Maha Paropkar Diwas
(Maha Paropkar Diwas) 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਜੀ ਨੇ ਅੱਜ ਦੇ ਹੀ ਪਵਿੱਤਰ ਦਿਨ ਸਵੇਰੇ ਸਾਢੇ ਨੌ ਵਜੇ ਦੇ ਸੁਨਹਿਰੀ ਸਮੇਂ ਡੇਰਾ ਸੱਚਾ ਸੌਦਾ ਸਰਸਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਟੇਜ ‘ਤੇ ਆਪਣੇ ਨਾਲ ਬਿਰਾਜਮਾਨ ਕਰਕੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸਾਦ ਦੇ ਕੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ਦੀ ਬਖਸ਼ਿਸ਼ ਕੀਤੀ ਅਸਲ ਵਿਚ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿਚ ਇਹ ਇੱਕ ਸੁਨਹਿਰਾ ਅਤੇ ਇਤਿਹਾਸਕ ਪਲ ਸੀ ਕਿਉਂਕਿ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਕਿਸੇ ਪੂਰਨ ਸਤਿਗੁਰੂ ਨੇ ਖੁਦ ਆਪਣੇ ਕਰ-ਕਮਲਾਂ ਨਾਲ ਗੁਰਗੱਦੀ ਦੀ ਰਸਮ ਅਦਾ ਕੀਤੀ ਸੀ ਅਤੇ 15 ਮਹੀਨਿਆਂ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇਕੱਠੇ ਸਟੇਜ ‘ਤੇ ਬਿਰਾਜਮਾਨ ਰਹੇ ਗੁਰਗੱਦੀ ਬਖਸ਼ਿਸ਼ ਤੋਂ ਦੋ ਦਿਨ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਫ਼ਰਮਾਏ,
”ਜਿਹੋ-ਜਿਹਾ ਅਸੀਂ ਚਾਹੁੰਦੇ ਸੀ ਬੇਪਰਵਾਹ ਮਸਤਾਨਾ ਜੀ ਨੇ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਗੁਣਵਾਨ (ਸਰਵਗੁਣ ਸੰਪੰਨ) ਨੌਜਵਾਨ ਸਾਨੂੰ ਲੱਭ ਕੇ ਦਿੱਤਾ ਹੈ ਅਸੀਂ ਇਨ੍ਹਾਂ ਨੂੰ ਆਪਣਾ ਸਰੂਪ ਬਣਾਇਆ ਹੈ ਇਹ ਬਚਨ ਮੰਨ ਲੈਣਾ ਹੈ ਜੇਕਰ ਸਾਡਾ ਇਹ ਬਚਨ ਮੰਨ ਲਿਆ ਤਾਂ ਅਸੀਂ ਇਸ ਨੂੰ ਤੁਹਾਡੀ ਸਿਰ ਦੀ ਕੁਰਬਾਨੀ ਮੰਨਾਂਗੇ, ਸਾਡਾ ਇਹ ਬਚਨ ਮੰਨ ਲੈਣਾ ਹੈ” ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ਦੇ ਨਾਂਅ ਆਪਣਾ ਹੁਕਮਨਾਮਾ ਵੀ ਲਿਖਵਾਇਆ ਕਿ ”ਸੰਤ ਗੁਰਮੀਤ ਜੀ” ਨੂੰ ਜੋ ਸ਼ਹਿਨਸ਼ਾਹ ਮਸਤਾਨਾ ਜੀ ਦੇ ਹੁਕਮ ਨਾਲ ਬਖਸ਼ਿਸ਼ ਕੀਤੀ ਗਈ ਹੈ ਉਹ ਸਤਿਪੁਰਖ ਨੂੰ ਮਨਜ਼ੂਰ ਹੈ ਇਸ ਲਈ ਜੋ ਵੀ ਇਨ੍ਹਾਂ ਨਾਲ (ਪੂਜਨੀਕ ਹਜ਼ੂਰ ਪਿਤਾ ਜੀ ਨਾਲ) ”ਪ੍ਰੇਮ ਕਰੇਗਾ ਉਹ ਮੰਨੋ ਸਾਡੇ ਨਾਲ ਪ੍ਰੇਮ ਕਰਦਾ ਹੈ” ਜੋ ਜੀਵ ਇਨ੍ਹਾਂ ਦਾ ਹੁਕਮ ਮੰਨੇਗਾ ਉਹ ਮੰਨੋ ਸਾਡਾ ਹੁਕਮ ਮੰਨਦਾ ਹੈ ਜੋ ਜੀਵ ਇਨ੍ਹਾਂ ‘ਤੇ ਵਿਸ਼ਵਾਸ ਕਰੇਗਾ ਉਹ ਮੰਨੋ ਸਾਡੇ ‘ਤੇ ਵਿਸ਼ਵਾਸ ਕਰਦਾ ਹੈ ਜੋ ਇਨ੍ਹਾਂ ਨਾਲ ਭੇਦਭਾਵ ਕਰੇਗਾ ਉਹ ਮੰਨੋ ਸਾਡੇ ਨਾਲ ਭੇਦਭਾਵ ਕਰਦਾ ਹੈ।
23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਚਮਕੀਲੇ ਫੁੱਲਾਂ ਦਾ ਇੱਕ ਸੁੰਦਰ ਹਾਰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗਲ਼ ਵਿਚ ਪਾਇਆ ਅਤੇ ਆਪਣੀ ਪਾਕ-ਪਵਿੱਤਰ ਦ੍ਰਿਸ਼ਟੀ ਦਾ ਪ੍ਰਸ਼ਾਦ ਪ੍ਰਦਾਨ ਕੀਤਾ ਇਸ ਸ਼ੁੱਭ ਮੌਕੇ ’ਤੇ ਸਾਧ-ਸੰਗਤ ’ਚ ਵੀ ਪਵਿੱਤਰ ਪ੍ਰਸ਼ਾਦ ਵੰਡਿਆ ਗਿਆ। (Maha Paropkar Diwas)
ਹੁਣ ਅਸੀਂ ਜਵਾਨ ਬਣ ਕੇ ਆਏ ਹਾਂ (Maha Paropkar Diwas)
ਇਸ ਮੌਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਧ-ਸੰਗਤ ’ਚ ਫ਼ਰਮਾਇਆ, ਹੁਣ ਅਸੀਂ ਜਵਾਨ ਬਣ ਕੇ ਆਏ ਹਾਂ ਇਸ ਬਾਡੀ ’ਚ ਅਸੀਂ ਖੁਦ ਕੰਮ ਕਰਾਂਗੇ ਕਿਸੇ ਨੇ ਘਬਰਾਉਣਾ ਨਹੀਂ ਇਹ ਸਾਡਾ ਹੀ ਰੂਪ ਹਨ ਸਾਧ-ਸੰਗਤ ਦੀ ਸੇਵਾ ਅਤੇ ਸੰਭਾਲ ਪਹਿਲਾਂ ਤੋਂ ਕਈ ਗੁਣਾ ਵਧ ਕੇ ਹੋਵੇਗੀ ਡੇਰਾ ਅਤੇ ਸਾਧ-ਸੰਗਤ ਅਤੇ ਨਾਮ ਵਾਲੇ ਜੀਵ ਦਿਨ ਦੁੱਗਣੇ ਰਾਤ ਚੌਗੁਣੇ, ਕਈ ਗੁਣਾ ਵਧਣਗੇ ਕਿਸੇ ਨੇ ਚਿੰਤਾ, ਫਿਕਰ ਨਹੀਂ ਕਰਨਾ।
ਅਸੀਂ ਕਿਤੇ ਜਾਂਦੇ ਨਹੀਂ, ਹਰ ਸਮੇਂ ਅਤੇ ਹਮੇਸ਼ਾ ਸਾਧ-ਸੰਗਤ ਦੇ ਨਾਲ ਹਾਂ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਜਿੱਥੇ ਗੁਰਗੱਦੀ ਦੀ ਰਸਮ ਨੂੰ ਮਰਿਆਦਾ ਅਨੁਸਾਰ ਸੰਪੰਨ ਕਰਵਾਇਆ, ਉੱਥੇ ਨਾਲ ਹੀ ਡੇਰਾ ਸੱਚਾ ਸੌਦਾ ਅਤੇ ਸਮੂਹ ਸਾਧ-ਸੰਗਤ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਕਈ ਗੁਣਾ ਵੱਧ ਸੇਵਾ ਅਤੇ ਸੰਭਾਲ ਦੇ ਬਚਨ ਵੀ ਕੀਤੇ।
‘‘ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਸਾਡੇ ’ਤੇ ਵਿਸ਼ਵਾਸ ਕਰਦਾ ਹੈ’’
‘ਹੁਕਮਨਾਮਾ’
(Maha Paropkar Month) 22 ਸਤੰਬਰ 1990 ਦਿਨ ਸ਼ਨਿੱਚਰਵਾਰ, ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਹੁਕਮਾਂ ਅਨੁਸਾਰ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਰਿਵਾਰ ਸਮੇਤ ਆਸ਼ਰਮ ਆਏ ਤਾਂ ਆਪ ਜੀ ਨੂੰ ਆਪਣਾ ਵਾਰਿਸ ਐਲਾਨ ਕਰਨ ਬਾਰੇ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ (ਪੂਜਨੀਕ ਗੁਰੂ ਜੀ) ਦੇ ਪਿਤਾ ਜੀ (ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ) ਨੂੰ ਪੁੱਛਿਆ, ‘‘ਕਿਉਂ ਬੇਟਾ, ਖੁਸ਼ ਤਾਂ ਹੋ?’’
ਉਦੋਂ ਪੂਜਨੀਕ ਪਿਤਾ ਜੀ ਨੇ ਹੱਥ ਜੋੜ ਕੇ ਕਿਹਾ, ‘‘ਸੱਚੇ ਪਾਤਸ਼ਾਹ ਜੀ ਸਭ ਕੁਝ ਆਪ ਜੀ ਦਾ ਹੀ ਹੈ, ਸਾਡੀ ਤਾਂ ਸਾਰੀ ਜਾਇਦਾਦ ਵੀ ਬੇਸ਼ੱਕ ਵੰਡ ਦਿਓ’’ ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਅਸੀਂ ਇਨ੍ਹਾਂ ਦੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਝੋਲੀ ’ਚ ਦੋਵਾਂ ਜਹਾਨਾਂ ਦੀ ਦੌਲਤ ਪਾ ਦਿੱਤੀ ਹੈ।
ਕਣ-ਕਣ ਝੂਮ ਉਠਿਆ
ਤੁਸੀਂ ਕਿਸੇ ਗੱਲ ਦਾ ਫ਼ਿਕਰ ਨਾ ਕਰੋ ਮਾਲਕ ਹਮੇਸ਼ਾ ਤੁਹਾਡੇ ਅੰਗ-ਸੰਗ ਹੈ ਇਸ ਤੋਂ ਬਾਅਦ 23 ਸਤੰਬਰ 1990 ਨੂੰ ਸਵੇਰੇ 9 ਵਜੇ ਆਖ਼ਰ ਉਹ ਸੁਨਹਿਰੀ ਘੜੀ ਆ ਗਈ, ਜੋ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਟੇਜ ’ਤੇ ਆਪਣੇ ਕਰ-ਕਮਲਾਂ ਨਾਲ ਆਪਣਾ ਉੱਤਰਾ-ਅਧਿਕਾਰੀ ਐਲਾਨ ਕੇ ਮਾਨਵਤਾ ਦੇ ਉੱਪਰ ਮਹਾਨ ਉਪਕਾਰ ਕੀਤਾ ਤਾਂ ਕਣ-ਕਣ ਝੂਮ ਉਠਿਆ ।
ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਆਪਣਾ ਉੱਤਰਾ-ਅਧਿਕਾਰੀ ਐਲਾਨ ਕਰਦਿਆਂ ਸਾਧ-ਸੰਗਤ ਦੇ ਨਾਂਅ ਆਪਣਾ ਹੁਕਮਨਾਮਾ ਵੀ ਪੜ੍ਹਵਾਇਆ ਕਿ ‘‘ਸੰਤ ਗੁਰਮੀਤ ਜੀ ਨੂੰ ਜੋ ਸ਼ਹਿਨਸ਼ਾਹ ਮਸਤਾਨਾ ਜੀ ਦੇ ਹੁੁਕਮ ਨਾਲ ਬਖ਼ਸ਼ਿਸ਼ ਕੀਤੀ ਗਈ ਹੈ। ਉਹ ਸਤਿਪੁਰਖ਼ ਨੂੰ ਮਨਜ਼ੂਰ ਸੀ, ਇਸ ਲਈ ਜੋ ਵੀ ਇਨ੍ਹਾਂ ਨਾਲ (ਪੂਜਨੀਕ ਹਜ਼ੂਰ ਪਿਤਾ ਜੀ ਨਾਲ) ਪ੍ਰੇਮ ਕਰੇਗਾ ਉਹ ਮੰਨੋ ਸਾਡੇ ਨਾਲ ਪੇ੍ਰਮ ਕਰਦਾ ਹੈ ਜੋ ਜੀਵ ਇਨ੍ਹਾਂ ਦਾ ਹੁਕਮ ਮੰਨੇਗਾ ਉਹ ਮੰਨੋ ਸਾਡਾ ਹੁਕਮ ਮੰਨਦਾ ਹੈ ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਮੰਨੋ ਸਾਡੇ ’ਤੇ ਵਿਸ਼ਵਾਸ ਕਰਦਾ ਹੈ ਜੋ ਇਨ੍ਹਾਂ ਨਾਲ ਭੇਦਭਾਵ ਕਰੇਗਾ ਉਹ ਮੰਨੋ ਸਾਡੇ ਨਾਲ ਭੇਦਭਾਵ ਕਰਦਾ ਹੈ । ਇਹ ਰੂਹਾਨੀ ਦੌਲਤ ਕਿਸੇ ਬਾਹਰੀ ਦਿਖਾਵੇ ’ਤੇ ਬਖ਼ਸ਼ਿਸ਼ ਨਹੀਂ ਕੀਤੀ ਜਾਂਦੀ, ਇਸ ਰੂਹਾਨੀ ਦੌਲਤ ਲਈ ਉਹ ਭਾਂਡਾ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ ਜਿਸ ਨੂੰ ਸਤਿਗੁਰੂ ਆਪਣੀ ਨਜ਼ਰ ਮਿਹਰ ਨਾਲ ਪੂਰਨ ਕਰਦਾ ਹੈ ਅਤੇ ਆਪਣੀ ਨਜ਼ਰ ਮਿਹਰ ਨਾਲ ਉਨ੍ਹਾਂ ਤੋਂ ਉਹ ਕੰਮ ਲੈਂਦਾ ਹੈ ਜਿਸ ਲਈ ਦੁਨੀਆ ਵਾਲੇ ਸੋਚ ਵੀ ਨਹੀਂ ਸਕਦੇ।’’
ਜਦੋਂ ਪੂਜਨੀਕ ਗੁਰੂ ਜੀ ਨੂੰ ਦੇਖ, ਖਿੜ ਗਏ ਪੂਜਨੀਕ ਪਰਮ ਪਿਤਾ ਜੀ
17 ਮਈ ਸੰਨ 1989 ਦੁਪਹਿਰ ਡੇਢ ਵਜੇ ਪੂਜਨੀਕ ਪਰਮ ਪਿਤਾ ਜੀ ਆਪਣੀ ਗੱਡੀ ’ਚ ਬੈਠ ਕੇ ਮਲੋਟ ਤੋਂ ਬਠਿੰਡਾ ਲਈ ਰਵਾਨਾ ਹੋਏ ਬਠਿੰਡਾ ਪਹੁੰਚ ਕੇ ਆਪ ਜੀ ਇੱਕ ਸਤਿਸੰਗੀ ਦੇ ਘਰ ਠਹਿਰੇ ਉੱਥੇ ਕਈ ਚੰਗੇ ਡਾਕਟਰਾਂ ਤੋਂ ਪੂਜਨੀਕ ਪਰਮ ਪਿਤਾ ਜੀ ਦੀ ਸਿਹਤ ਦੀ ਜਾਂਚ ਕਰਵਾਈ ਗਈ, ਪਰ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਉੱਥੇ ਜਦੋਂ ਸਾਧ-ਸੰਗਤ ਨੂੰ ਇਹ ਪਤਾ ਲੱਗਾ ਕਿ ਪੂਜਨੀਕ ਪਰਮ ਪਿਤਾ ਜੀ ਬਠਿੰਡਾ ’ਚ ਠਹਿਰੇ ਹੋਏ ਹਨ ਤਾਂ ਆਸ-ਪਾਸ ਦੀ ਸਾਰੀ ਸਾਧ-ਸੰਗਤ ਦਰਸ਼ਨਾਂ ਲਈ ਆਉਣ ਲੱਗੀ।
ਇਹ ਵੀ ਪੜ੍ਹੋ : ਪਵਿੱਤਰ ਬਚਨ ਸੱਚ ਹੋਏ ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ
ਇਸ ਦੌਰਾਨ ਸ੍ਰੀ ਗੁਰੂਸਰ ਮੋਡੀਆ, ਜਿਲ੍ਹਾ ਸ੍ਰੀ ਗੰਗਾਨਗਰ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਗੁਰਗੱਦੀ ਮਿਲਣ ਤੋਂ ਪਹਿਲਾਂ) ਵੀ ਪਰਮ ਪਿਤਾ ਜੀ ਨੂੰ ਮਿਲਣ ਲਈ ਪਹੁੰਚੇ ਪੂਜਨੀਕ ਪਰਮ ਪਿਤਾ ਜੀ ਆਪ ਜੀ ਦੇ ਆਉਂਦਿਆਂ ਹੀ ਪਲੰਘ ਤੋਂ ਉੱਠ ਕੇ ਬੈਠ ਗਏ ਜਿਵੇਂ ਹੀ ਆਪ ਜੀ ਪੂਜਨੀਕ ਪਰਮ ਪਿਤਾ ਜੀ ਕੋਲ ਪਹੁੰਚੇ ਤਾਂ ਪੂਜਨੀਕ ਪਰਮ ਪਿਤਾ ਜੀ ਦਾ ਚਿਹਰਾ ਖੁਸ਼ੀ ਨਾਲ ਖਿੜ ਉੱਠਿਆ ਅਤੇ ਅਜਿਹਾ ਮਹਿਸੂਸ ਹੋਇਆ ਜਿਵੇਂ ਪੂਜਨੀਕ ਪਰਮ ਪਿਤਾ ਜੀ ਨੂੰ ਕੋਈ ਸਰੀਰਕ ਦਿੱਕਤ ਸੀ ਹੀ ਨਹੀਂ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਲੰਮੇ ਸਮੇਂ ਤੱਕ ਖੂਬ ਗੱਲਾਂ ਕਰਦੇ ਰਹੇ ਉੱਥੇ ਮੌਜੂਦ ਸਾਰੇ ਜਿੰਮੇਵਾਰ ਇਸ ਦ੍ਰਿਸ਼ ਨੂੰ ਦੇਖ ਕੇ ਹੈਰਾਨ ਸਨ ਕਿ ਜ਼ਿਆਦਾ ਕਮਜ਼ੋਰੀ ਦੀ ਵਜ੍ਹਾ ਨਾਲ ਜਿੱਥੇ ਪੂਜਨੀਕ ਪਰਮ ਪਿਤਾ ਜੀ ਨੂੰ ਇੱਕ-ਦੋ ਸੇਵਾਦਾਰ ਸਹਾਰਾ ਦੇ ਕੇ ਬਿਠਾਇਆ ਕਰਦੇ ਸਨ, ਪਰ ਅੱਜ ਪੂਜਨੀਕ ਪਰਮ ਪਿਤਾ ਜੀ ਖੁਦ ਹੀ ਉੱਠ ਕੇ ਬੈਠ ਗਏ।