ਘਰ ਦੇ ਨੇੜੇੇ ਵਧੀਆ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ ਖੋਲ੍ਹੇ ਗਏ ਆਮ ਆਦਮੀ ਕਲੀਨਿਕ: ਐਸ.ਡੀ.ਐਮ ਸੰਜੀਵ ਕੁਮਾਰ
(ਮਨੋਜ਼ ਸ਼ਰਮਾ) ਬੱਸੀ ਪਠਾਣਾਂ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੀ.ਐਚ.ਸੀ ਨੰਦਪੁਰ ਕਲੋੜ ਅਧੀਨ ਆਮ ਆਦਮੀ ਕਲੀਨਿਕ (Aam Aadmi Clinic) ਨੰਦਪੁਰ ਕਲੋੜ ਦਾ ਜਾਇਜ਼ਾ ਲੈਣ ਲਈ ਉਪਮੰਡਲ ਮਜਿਸਟੇ੍ਰਟ ਬੱਸੀ ਪਠਾਣਾਂ ਸੰਜੀਵ ਕੁਮਾਰ ਵੱਲੋਂ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਗਿਆ। ਉਪਮੰਡਲ ਮਜਿਸਟੇ੍ਰਟ ਬੱਸੀ ਪਠਾਣਾਂ ਸੰਜੀਵ ਕੁਮਾਰ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਘਰ ਦੇ ਨੇੜੇੇ ਹੀ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ ਖੋਲ੍ਹੇ ਗਏ ਹਨ ।
ਇਹ ਵੀ ਪੜ੍ਹੋ : ਵਿਆਹ ਸਮਾਗਮ ਦੌਰਾਨ ਲੱਗੀ ਅੱਗ, ਦੁੱਲ੍ਹਾ-ਦੁਲਹਨ ਸਮੇਤ 100 ਲੋਕਾਂ ਦੀ ਮੌਤ
ਇਨ੍ਹਾਂ ਕਲੀਨਿਕਾਂ ਦਾ ਟੀਚਾ ਪਿੰਡਾਂ/ਸ਼ਹਿਰਾਂ ਦੀ ਆਬਾਦੀ ਨੂੰ ਮੁੱਢਲੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਵਿੱਚ ਅੰਮਪੈਨਲਡ ਡਾਕਟਰ ਅਤੇ ਫਾਰਮਾਸਿਸਟ ਲਗਾਏ ਹਨ ਜੋ ਵਧਿਆ ਸਿਹਤ ਸੇਵਾਵਾਂ ਦੇਣ ਦੇ ੳੇਦੇਸ਼ ਨਾਲ ਲੋਕਾ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਗੈਰ ਸੰਚਾਰੀ ਰੋਗ ਤੋਂ ਲੈ ਕੇ ਕੋਮੀ ਪ੍ਰੋਗਰਾਮਾਂ ਸੰਬਧੀ ਲੋਕਾਂ ਨੂੰ ਜਾਗਰੂਕਤਾ ਦੇ ਨਾਲ ਨਾਲ ਦਵਾਈਆਂ ਵੀ ਦਿੱਤੀਆ ਜਾਂਦੀਆਂ ਹਨ।ਐਸ.ਡੀ.ਐਮ ਡਾ. ਸੰਜੀਵ ਕੁਮਾਰ ਵੱਲੋਂ ਮਰੀਜਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਸੰਬਧੀ ਪੁੱਛਗਿਛ ਕੀਤੀ ਅਤੇ ਉਨ੍ਹਾਂ ਸਟਾਫ ਨੂੰ ਕਿਹਾ ਕਿ ਦਵਾਈਆਂ ਦਾ ਸਟੋਕ ਮੁਕੰਮਲ ਰੱਖਿਆ ਜਾਵੇ।ਇਸ ਮੌਕੇੇ ਸਟਾਫ ਹਾਜਰ ਪਾਇਆ ਗਿਆ। (Aam Aadmi Clinic)