ਮਹਿਲਾ ਕਾਂਗਰਸ ਨੇ ਬਿੱਲ ਨੂੰ ਤੁਰੰਤ ਲਾਗੂ ਕਰਨ ਦੀ ਕੀਤੀ ਮੰਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲਾ ਮਹਿਲਾ ਕਾਂਗਰਸ ਪਟਿਆਲਾ ਦਿਹਾਤੀ ਦੀ ਮੀਟਿੰਗ ਅਮਰਜੀਤ ਕੌਰ ਭੱਠਲ ਪ੍ਰਧਾਨ ਜ਼ਿਲਾ ਮਹਿਲਾ ਕਾਂਗਰਸ ਪਟਿਆਲਾ ( ਦਿਹਾਤੀ) ਦੇ ਗ੍ਰਹਿ ਵਿਖੇ ਹੋਈ (Womens Reservation Bill) ਜਿਸ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਬੀਬਾ ਗੁਰਸ਼ਰਨ ਕੌਰ ਰੰਧਾਵਾ ਨੇ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੋਨੀਆ ਗਾਂਧੀ ਵੱਲੋਂ ਕਈ ਦਹਾਕਿਆਂ ਤੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਲਾਗੂ ਕਰਵਾਉਣ ਲਈ ਲੰਬੀ ਲੜਾਈ ਲੜੀ ਗਈ ਜਿਸਦੀ ਬਦੌਲਤ ਭਾਜਪਾ ਸਰਕਾਰ ਇਸ ਬਿੱਲ ਨੂੰ ਪਾਸ ਕਰਨ ਲਈ ਮਜ਼ਬੂਰ ਹੋਈ ਹੈ। (Womens Reservation Bill)
ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਜਿੱਥੇ ਦੇਸ਼ ਵਿੱਚ ਕੰਪਿਊਟਰ ਪ੍ਰਣਾਲੀ ਲਿਆਂਦੀ ਉੱਥੇ ਹੀ ਮਹਿਲਾਵਾਂ ਨੂੰ ਦੇਸ਼ ਦੀ ਰਾਜਨੀਤੀ ਵਿੱਚ ਅੱਗੇ ਲਿਆਉਣ ਦਾ ਸੁਪਨਾ ਵੀ ਸਿਰਜਿਆ। ਕਾਂਗਰਸ ਪਾਰਟੀ ਨੇ ਮਹਿਲਾਵਾਂ ਨੂੰ ਪੰਚਾਇਤੀ ਤੇ ਸਥਾਨਕ ਚੋਣਾਂ ਵਿੱਚ 33 ਪ੍ਰਤੀਸ਼ਤ ਰਿਜਰਵੇਸ਼ਨ ਦਿੱਤੀ। ਪਰ ਕੁਝ ਤਕਨੀਕੀ ਕਮੀਆਂ ਕਾਰਨ ਉ ਲੋਕ ਸਭਾ ਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਨੂੰ ਰਿਜ਼ਰਵੇਸ਼ਨ ਦਿਵਾਉਣ ਤੋਂ ਖੁੰਝ ਗਏ ਸੋਨੀਆ ਗਾਂਧੀ ਨੇ ਆਪਣੀ ਕੋਸਿਸ਼ ਨਿਰੰਤਰਨ ਜਾਰੀ ਰੱਖੀ ਤੇ 2010 ਵਿੱਚ ਇਹ ਬਿੱਲ ਰਾਜ ਸਭਾ ਵਿੱਚ ਪਾਸ ਕਰਵਾਇਆ। ਭਾਜਪਾ ਤੇ ਕੁਝ ਹੋਰ ਪਾਰਟੀਆਂ ਦੇ ਵਿਰੋਧ ਕਾਰਨ ਇਹ ਬਿੱਲ ਲੋਕ ਸਭਾ ਵਿੱਚ ਅੱਟਕ ਗਿਆ। ਮੋਦੀ ਸਰਕਾਰ ਆਈ ਪਰ 9 ਸਾਲ ਉਨ੍ਹਾਂ ਨੇ ਇਸ ਬਿੱਲ ਨੂੰ ਠੰਡੇ ਬਸਤੇ ਵਿੱਚ ਰੱਖ ਦਿੱਤਾ । (Womens Reservation Bill)
ਇਹ ਵੀ ਪੜ੍ਹੋ : ਅੰਮ੍ਰਿਤਸਰ ਸਮੇਤ ਇਨ੍ਹਾਂ ਸ਼ਹਿਰਾਂ ’ਚ ਮੌਸਮ ਹੋਇਆ ਖਰਾਬ, ਮੀਂਹ ਦਾ ਅਲਰਟ
ਚੋਣਾ ਨੇੜੇ ਆਉਂਦੀਆਂ ਆਪਣੀ ਕੁਰਸੀ ਤੇ ਸਾਖ ਨੂੰ ਬਚਾਉਣ ਖਾਤਰ ਪ੍ਰਧਾਨਮੰਤਰੀ ਨੂੰ ਹੁਣ ਦੇਸ਼ ਦੀਆਂ ਔਰਤਾਂ ਦੀ ਯਾਦ ਆਈ ਹੈ। ਇਹੀ ਵਜਾ ਹੈ ਕਿ ਮੋਦੀ ਸਰਕਾਰ ਨੂੰ ਮਜ਼ਬੂਰਨ ਅੱਜ ਇਹ ਬਿੱਲ ਪਾਸ ਕਰਾਉਣਾ ਪਿਆ। ਭਾਜਪਾ ਹੁਣ ਇਸ ਬਿਲ ਨੂੰ ਜਨਗਣਨਾ ਤੇ ਮਰਦਮਸ਼ਮਾਰੀ ਦਾ ਬਹਾਨਾ ਬਣਾਕੇ ਤੁਰੰਤ ਲਾਗੂ ਕਰਨ ਤੋਂ ਪੈਰ ਖਿੱਚ ਰਹੀ ਹੈ। ਰੰਧਾਵਾ ਨੇ ਕਿਹਾ ਕਿ ਇਹ ਬਿਲ ਤੁਰੰਤ ਲਾਗੂ ਨਾ ਕੀਤਾ ਤਾਂ ਦੇਸ਼ ਦੀਆਂ ਔਰਤਾਂ ਸਰਕਾਰ ਵਿਰੁੱਧ ਸੰਘਰਸ਼ ਵਿੱਡਣਗੀਆਂ। ਇਸ ਮੌਕੇ ਰੇਖਾ ਅਗਰਵਾਲ ਪ੍ਰਧਾਨ ਪਟਿਆਲਾ (ਸ਼ਹਿਰੀ), ਗੁਰਦਰਸ਼ਨ ਕੌਰ ਮੀਤ ਪ੍ਰਧਾਨ ਪੰਜਾਬ, ਲਤਾ ਵਰਮਾ ਸਕੱਤਰ ਤੇ ਮਨਦੀਪ ਕੌਰ ਬੀਬੀਪੁਰ, ਪੁਸ਼ਪਾ ਗਿੱਲ, ਪਰਮਜੀਤ ਕੌਰ, ਗੁਰਮੀਤ ਕੌਰ, ਡਿੰਪਲ ਗਿੱਲ, ਚਰਨਜੀਤ ਕੌਰ, ਰੁਪਿੰਦਰ ਕੌਰ ਚਾਹਲ, ਕਿਰਨਜੀਤ ਕੌਰ, ਸੋਨੀਆ, ਵੀਨਾ ਵੀ ਹਾਜ਼ਰ ਸਨ।
ਪਟਿਆਲਾ: ਪੰਜਾਬ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦਾ ਸਨਮਾਨ ਕਰਦੇ ਹੋਏ ਮਹਿਲਾ ਵਿੰਗ ਪਟਿਆਲਾ ਦੇ ਆਗੂ ਤੇ ਹੋਰ।