ਜਪਾਨ ਨੂੰ 2-1 ਨਾਲ ਹਰਾਇਆ | Asian Games 2023
ਏਸ਼ੀਆਈ ਖੇਡਾਂ 2023 ’ਚ ਅੱਜ ਭਾਰਤੀ ਮਹਿਲਾ ਹਾਕੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ। ਜਿੱਥੇ ਭਾਰਤੀ ਟੀਮ ਨੇ ਜਪਾਨ ਦੀ ਟੀਮ ਤੋਂ 2018 ’ਚ ਮਿਲੀ ਹਾਰ ਦਾ ਬਦਲਾ ਪੂਰਾ ਕਰ ਲਿਆ। ਭਾਰਤੀ ਟੀਮ ਨੇ ਤਗਮਾ ਜਿੱਤਣ ਦੀ ਉਮੀਦ ਨੂੰ ਪੂਰਾ ਕਰਦੇ ਹੋਏ ਅੱਜ ਕਾਂਸੀ ਦਾ ਤਗਮਾ ਆਪਦੇ ਨਾਂਅ ਕਰ ਲਿਆ। ਇਸ ਤਗਮੇ ਲਈ ਖੇਡੇ ਗਏ ਮੈਚ ਦੌਰਾਨ ਭਾਰਤੀ ਟੀਮ ਨੇ ਜਾਪਾਨ ਦੀ ਮਹਿਲਾ ਹਾਕੀ ਟੀਮ ਨੂੰ 2-1 ਨਾਲ ਹਰਾ ਦਿੱਤਾ ਅਤੇ ਆਪਣੇ ਖਾਤੇ ’ਚ ਇੱਕ ਹੋਰ ਤਗਮਾ ਜਮਾ ਕਰ ਲਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਜਪਾਨ ਦੀ ਟੀਮ ਨੇ 2018 ਦੇ ਏਸ਼ੀਆਈ ਖੇਡਾਂ ਦੇ ਫਾਈਨਲ ਮੁਕਾਬਲੇ ’ਚ 2-1 ਨਾਲ ਹੀ ਹਰਾਇਆ ਸੀ।
ਹਾਫ ਟਾਈਮ ਤੱਕ ਦੋਵੇਂ ਟੀਮਾਂ ਸਨ ਬਰਾਬਰੀ ’ਤੇ | Asian Games 2023
ਭਾਰਤੀ ਟੀਮ ਨੇ ਪਹਿਲੇ ਕੁਆਰਟਰ ਫਾਈਨਲ ਦੀ ਸ਼ੁਰੂਆਤ ਇੱਕ ਅੰਦਾਜ਼ ’ਚ ਕੀਤੀ ਅਤੇ ਕੁਝ ਹੀ ਸਮੇਂ ’ਚ ਭਾਰਤ ਦੇ ਖਾਤੇ ’ਚ ਪਹਿਲਾ ਗੋਲ ਆ ਗਿਆ। ਸਟਾਰ ਹਾਕੀ ਖਿਡਾਰਨ ਦੀਪਿਕ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਦੇ ਹੋਏ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਪਰ ਉਸ ਤੋਂ ਬਾਅਦ ਦੂਜੇ ਕੁਆਰਟਰ ਫਾਈਨਲ ’ਚ ਜਪਾਨ ਨੇ ਗੋਲ ਕਰਕੇ ਮੈਚ ’ਚ 1-1 ਦੀ ਬਰਾਬਰੀ ਕਰਕੇ ਸਕੋਰ ਨੂੰ ਬਰਾਬਰ ਕਰ ਲਿਆ।
ਵਰਤਮਾਨ ’ਚ ਭਾਰਤੀ ਟੀਮ ਵਿਸ਼ਵ ਰੈਂਕਿੰਗ ’ਚ 7ਵੇਂ ਸਥਾਨ ’ਤੇ
ਵਰਤਮਾਨ ’ਚ ਭਾਰਤੀ ਟੀਮ ਵਿਸ਼ਵ ਰੈਂਕਿੰਗ ’ਚ 7ਵੇਂ ਸਥਾਨ ’ਤੇ ਹੈ, ਅਤੇ ਜਪਾਨ ਦੀ ਟੀਮ 11ਵੇਂ ਸਥਾਨ ’ਤੇ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ 2018 ’ਚ ਏਸ਼ੀਆਈ ਖੇਡਾਂ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ ਸੀ। ਜਿਸ ਵਿੱਚ ਜਪਾਨ 2-1 ਨਾਲ ਜੇਤੂ ਰਿਹਾ ਸੀ। ਦੋਵਾਂ ਵਿਚਕਾਰ ਅੱਜ ਤੱਕ ਕੁਲ 29 ਮੈਚ ਖੇਡੇ ਗਏ ਹਨ, ਜਿਸ ਵਿੱਚੋਂ ਭਾਰਤ ਨੇ 11 ਅਤੇ ਜਪਾਨ ਨੇ 15 ਮੁਕਾਬਲੇ ਆਪਣੇ ਨਾਂਅ ਕੀਤੇ ਹਨ, ਜਦਕਿ ਤਿੰਨ ਮੈਚ ਡਰਾਅ ਰਹੇ ਹਨ।