(ਏਜੰਸੀ) ਮੋਹਾਲੀ। ਭਾਰਤੀ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਦਾ ਮੰਨਣਾ ਹੈ ਕਿ ਕਿਸੇ ਵੀ ਖਿਡਾਰੀ ਨੂੰ ਅੰਤਿਮ ਗਿਆਰਾਂ ’ਚ ਥਾਂ ਨਾ ਮਿਲਣ ’ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ (Mohammad Shami) ਅਤੇ ਉਨ੍ਹਾਂ ਖਿਡਾਰੀਆਂ ਦਾ ਸਮੱਰਥਨ ਕਰਨਾ ਚਾਹੀਦਾ ਜਿਨ੍ਹਾਂ ਨੂੰ ਟੀਮ ’ਚ ਜਗ੍ਹਾ ਮਿਲੀ ਹੈ। ਸ਼ਮੀ ਤੋਂ ਜਦੋਂ ਪੁੱਛਿਆਂ ਗਿਆ ਕਿ ਉਨ੍ਹਾਂ ਨੂੰ ਇੱਕਰੋਜ਼ਾ ਕ੍ਰਿਕਟ ’ਚ ਘੱਟ ਮੌਕੇ ਮਿਲ ਰਹੇ ਹਨ ਤਾਂ ਉਨ੍ਹਾਂ ਕਿਹਾ ਮੈਂ ਲਗਾਤਾਰ ਖੇਡ ਰਿਹਾ ਹਾਂ, ਕਈ ਵਾਰੀ ਸਾਰੇ ਖਿਡਾਰੇ ਚੰਗਾ ਪ੍ਰਦਰਸ਼ਨ ਕਰਦੇ ਹਨ ਪਰ ਉਦੋਂ ਕਿਸੇ ਨੂੰ ਤਾਂ ਬਾਹਰ ਬੈਠਣਾ ਪਵੇਗਾ ਜੇਕਰ ਤੁਹਾਨੂੰ ਟੀਮ ’ਚ ਜਗ੍ਹਾ ਨਹੀਂ ਮਿਲਦੀ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਟੀਮ ਜਿੱਤ ਰਹੀ ਹੈ। ਭਾਰਤੀ ਟੀਮ ਪ੍ਰਬੰਧਨ ਨੇ ਸੰਕੇਤ ਦਿੱਤੇ ਹਨ ਕਿ ਆਗਾਮੀ ਵਿਸ਼ਵ ਕੱਪ ਦੌਰਾਨ ਜਦੋਂ ਉਹ ਆਪਣੀ ਸਭ ਤੋਂ ਮਜ਼ਬੂਤ ਟੀਮ ਨਾਲ ਖੇਡੇਗਾ ਤਾਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਉਸਦੇ ਦੋ ਮੁੱਖ ਤੇਜ਼ ਗੇਂਦਬਾਜ ਹੋਣਗੇ।
ਅਸਟਰੇਲੀਆ ਖਿਲਾਫ ਪਹਿਲੇ ਇੱਕ ਰੋਜ਼ਾ ਮੈਚ ’ਚ 51 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ
ਅਸਟਰੇਲੀਆ ਖਿਲਾਫ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ 51 ਦੌੜਾਂ ਦੇ ਕੇ ਪੰਜ ਵਿਕਟਾਂ ਲੈਣ ਵਾਲੇ ਸ਼ਮੀ ਨੇ ਹਾਲਾਂਕਿ ਕਿਹਾ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਮੈਚ ਖੇਡ ਰਹੇ ਹੁੰਦੇ ਹੋ ਤਾਂ ਫਿਰ ਰੋਟੇਸ਼ਨ ਬੁਰੀ ਚੀਜ਼ ਨਹੀਂ ਹੁੰਦੀ। ਸ਼ਮੀ ਨੇ ਕਿਹਾ ਕਿ ਆਪਣੇ ਰੋਟੇਸ਼ਨ ਕਾਰਨ ਚੰਗੇ ਸਿੱਟੇ ਦੇਖੇ ਹੋਣਗੇ ਅਤੇ ਮੇਰਾ ਮੰਨਣਾ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਖਿਡਾਰੀਆਂ ’ਤੇ ਜਿਆਦਾ ਬੋਝ ਨਹੀਂ ਪਾਉਣਾ ਚਾਹੀਦਾ।
ਇਹ ਵੀ ਪੜ੍ਹੋ : ਮਹਿਲਾ ਰਾਖਵਾਂਕਰਨ ਬਿੱਲ ਨੂੰ ਹੁਣੇ ਲਾਗੂ ਕੀਤਾ ਜਾਣਾ ਚਾਹੀਦਾ: ਰਾਹੁਲ ਗਾਂਧੀ
ਰੋਟੇਸ਼ਨ ਦੀ ਨੀਤੀ ਸਹੀ ਤਰ੍ਹਾਂ ਨਾਲ ਚੱਲ ਰਹੀ ਹੈ ਅਤੇ ਸਾਨੂੰ ਚੰਗੇ ਨਤੀਜੇ ਮਿਲ ਰਹੇ ਹਨ। ਸ਼ਮੀ ਨੇ ਵਿਸ਼ਵ ਟੈਸਟ ਚੈੈਂਪੀਅਨਸ਼ਿਪ ਫਾਈਨਲ ਤੋਂ ਬਾਅਦ ਆਰਾਮ ਕੀਤਾ ਸੀ ਅਤੇ ਉਨ੍ਹਾ ਨੇ ਦੋ ਟੈਸਟ ਅਤੇ ਤਿੰਨ ਇੱਕ ਰੋਜ਼ਾ ਲਈ ਵੈਸਟਇੰਡੀਜ਼ ਦਾ ਦੌਰਾ ਨਹੀਂ ਕੀਤਾ ਸੀ ਉਨ੍ਹਾਂ ਕਿਹਾ ਕਿ ਆਰਾਮ ਕਰਨਾ ਮਹੱਤਵਪੂਰਣ ਸੀ ਕਿਉਂਕਿ ਮੈਂ ਸੱਤ ਅੱਠ ਮਹੀਨਿਆਂ ਤੋਂ ਲਗਾਤਾਰ ਖੇਡ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਆਰਾਮ ਕਰਨਾ ਚਾਹੀਦਾ। (Mohammad Shami)