(ਜਸਵੀਰ ਸਿੰਘ ਗਹਿਲ) ਲੁਧਿਆਣਾ। ਚਰਚਿਤ ਆਸ਼ੂ ਟੈਂਡਰ ਘੁਟਾਲਾ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਅਦਾਲਤ ਵੱਲੋਂ ਮੁਲਜ਼ਮਾਂ ਨੂੰ 2 ਹਫ਼ਤਿਆਂ ਅੰਦਰ ਆਤਮ- ਸਮਰਪਣ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਟੈਂਡਰ ਘੁਟਾਲੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸਣ ਆਸ਼ੂ ਸਮੇਤ ਨਾਮਜਦ 16 ਮੁਲਜ਼ਮਾਂ ਵਿੱਚੋਂ ਸਾਬਕਾ ਕਾਂਗਜਸੀ ਮੰਤਰੀ ਸਮੇਤ ਤੇਲੂ ਰਾਮ, ਜਗਰੂਪ ਸਿੰਘ ਠੇਕੇਦਾਰ, ਅਨਿੱਲ ਜੈਨਾ, ਕਿਸ਼ਨ ਲਾਲ ਧੋਤੀਵਾਲਾ ਆੜਤੀਆ, ਹਰਵੀਨ ਕੌਰ ਅਤੇ ਸੁਖਵਿੰਦਰ ਗਿੱਲ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। (Ashu Tender Case)
ਇਹ ਵੀ ਪੜ੍ਹੋ : ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ
ਬੁਲਾਰੇ ਮੁਤਾਬਕ ਸਾਬਕਾ ਮੰਤਰੀ ਆਸ਼ੂ ਦੇ ਡੀ.ਐਫ਼.ਐਸ.ਸੀ. ਪੰਕਜ ਮੀਨੂੰ ਅਤੇ ਇੰਦਰਜੀਤ ਸਿੰਘ ਇੰਦੀ (ਦੋਵੇਂ ਕਥਿੱਤ ਪੀਏ) ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਜਦਕਿ ਜਗਰੂਪ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮਾਂ ਦਾ ਚਲਾਣ ਵੀ ਅਦਾਲਤ ’ਚ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ। ਬੁਲਾਰੇ ਮੁਤਾਬਕ ਸੇਵਾ ਮੁਕਤ ਡੀਐਫ਼ਐਸਸੀ ਸੁਰਿੰਦਰ ਬੇਰੀ ਅਤੇ ਡੀਐੱਮ ਪਨਸਪ ਜਗਨਦੀਪ ਢਿੱਲੋਂ ਨੂੰ ਹਾਈਕੋਰਟ ਵੱਲੋਂ ਅਗਾਊਂ ਜਮਾਨਤ ਦੇ ਦਿੱਤੀ ਗਈ ਹੈ। ਜਦਕਿ ਸੁਰਿੰਦਰ ਢੋਟੀਵਾਲਾ ਆੜਤੀਆ ਕਮਿਸ਼ਨ ਏਜੰਟ ਕਮ ਰਾਈਸ ਮਿੱਲਰ ਜਿਸ ਨੂੰ 15 ਸਤੰਬਰ 2022 ਨੂੰ ਟੈਂਡਰ ਘੁਟਾਲੇ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ, ਦੀ ਅਦਾਲਤ ਨੇ ਦੂਜੀ ਵਾਰ ਅਗਾਊਂ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਹੈ ਜੋ ਮੁੱਲਾਂਪੁਰ ਦਾਖਾ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਦੋਸ਼ੀ ਸੰਦੀਪ ਭਾਟੀਆ ਠੇਕੇਦਾਰ, ਨੇ ਰਾਧਿਕਾ ਪੁਰੀ ਸੀਜੇਐੱਮ ਦੀ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਸੀ। ਇੰਨਾਂ ਦੋਵਾਂ ਨੂੰ ਅਦਾਲਤ ਤੋਂ ਮਨਜੂਰੀ ਮਿਲਣ ਮਗਰੋਂ ਗਿ੍ਰਫ਼ਤਾਰ ਕਰਕੇ ਇੰਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ।