2000 rupee note : ਆਰਬੀਆਈ ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਬਦਲਣ ਦਾ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। ਦੱਸ ਦਈਏ ਕਿ ਮਈ ’ਚ 2000 ਰੁਪਏ ਦੇ ਨੋਟ ਨੂੰ ਚੱਲਣ ਤੋਂ ਬਾਹਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਆਰਬੀਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੇ ਵੀ ਕਰੀਬ 24000 ਕਰੋੜ ਰੁਪਏ ਮੁੱਲ ਦੇ ਨੋਟ ਬੈਂਕਾਂ ਤੋਂ ਬਾਹਰ ਹਨ। ਇਸ ਲਈ ਸੈਂਟਰਲ ਬੈਂਕ ਨੇ ਡੈੱਡਲਾਈਨ ਤੋਂ ਪਹਿਲਾਂ ਹੀ 2000 ਰੁਪਏ ਦੇ ਨੋਟਾਂ ’ਤੇ ਇੱਕ ਵੱਡਾ ਅੱਪਡੇਟ ਜਾਰੀ ਕੀਤਾ ਹੈ। ਇਹ ਡੈੱਡਲਾਈਨ 30 ਸਤੰਬਰ 2023 ਤੱਕ ਦੀ ਹੈ। ਐਮਾਜੋਨ ਨੇ ਐਲਾਨ ਕੀਤਾ ਹੈ ਕਿ 19 ਸਤੰਬਰ 2023 ਤੋਂ ਕੈਸ਼ਨ ਆਨ ਡਿਲੀਵਰੀ ’ਤੇ 2000 ਰੁਪਏ ਦੇ ਨੋਟ ਨਹੀਂ ਲਏ ਜਾਣਗੇ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਆਪਣੀ ਆਫਿਸ਼ੀਅਲ ਵੈੱਬਸਾਈਟ ਦੀ ਐੱਫ਼ਏਕਿਊਜ਼ ’ਚ ਐਮਾਜੋਨ (Amazon India) ਨੇ ਕਿਹਾ ਕਿ ਅਸੀਂ ਫਿਲਹਾਲ 2000 ਦੀ ਕਰੰਟੀ ਦੇ ਨੋਟ ਸਵੀਕਾਰ ਕਰ ਰਹੇ ਹਾਂ। 19 ਸਤੰਬਰ 2023 ਤੋਂ ਅਸੀਂ ਡਿਲੀਵਰੀ ’ਤੇ ਕੈਸ਼ ਨਾਲ ਭੁਗਤਾਨ ਆਰਡਰ ਜਾਂ ਕੈਸ਼ਲੋਡ ਲਈ 2000 ਰੁਪਏ ਦੇ ਕਰੰਸੀ ਨੋਟਾਂ ਨੂੰ ਮਨਜ਼ੂਰ ਨਹੀਂ ਕਰਾਂਗੇ। ਐਮਾਜੋਨ ਨੇ ਇਹ ਐਲਾਨ 19 ਮਈ 2023 ਨੂੰ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਕੀਤਾ ਹੈ।
ਭਾਰਤੀ ਰਿਜ਼ਰਵ ਬੈਂਕ ਨੇ 19 ਮਈ ਨੂੰ 2000 ਰੁਪਏ ਦੇ ਨੋਟਾਂ ਦੇ ਚਲਣ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਖ਼ਪਤਕਾਰਾਂ ਨੂੰ 30 ਸਤੰਬਰ ਤੱਕ ਇਹ ਨੋਟ ਬੈਂਕ ’ਚ ਜਮ੍ਹਾ ਕਰਨ ਜਾਂ ਬਦਲਣ ਦੀ ਸਹੂਲਤ ਦਿੱਤੀ ਗਈ ਹੈ। ਰਿਜ਼ਰਵ ਬੈਂਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਆਪਣੇ ਕੋਲ ਰੱਖੇ 2000 ਰੁਪਏ ਦੇ ਨੋਟ 30 ਸਤੰਬਰ ਤੱਕ ਬੈਂਕਾਂ ’ਚ ਜਾ ਕੇ ਜਮ੍ਹਾ ਕਰ ਦੇਣ ਜਾਂ ਉਨ੍ਹਾਂ ਨੂੰ ਬਦਲ ਲੈਣ।
ਇਹ ਵੀ ਪੜ੍ਹੋ : Arjuna Bark Benefits : ਸ਼ੁਗਰ ਅਤੇ ਦਿਲ ਦੇ ਰੋਗਾਂ ਲਈ ਰਾਮਬਾਣ ਹੈ ਅਰਜੁਨ ਦਾ ਸੱਕ, ਇਸ ਤਰ੍ਹਾਂ ਕਰੋ ਇਸ ਦੀ ਰੋਜ਼ਾਨਾ ਵਰਤੋਂ
ਆਰਬੀਆਈ ਨੇ 1 ਸਤੰਬਰ ਨੂੰ ਨਵੇਂ ਨਿਯਮ ਲਾਗੂ ਕਰਦੇ ਹੋਏ ਦੱਸਿਆ ਕਿ 31 ਅਗਸਤ ਤੱਕ 2000 ਰੁਪਏ ਦੇ ਕਰੀਬ 93 ਫ਼ੀਸਦੀ ਨੋਟ ਵਾਪਸ ਆ ਚੁੱਕੇ ਹਨ। ਬੈਂਕਾਂ ਕੋਲ 3.32 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਆ ਚੁੱਕੇ ਹਨ। ਹੁਣ 2000 ਰੁਪਏ ਦੇ ਸਿਰਫ਼ 24 ਕਰੋੜ ਰੁਪਏ ਮੁੱਲ ਦੇ ਨੋਟ ਹੀ ਆਉਣੇ ਬਾਕੀ ਹਨ।