ਆਖਿਰੀ ਵਾਰ 2016 ’ਚ ਆਏ ਸਨ ਭਾਰਤ | ICC World Cup 2023
- ਵਿਸ਼ਵ ਕੱਪ ਦਾ ਹਿੱਸਾ ਲੈਣ ਲਈ ਪਹੁੰਚੀ ਹੈਦਰਾਬਾਦ
ਹੈਦਰਾਬਾਦ, (ਏਜੰਸੀ)। 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। 5 ਅਕਤੂਬਰ ਨੂੰ ਵਿਸ਼ਵ ਕੱਪ ਦਾ ਪਹਿਲਾ ਮੁਕਾਬਲਾ ਖੇਡਿਆ ਜਾਣਾ ਹੈ। ਜਿਸ ਦੇ ਚਲਦੇ ਸਾਰੀਆਂ ਟੀਮਾਂ ਭਾਰਤ ’ਚ ਪਹੁੰਚ ਰਹੀਆਂ ਹਨ। ਉੱਥੇ ਪਾਕਿਸਤਾਨ ਦੀ ਟੀਮ ਵੀ ਵਿਸ਼ਵ ਕੱਪ ਦਾ ਹਿੱਸਾ ਹੈ ਅਤੇ ਉਹ ਭਾਰਤ ਪਹੁੰਚ ਚੁੱਕੀ ਹੈ। ਬਾਬਰ ਆਜਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਕੱਲ੍ਹ ਬੁੁੱਧਵਾਰ ਨੂੰ ਭਾਰਤ ਪਹੁੰਚੀ। ਪਾਕਿਸਤਾਨੀ ਟੀਮ ਦੇ ਸਵਾਗਤ ਲਈ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਏਅਰਪੋਰਟ ’ਤੇ ਕ੍ਰਿਕੇਟ ਫੈਂਸ ਅਤੇ ਸੁਰੱਖਿਆ ਅਧਿਕਾਰੀਆਂ ਦੀ ਭੀੜ ਵੀ ਹਾਜ਼ਰ ਰਹੀ। ਪਾਕਿਸਤਾਨੀ ਟੀਮ ਦੁਬਈ ਰਾਹੀਂ ਹੈਦਰਾਬਾਦ ਪਹੁੰਚੀ ਹੈ। ਪਾਕਿਸਤਾਨੀ ਟੀਮ ਸੱਤ ਸਾਲਾਂ ਬਾਅਦ ਭਾਰਤ ਆਈ ਹੈ, ਇਸ ਤੋਂ ਪਹਿਲਾਂ ਇਹ ਟੀਮ 2016 ’ਚ ਟੀ-20 ਵਿਸ਼ਵ ਕੱਪ ਖੇਡਣ ਲਈ ਭਾਰਤ ਆਈ ਸੀ।
ਸ਼ੁਰੂਆਤੀ 2 ਮੈਚ ਹੈਦਰਾਬਾਦ ’ਚ ਖੇਡੇਗੀ ਪਾਕਿਸਤਾਨੀ ਟੀਮ | ICC World Cup 2023
ਇੱਕਰੋਜਾ ਵਿਸ਼ਵ ਕੱਪ ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਣ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਹੋਵੇਗੀ, ਉਸ ਦਿਨ ਇੰਗਲੈਂਡ ਅਤੇ ਨਿਊਜੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੀ ਹੋਣਗੀਆਂ। ਪਾਕਿਸਤਾਨ ਦਾ ਆਪਣਾ ਪਹਿਲਾ ਮੁਕਾਬਲਾ 6 ਅਕਤੂਬਰ ਨੂੰ ਨੀਦਰਲੈਂਡ ਨਾਲ ਹੋਵੇਗਾ। ਦੂਜਾ ਮੈਚ ਵੀ ਹੈਦਰਾਬਾਦ ’ਚ ਹੀ ਸ੍ਰੀਲੰਕਾ ਖਿਲਾਫ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਡਾ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਣਾ ਹੈ।
ਵਿਸ਼ਵ ਕੱਪ ’ਚ ਖੇਡੇ ਜਾਣਗੇ ਕੁਲ 48 ਮੁਕਾਬਲੇ | ICC World Cup 2023
ਭਾਰਤ ’ਚ ਅਕਤੂਬਰ-ਨਵੰਬਰ ਵਿਚਕਾਰ ਕੁਲ 46 ਦਿਨਾਂ ਤੱਕ ਵਿਸ਼ਵ ਕੱਪ ਖੇਡਿਆ ਜਾਵੇਗਾ, ਜਿਸ ਵਿੱਚ ਕੁਲ 48 ਮੈਚ ਹੋਣਗੇ। ਪਹਿਲਾ ਮੈਚ 5 ਅਕਤੂਬਰ ਨੂੰ ਇੰਗਲੈਂਡ ਅਤੇ ਨਿਊਜੀਲੈਂਡ ਵਿਚਕਾਰ ਅਹਿਦਾਬਾਦ ’ਚ ਖੇਡਿਆ ਜਾਵੇਗਾ। 12 ਨਵੰਬਰ ਤੱਕ ਲੀਗ ਸਟੇਜ ਦੇ 45 ਮੈਚ ਹੋਣਗੇ। 15 ਅਤੇ 16 ਨਵੰਬਰ ਨੂੰ 2 ਸੈਮੀਫਾਈਨਲ ਖੇਡੇ ਜਾਣਗੇ। ਜਿਹੜੇ ਕਿ ਲੜੀਵਾਰ : ਮੁੰਬਈ ਅਤੇ ਕਲੱਕਤਾ ’ਚ ਖੇਡੇ ਜਾਣਗੇ। ਫਿਰ 19 ਨਵੰਬਰ ਨੂੰ ਅਹਿਦਾਬਾਦ ’ਚ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।