28 ਸਤੰਬਰ ਦੇ ਰੇਲ ਰੋਕੋ ਮੋਰਚੇ ਦੀ ਤਿਆਰੀ
ਅੰਮ੍ਰਿਤਸਰ (ਰਾਜਨ ਮਾਨ) ਉੱਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋ ਕੇਂਦਰ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ 28 ਸਤੰਬਰ ਤੋਂ ਰੇਲ ਰੋਕੋ ਮੋਰਚੇ ਦੇ ਐਲਾਨ ਦੇ ਚੱਲਦੇ,ਪੰਜਾਬ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਔਰਤਾਂ ਦੀਆਂ ਕਨਵੈਨਸ਼ਨਾਂ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ , ਜ਼ਿਲਾ੍ਂ ਮੀਤ ਸਕੱਤਰ- ਬਾਜ਼ ਸਿੰਘ ਸਾਰੰਗੜਾ੍ਂ , ਸਕੱਤਰ ਸਿੰਘ ਕੋਟਲਾਂ ਦੀ ਅਗਵਾਹੀ ਵਿੱਚ ਪਿੰਡ ਚਵਿੰਡਾਂ ਕਲਾਂ ਗੁਰਦੁਆਰਾ ਬਾਬਾ ਸਾਧੂ ਸਿੱਖ ਜੀ ਵਿਖੇ ਵੱਡੀ ਕਨਵੈਨਸ਼ਨ ਕੀਤੀ ਗਈ |
ਇਸ ਮੌਕੇ ਆਗੂਆਂ ਨੇ ਕਿਹਾ ਕਿ ਉੱਤਰ ਭਾਰਤ ਵਿਚ ਹੜ੍ਹਾਂ ਨਾਲ਼ ਹੋਏ ਨੁਕਸਾਨ ਦਾ ਕੇਂਦਰ ਸਰਕਾਰ ਤੋਂ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਵਾਉਣ, ਸਾਰੀਆਂ ਫਸਲਾਂ ਤੇ ਐਮ. ਐਸ. ਪੀ. ਗਰੰਟੀ ਕਨੂੰਨ ਬਣਾਉਣ ਅਤੇ ਫ਼ਸਲ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤਹਿ ਕਰਨ, ਮਨਰੇਗਾ ਸਕੀਮ ਤਹਿਤ ਹਰ ਸਾਲ 200 ਦਿਨ ਰੁਜਗਾਰ, ਕਿਸਾਨਾ ਅਤੇ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਦਿੱਲੀ ਮੋਰਚੇ ਦੌਰਾਨ ਪਾਏ ਪੁਲਿਸ ਕੇਸ ਰੱਦ ਕਰਨ, ਸਮੈਕ ਹੈਰੋਇਨ ਵਰਗੇ ਮਾਰੂ ਨਸ਼ੇ ਬੰਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਰੇਲਾਂ ਜਾਮ ਕੀਤੀਆਂ ਜਾਣਗੀਆਂ |
ਇਹ ਵੀ ਪੜ੍ਹੋ : ਜਾਅਲੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਲੈਣ ਵਾਲਿਆਂ ਵਿਰੁੱਧ ਹੁਣ ਹੋਵੇਗੀ ਕਾਰਵਾਈ
ਇਸ ਮੌਕੇ ਜਿਲਾ੍ਂ ਆਗੂ ਲਖਵਿੰਦਰ ਸਿੰਘ ਡਾਲਾ , ਕੁਲਜੀਤ ਸਿੰਘ ਕਾਲੇ ਘਨੂੰਪੁਰ ਨੇ ਕਿਹਾ ਕਿ ਰੇਲਾਂ ਜਾਮ ਕਰਨੀਆਂ ਜਥੇਬੰਦੀਆਂ ਦੀ ਅਣਖ਼ ਦਾ ਸਵਾਲ ਨਹੀਂ ਬਲਕਿ ਇਹਨਾਂ ਜਰੂਰੀ ਮਸਲਿਆਂ ਤੇ ਕੋਈ ਸੁਣਵਾਈ ਨਾ ਹੋਣ ਕਾਰਨ ਮਜ਼ਬੂਰੀ ਹੈ | ਸਰਕਾਰ ਅਗਰ ਲੋਕਾਂ ਦੀ ਰੇਲ ਰੋਕੋ ਕਾਰਨ ਆਉਣ ਵਾਲੀ ਪ੍ਰੇਸ਼ਾਨੀ ਤੋਂ ਬਚਾਵ ਕਰਨਾਂ ਚਾਹੇ ਤਾਂ ਟੇਬਲ ਟਾਕ ਰਾਂਹੀ ਮੰਗਾਂ ਦਾ ਤੁਰੰਤ ਹੱਲ ਕਰੇ | ਇਸ ਮੌਕੇ ਜੋਨ ਆਗੂ ਕੁਲਬੀਰ ਸਿੰਘ ਲੋਪੋਕੇ , ਸੁਖਵਿੰਦਰ ਸਿੰਘ ਕੋਲੋਵਾਲ , ਗੁਰਲਾਲ ਸਿੰਘ ਕੱਕੜ੍ , ਮੁਖਵਿੰਦਰ ਸਿੰਘ ਕੋਲੋਵਾਲ , ਨਰਿੰਦਰ ਸਿੰਘ ਭਿੱਟੇਵੰਡ , ਨਿਰਮਲ ਸਿੰਘ ਨੂਰਪੁਰ , ਜਸਮੀਤ ਸਿੰਘ ਰਾਣੀਆਂ , ਸ਼ਰਨਪਾਲ ਸਿੰਘ ਬੱਚੀਵਿੰਡ , ਬੀਬੀ ਕੁਲਵਿੰਦਰ ਕੌਰ , ਬੀਬੀ ਵੀਰ ਕੌਰ , ਹਰਜੀਤ ਕੌਰ , ਅਮਰਜੀਤ ਕੌਰ , ਪਰਮਜੀਤ ਕੌਰ , ਰਾਜ ਰਾਣੀ , ਰਾਜਵੰਤ ਕੌਰ , ਹਰਜਿੰਦਰ ਕੌਰ , ਬਲਵਿੰਦਰ ਕੌਰ , ਸੁਖਵਿੰਦਰ ਕੌਰ ਆਦਿ ਸਮੇਤ ਸੈਕੜੇਂ ਕਿਸਾਨ ਮਜਦੂਰ ਤੇ ਬੀਬੀਆਂ ਹਾਜ਼ਿਰ ਸਨ ।