ਮੁਹੰਮਦ ਸ਼ਮੀ ਨੇ ਹਾਸਲ ਕੀਤੀਆਂ 5 ਵਿਕਟਾਂ
- ਡੇਵਿਡ ਵਾਰਨਰ ਦਾ ਅਰਧਸੈਂਕੜਾ
ਮੋਹਾਲੀ (ਸੱਚ ਕਹੂੰ ਨਿਊਜ਼)। ਭਾਰਤ ਅਤੇ ਅਸਟਰੇਲੀਆ ਵਿਚਕਾਰ 3 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਮੋਹਾਲੀ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਸਟਰੇਲੀਆ ਦੀ ਟੀਮ ਨੇ ਇੱਕਰੋਜਾ ਲੜੀਦੇ ਪਹਿਲੇ ਮੈਚ ’ਚ ਭਾਰਤ ਨੂੰ ਜਿੱਤ ਲਈ 277 ਦੌੜਾਂ ਦਾ ਟੀਚਾ ਦਿੱਤਾ ਹੈ। ਮੋਹਾਲੀ ਦੇ ਆਈਐਸ ਬਿਦਰਾ ਸਟੇਡੀਅਮ ’ਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਆਸਟਰੇਲੀਆਈ ਟੀਮ ਨੇ 50 ਓਵਰਾਂ ’ਚ 10 ਵਿਕਟਾਂ ਦੇ ਨੁਕਸਾਨ ’ਤੇ 276 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ 52 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਸਟੀਵ ਸਮਿਥ ਨੇ 41 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਮੁਹੰਮਦ ਸਮੀ ਨੇ 5 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਇਕ-ਇਕ ਵਿਕਟ ਮਿਲੀ।
ਡੇਵਿਡ ਵਾਰਨਰ ਨੇ ਜੜਿਆ 49 ਗੇਂਦਾਂ ’ਚ ਅਰਧ ਸੈਂਕੜਾ
ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ ਆਪਣੇ ਇੱਕਰੋਜ਼ਾ ਕਰੀਅਰ ਦਾ 29ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 49 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਵਾਰਨਰ 98.11 ਦੀ ਸਟ੍ਰਾਈਕ ਰੇਟ ਨਾਲ 53 ਗੇਂਦਾਂ ’ਤੇ 52 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੀ ਪਾਰੀ ’ਚ 6 ਚੌਕੇ ਅਤੇ 2 ਛੱਕੇ ਸ਼ਾਮਲ ਸਨ।
ਮੀਂਹ ਕਾਰਨ ਰੋਕਣੀ ਪਈ ਖੇਡ
ਆਸਟਰੇਲੀਆ ਦੀ ਪਾਰੀ ਦੇ ਸਿਰਫ 35.4 ਓਵਰ ਹੀ ਖੇਡੇ ਗਏ ਸਨ ਕਿ ਜਦੋਂ ਮੀਂਹ ਆ ਗਿਆ ਅਤੇ ਖੇਡ ਨੂੰ ਰੋਕਣਾ ਪਿਆ, ਹਾਲਾਂਕਿ ਕੁਝ ਹੀ ਸਮੇਂ ’ਚ ਮੀਂਹ ਰੁਕ ਗਿਆ ਅਤੇ ਮੈਚ ਦੁਬਾਰਾ ਸ਼ੁਰੂ ਹੋ ਗਿਆ।