਹੇ’ ਤੇ ’ਜਬ ਤੱਕ ਸੂਰਜ ਚਾਂਦ ਰਹੇਗਾ ਬਲਜੀਤ ਕੌਰ ਇੰਸਾਂ ਤੇਰਾ ਨਾਂਅ ਰਹੇਗਾ’ ਦੇ ਨਾਅਰਿਆ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਹੈਰੀ ਇੰਸਾਂ, ਟੋਨੀ ਇੰਸਾਂ, ਹਰਜਿੰਦਰ ਇੰਸਾਂ, ਅਜੈਬ ਸਿੰਘ, ਸੋਮਨਾਥ, ਕਿ੍ਰਸ਼ਨ, ਭੀਮ ਸਿੰਘ, ਬਲਾਕ ਸਮਾਣਾ ਦੇ ਜ਼ੋਨ ਨੰਬਰ 1,2,3,4 ਤੇ 5 ਦੇ ਸਮੂਹ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸਣੇ ਰਿਸ਼ਤੇਦਾਰ ਤੇ ਹੋਰ ਪਤਵੰਤੇ ਸੱਜਣ ਆਦਿ ਹਾਜ਼ਰ ਸਨ।