ਚੰਡੀਗੜ੍ਹ। ਹਰਿਆਣਾ ਸਟਾਫ਼ ਸਲੈਕਸ਼ਨ ਕਮਿਸ਼ਨ ਨੇ ਗਰੁੱਪ ਸੀ ਟੀਜੀਟੀ ਪੰਜਾਬੀ ਭਰਤੀ ਲਈ ਸ਼ਡਿਊਲ ਜਾਰੀ ਕੀਤਾ ਹੈ। ਐੱਚਐੱਸਐੱਸਸੀ ਦੁਆਰਾ ਜਾਰੀ ਭਰਤੀ ਸ਼ਡਿਊਲ ਦੇ ਤਹਿਤ 104 ਅਸਾਮੀਆਂ ਲਈ 18 ਸਤੰਬਰ ਤੋਂ ਰਜਿਸਟਰੇਸ਼ਨ ਸ਼ੁਰੂ ਕੀਤੀ ਜਾਵੇਗੀ ਤੇ 9 ਅਕਤੂਬਰ ਨੂੰ ਇਸ ਦੀ ਆਖਰੀ ਤਰੀਕ ਰੱਖੀ ਗਈ ਹੈ। ਇਸ ਭਰਤੀ ਲਈ 12 ਅਕਤੂਬਰ ਤੋਂ ਬਾਅਦ ਉਮੀਦਵਾਰ ਫੀਸ ਜਮ੍ਹਾ ਨਹੀਂ ਕਰਵਾ ਸਕਣਗੇ। (Haryana Group C TGT Punjabi)
ਐੱਚਐੱਸਐੱਸਸੀ ਵੱਲੋਂ ਉਮੀਦਵਾਰਾਂ ਲਈ ਵਿੱਦਿਅਕ ਯੋਗਤਾ ਵੀ ਤੈਅ ਕੀਤੀ ਗਈ ਹੈ। ਚੋਣਵੇਂ ਜਾਂ ਆਨਰਸ ਵਿਸ਼ੇ ਦੇ ਰੂਪ ’ਚ ਪੰਜਾਬੀ ਤੇ ਬੀਟੀਸੀ, ਜੇਬੀਟੀ ਤੇ ਡੀਐੱਡ ’ਚ ਪੰਜਾਬੀ ਵਿਸ਼ੇ ਦੇ ਰੂਪ ’ਚ ਘੱਟ ਤੋਂ ਘੱਅ 50 ਫ਼ੀਸਦੀ ਅੰਕਾਂ ਨਾਲ ਗਰੈਜ਼ੂਏਸ਼ਨ ਜ਼ਰੂਰ ਕੀਤੀ ਹੋਵੇ ਅਤੇ ਨਾਲ ਹੀ ਡਿਪਲੋਮਾ ਇਨ ਐਜ਼ੂਕੇਸ਼ਨ ਦੀ ਡਿਗਰੀ ਵੀ ਹੋਣੀ ਚਾਹੀਦੀ ਹੈ। (Haryana Group C TGT Punjabi)