(ਸੱਚ ਕਹੂੰ ਨਿਊਜ਼) ਲੁਧਿਆਣਾ। ਸ੍ਰੀ ਗਣੇੇਸ਼ ਮੂਰਤੀ ਜਲ ਪ੍ਰਵਾਹ ਦੌਰਾਨ ਇੱਕ ਨੌਜਵਾਨ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਉਕਤ ਨੌਜਵਾਨ ਆਪਣੇ ਦੋਸਤਾਂ ਨਾਲ ਨਹਿਰ ‘ਤੇ ਗਣਪਤੀ ਬੱਪਾ ਦੀ ਮੂਰਤੀ ਜਲ ਪ੍ਰਵਾਹ ਕਰਨ ਲਈ ਗਿਆ ਸੀ। ਸ੍ਰੀ ਗਣੇੇਸ਼ ਮੂਰਤੀ ਜਲ ਪ੍ਰਵਾਹ ਕਰਨ ਤੋਂ ਬਾਅਦ ਉਹ ਨਹਾਉਣ ਲੱਗ ਪਿਆ। ਅਚਾਨਕ ਹੀ ਨਹਿਰ ’ਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਉਹ ਪਾਣੀ ਦੇ ਤੇਜ਼ ਵਹਾਅ ’ਚ ਰੂੜ ਗਿਆ। ਪੁਲਿਸ ਨੇ ਲੁਧਿਆਣਾ ਦੀ ਦੁੱਗਰੀ ਨਹਿਰ ‘ਚੋਂ ਦੇਰ ਰਾਤ ਪੁਲਸ ਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਨੌਜਵਾਨ ਦਾ ਨਾਂ ਵੀਰ ਬਖਸ਼ ਹੈ ਜੋ ਕਿ ਛੋਟੀ ਜਵੱਦੀ ਦਾ ਰਹਿਣ ਵਾਲਾ ਹੈ। (Ganesh Visarjan)
ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਖਟਕੜ ਕਲਾਂ ਪਹੁੰਚੇ ਸੀਐਮ ਭਗਵੰਤ ਮਾਨ
ਓਧਰ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਗਣਪਤੀ ਬੱਪਾ ਦੀ ਮੂਰਤੀ ਜਲ ਪ੍ਰਵਾਹ ਲਈ ਨਹਿਰ ‘ਤੇ ਗਿਆ ਸੀ। ਕਾਫੀ ਭੀੜ ਸੀ। ਸੰਗੀਤ ਦੇ ਰੌਲੇ-ਰੱਪੇ ਵਿਚ ਉਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਪੁੱਤਰ ਕਿੱਥੇ ਹੈ। ਪਰਿਵਾਰਕ ਮੈਂਬਰਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। 24 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਨੇ ਵੀਰ ਬਖਸ਼ ਦੀ ਲਾਸ਼ ਬਰਾਮਦ ਕਰ ਲਈ। ਦੁੱਗਰੀ ਥਾਣੇ ਦੀ ਐਸਐਚਓ ਮਧੂਬਾਲਾ ਨੇ ਦੱਸਿਆ ਕਿ ਫਿਲਹਾਲ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਰਿਵਾਰ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। (Ganesh Visarjan)