(ਸੱਚ ਕਹੂੰ ਬਿਊਰੋ) ਚੰਡੀਗੜ। ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਅਕਸ਼ੈ ਸ਼ਰਮਾ ਨੇ ਯੂਥ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹਾਸ਼ਲ ਕਰ ਲਈ ਹੈ। ਅਕਸ਼ੈ ਸ਼ਰਮਾ ਵਲੋਂ ਸੁਕਰਵਾਰ ਨੂੰ ਇਹ ਫੈਸਲਾ ਕੀਤਾ ਗਿਆ ਸੀ ਅਤੇ ਬਾਅਦ ਦੁਪਹਿਰ ਨੂੰ ਪਾਰਟੀ ਦੀ ਮੈਂਬਰਸ਼ਿਪ ਵੀ ਹਾਸਲ ਕਰ ਲਈ ਗਈ ਹੈ। ਅਕਸ਼ੈ ਸ਼ਰਮਾ ਨੂੰ ਪੰਜਾਬ ਭਾਜਪਾ ਦੇ ਪ੍ਰਭਾਰੀ ਵਿਜੈ ਰੁਪਾਣੀ ਨੇ ਭਾਜਪਾ ਵਿੱਚ ਸ਼ਾਮਲ ਕਰਵਾਇਆ। (Youth Congress)
ਇਹ ਵੀ ਪੜ੍ਹੋ : ਝੋਨੇ ਦੇ ਨਿਰਵਿਘਨ ਖਰੀਦ ਲਈ ਪੰਜਾਬ ਸਰਕਾਰ ਤਿਆਰ, 1 ਅਕਤੂਬਰ ਤੋਂ ਸ਼ੁਰੂ ਹੋਏਗੀ ਖਰੀਦ
ਅਕਸ਼ੈ ਸ਼ਰਮਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾਂ ’ਤੇ ਹਮਲਾ ਬੋਲਿਆ ਤਾਂ ਉਥੇ ਹੀ ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਨੂੰ ਵੀ ਘੇਰਿਆ। ਅਕਸ਼ੈ ਸ਼ਰਮਾ ਬੀਤੇ ਮਹੀਨੇ ਹੋਈ ਯੂਥ ਕਾਂਗਰਸ ਦੀ ਚੋਣਾਂ ਨੂੰ ਲੈ ਕੇ ਕਾਫ਼ੀ ਜਿਆਦਾ ਨਰਾਜ਼ ਸਨ। ਉਨਾਂ ਦਾ ਮੰਨਣਾ ਸੀ ਕਿ ਉਹ ਇਨਾਂ ਚੋਣਾਂ ਵਿੱਚ ਜਿੱਤ ਹਾਸ਼ਲ ਕਰ ਚੁੱਕੇ ਸਨ ਪਰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮੋਹਿਤ ਮਹਿੰਦਰਾਂ ਦੇ ਪਿਤਾ ਬ੍ਰਹਮ ਮਹਿੰਦਰਾਂ ਦੇ ਦਖ਼ਲ ਦੇ ਚਲਦੇ ਇਹ ਉਲਟਫੇਰ ਹੋਇਆ ਹੈ। ਉਨਾਂ ਨੇ ਇਨਾਂ ਚੋਣਾਂ ਵਿੱਚ ਘਪਲਾ ਹੋਣ ਦਾ ਸ਼ੱਕ ਵੀ ਜਾਹਰ ਕੀਤਾ ਸੀ। ਜਿਸ ਤੋਂ ਬਾਅਦ ਲਗਾਤਾਰ ਇੱਕ ਮਹੀਨੇ ਤੱਕ ਉਹ ਕਾਂਗਰਸ ਪਾਰਟੀ ਦੇ ਅੱਗੇ ਪਿੱਛੇ ਫਿਰਦੇ ਰਹੇ ਤਾਂ ਕਿ ਉਨਾਂ ਦੀ ਸੁਣਵਾਈ ਹੋ ਸਕੇ ਪਰ ਕਿਥੇ ਵੀ ਪੱਧਰ ’ਤੇ ਸੁਣਵਾਈ ਨਹੀਂ ਹੋਣ ਕਰਕੇ ਉਨਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। (Youth Congress)