ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ ਵੈੱਬ ਪੋਰਟਲ ਤੇ ਐਪ ਦਾ ਉਦਘਾਟਨ
ਨਵੀਂ ਦਿੱਲੀ, (ਏਜੰਸੀ) ਦੇਸ਼ ਦੀਆਂ ਹੱਦਾਂ ਤੇ ਅੰਦਰੂਨੀ ਸੁਰੱਖਿਆ ‘ਚ ਤਾਇਨਾਤ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੈਬਪੋਰਟਲ ਤੇ ਮੋਬਾਇਲ ਐਪ ਰਾਹੀਂ ਆਨਲਾਈਨ ਆਰਥਿਕ ਮੱਦਦ ਪਹੁੰਚਾਉਣ ਦੀ ਸਹੂਲਤ ਐਤਵਾਰ ਤੋਂ ਸ਼ੁਰੂ ਹੋ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਫਿਲਮੀ ਅਦਾਕਾਰ ਅਕਸ਼ੈ ਕੁਮਾਰ ‘ਭਾਰਤ ਦੇ ਵੀਰ’ ਨਾਂਅ ਦੀ ਪੋਰਟਲ ਤੇ ਮੋਬਾਇਲ ਐਪ ਦੀ ਸ਼ੁਰੂਆਤ ਕਰਨਗੇ ਨੀਮ ਫੌਜੀ ਬਲਾਂ ਦੇ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਆਰਥਿਕ ਮੱਦਦ ਪਹੁੰਚਾਉਣ ਲਈ ਆਨਲਾਈਨ ਦਾਨ ਦਿੱਤਾ ਜਾ ਸਕੇਗਾ ਗ੍ਰਹਿ ਮੰਤਰਾਲੇ ਨੇ ਹਾਲ ਹੀ ‘ਚ ਇਹ ਵੈੱਬਸਾਈਟ ਤੇ ਐਪ ਤਿਆਰ ਕੀਤੀ ਹੈ।
ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਹੱਦ ਜਾਂ ਅੰਦਰੂਨੀ ਸੁਰੱਖਿਆ ‘ਚ ਤਾਇਨਾਤੀ ਦੌਰਾਨ ਸ਼ਹੀਦ ਹੋਏ ਹਥਿਆਰਬੰਦ ਬਲ ਦੇ ਜਵਾਨਾਂ ਦਾ ਆਨਲਾਈਨ ਵੇਰਵਾ ਜਨਤਕ ਹੋਣਾ ਚਾਹੀਦਾ ਹੈ ਜਿਸ ਦੀ ਮੱਦਦ ਨਾਲ ਕੋਈ ਵੀ ਵਿਅਕਤੀ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਮੱਦਦ ਮੁਹੱਈਆ ਕਰਵਾ ਸਕੇ ਵੈੱਬਪੋਰਟਲ ਤੇ ਮੋਬਾਇਲ ਐਪ ‘ਤੇ ਸ਼ਹੀਦ ਜਵਾਨਾਂ ਦੀ ਸੂਚੀ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਾਇਮ ਕਰਨ ਦੀ ਪੂਰੀ ਜਾਣਕਾਰੀ ਮੌਜ਼ੂਦ ਰਹੇਗੀ।
ਇਸ ‘ਚ ਸ਼ਹੀਦ ਦੇ ਕਿਸੇ ਇੱਕ ਪਰਿਵਾਰ ਦਾ ਬੈਂਕ ਖਾਤਾ ਨੰਬਰ ਵੀ ਸ਼ਾਮਲ ਹੋਵੇਗਾ, ਜਿਸ ਨਾਲ ਕੋਈ ਵੀ ਦਾਨਦਾਤਾ ਬੈਂਕ ਖਾਤੇ ‘ਚ ਸਿੱਧੀ ਰਾਸ਼ੀ ਜਮ੍ਹਾ ਕਰਵਾ ਸਕੇ ਵੈੱਬਸਾਈਟ ‘ਤੇ ਸ਼ਹੀਦ ਹੋਏ ਫੌਜੀਆਂ ਦੀ ਸ਼ਹਾਦਤ ਨਾਲ ਜੁੜੀ ਮੁਹਿੰਮ ਦੀ ਜਾਣਕਾਰੀ ਵੀ ਦਰਜ ਹੋਵੇਗੀ ਕਿਸੇ ਵੀ ਪਰਿਵਾਰ ਦੇ ਬੈਂਕ ਖਾਤੇ ‘ਚ ਸਹਾਇਤਾ ਰਾਸ਼ੀ ਜਮ੍ਹਾਂ ਕਰਾਉਣ ਦੀ ਵੱਧ ਤੋਂ ਵੱਧ ਹੱਦ 15 ਲੱਖ ਰੁਪਏ ਤੈਅ ਕੀਤੀ ਗਈ ਹੈ ਇਹ ਹੱਦ ਪੂਰੀ ਹੁੰਦੇ ਹੀ ਸਬੰਧਿਤ ਸ਼ਹੀਦ ਦੇ ਪਰਿਵਾਰ ਦੀ ਜਾਣਕਾਰੀ ਵੈੱਬਸਾਈਟ ਤੋਂ ਹਟ ਜਾਵੇਗੀ।