ਅੱਜ ਦੇਸ਼ ਅੰਦਰ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ ਦੇਸ਼ ਵਿਚ ਹਿੰਦੀ, ਗੁਜਰਾਤੀ, ਮਰਾਠੀ ਸਮੇਤ 22 ਭਾਸ਼ਾਵਾਂ ਦੇਸ਼ ਦੀਆਂ (National Language) ਰਾਸ਼ਟਰੀ ਭਾਸ਼ਾਵਾਂ ਹਨ ਸੰਵਿਧਾਨ ’ਚ ਕਿਸੇ ਇੱਕ ਭਾਸ਼ਾ ਵਿਸ਼ੇਸ਼ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ ਹਿੰਦੀ ਅਤੇ ਅੰਗਰੇਜ਼ੀ ਨੂੰ ਸਿਰਫ ਸੰਘ ਦੀ ਭਾਸ਼ਾ ਸਵੀਕਾਰ ਕੀਤਾ ਗਿਆ ਹੈ ਦੇਸ਼ ਅੰਦਰ ਸੱਭਿਆਚਾਰਾਂ ਦੀ ਵੰਨ-ਸੁਵੰਨਤਾ ਕਾਰਨ ਸੰਵਿਧਾਨ ’ਚ ਅਜਿਹੀ ਵਿਵਸਥਾ ਕੀਤੀ ਗਈ ਹੈ ਭਾਵੇਂ ਦੇਸ਼ ਦੀਆਂ ਸਾਰੀਆਂ ਰਾਸ਼ਟਰੀ ਭਾਸ਼ਾਵਾਂ ਦਾ ਆਪਣਾ ਮਹੱਤਵ ਹੈ ਫਿਰ ਵੀ ਇੱਕ ਵੱਡੇ ਮੁਲਕ ਦੀ ਸੰਪਰਕ ਭਾਸ਼ਾ ਹੋਣੀ ਜ਼ਰੂਰੀ ਹੈ ਤਾਂ ਕਿ ਭੂਗੋਲਿਕ ਵਿਸ਼ਾਲਤਾ ਤੇ ਵਿਭਿੰਨਤਾ ਸੰਪਰਕ ਜਾਂ ਸੰਚਾਰ ’ਚ ਰੁਕਾਵਟ ਨਾ ਬਣੇ ਵਿਭਿੰਨਤਾ ਗੁਲਦਸਤੇ ਦਾ ਰੂਪ ਹੰਦੀ ਹੈ ਪਰ ਜਦੋਂ ਭਾਸ਼ਾ ਵਿਗਿਆਨਕ ਨੁਕਤਿਆਂ ਨੂੰ ਵਿਸਾਰ ਦਿੱਤਾ ਜਾਂਦਾ ਹੈ। (National Language)
ਤਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋ ਵੱਖ-ਵੱਖ ਕਾਰਨਾਂ ਕਰਕੇ ਜਟਿਲ ਹੰੁਦੀਆਂ ਹਨ ਅੱਜ ਸਾਡੇ ਦੇਸ਼ ਦੇ ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਮਸਲੇ ਆਪਸ ’ਚ ਅਜਿਹੇ ਉਲਝ ਗਏ ਹਨ ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨਕ ਨਜ਼ਰੀਏ ਤੋਂ ਵੇਖਣ ਦਾ ਕੋਈ ਮਾਹੌਲ ਹੀ ਨਹੀਂ ਰਿਹਾ ਭਾਸ਼ਾਵਾਂ ਦੇ ਨਾਂਅ ’ਤੇ ਨਫ਼ਰਤ ਪੈਦਾ ਹੋ ਚੁੱਕੀ ਹੈ ਮਾਨਸਿਕਤਾ ਕੱਟੜ ਹੋਣ ਕਰਕੇ ਖੁੱਲ੍ਹੇ ਦਿਮਾਗ ਨਾਲ ਭਾਸ਼ਾ ਦੀ ਵਿਗਿਆਨਕ ਵਿਆਖਿਆ ਨੂੰ ਸੁਣਨ ਦੀ ਕਿਸੇ ਕੋਲ ਸਹਿਣਸ਼ੀਲਤਾ ਨਹੀਂ ਇਸ ਕੱਟੜ ਸੋਚ ਦਾ ਹੀ ਨਤੀਜਾ ਹੈ ਕਿ ਇੱਕ ਸੰਪਰਕ ਭਾਸ਼ਾ ਨਾ ਹੋਣ ਕਰਕੇ ਦੇਸ਼ ਅੰਦਰ ਸੰਚਾਰ ਦੀ ਸਮੱਸਿਆ ਆਮ ਵੇਖੀ ਜਾਂਦੀ ਹੈ ਪੰਜਾਬ ਦਾ ਕੋਈ ਵਿਅਕਤੀ ਹਿੰਦੀ ਦਾ ਗਿਆਨ ਹੋਣ ਕਰਕੇ ਹੀ ਉੱਤਰੀ ਭਾਰਤ ਦੇ ਰਾਜਾਂ ’ਚ ਬੜੀ ਅਸਾਨੀ ਨਾਲ ਆਪਣੀ ਗੱਲ ਉੜੀਸਾ ਤੇ ਕੋਲਕਾਤਾ ਤੱਕ ਸਮਝ ਲੈਂਦਾ ਹੈ ਤੇ ਸਮਝਾ ਦਿੰਦਾ ਹੈ। (National Language)
ਇਹ ਵੀ ਪੜ੍ਹੋ : ਸਰਦੀਆਂ ‘ਚ ਪ੍ਰਦੂਸ਼ਣ ਰੋਕਣ ਲਈ ਦਿੱਲੀ ਸਰਕਾਰ ਨੇ ਚੁੱਕਿਆ ਵੱਡਾ ਕਦਮ
ਪਰ ਦੱਖਣ ’ਚ ਇਹ ਮਸਲਾ ਹੱਲ ਨਹੀਂ ਹੰੁਦਾ ਜਿਹੜੇ ਸੂਬਿਆਂ ’ਚ ਤਿੰਨ ਭਾਸ਼ਾਵਾਂ ਦਾ ਫਾਰਮੂਲਾ ਰੱਖਿਆ (ਸੂਬੇ ਦੀ ਭਾਸ਼ਾ, ਹਿੰਦੀ ਤੇ ਅੰਗਰੇਜ਼ੀ) ਰੱਖਿਆ ਉੱਥੇ ਸੰਪਰਕ ’ਚ ਕੋਈ ਸਮੱਸਿਆ ਨਹੀਂ ਆਉਂਦੀ ਜਿੱਥੋਂ ਤੱਕ ਦੇਸ਼ ਅੰਦਰ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਦਾ ਸਬੰਧ ਹੈ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਨੂੰ ਸੰਪਰਕ ਭਾਸ਼ਾ ਬਣਾਇਆ ਜਾ ਸਕਦਾ ਹੈ ਬਸ਼ਰਤੇ ਬਾਕੀ ਰਾਸ਼ਟਰੀ ਭਾਸ਼ਾਵਾਂ ਦੇ ਦਰਜੇ ’ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਉੜੀਸਾ, ਪੱਛਮੀ ਬੰਗਾਲ, ਮਹਾਂਰਾਸ਼ਟਰ, ਗੁਜਰਾਤ ਸਮੇਤ ਉੱਤਰੀ ਰਾਜਾਂ ਦੇ ਲੋਕ ਆਪਣੀ ਮਾਂ-ਬੋਲੀ (ਸੂਬੇ ਦੀ ਭਾਸ਼ਾ) ਦੇ ਨਾਲ-ਨਾਲ ਹਿੰਦੀ ਬੋਲ ਲੈਣ ਕਰਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਂਦੀ ਹਿੰਦੀ ਦੇਸ਼ ਅੰਦਰ ਸਭ ਤੋਂ ਵੱਧ ਬੋਲੀ ਜਾਂਦੀ ਹੈ 40 ਫੀਸਦੀ ਤੋਂ ਵੱਧ ਲੋਕ ਹਿੰਦੀ ਬੋਲਦੇ ਹਨ ਹਿੰਦੀ ਨੂੰ ਸੰਪਰਕ ਭਾਸ਼ਾ ਦੇ ਤੌਰ ’ਤੇ ਦੇਸ਼ ਭਰ ’ਚ ਅਪਣਾਇਆ ਜਾਣਾ ਸਹੀ ਤੇ ਵਿਗਿਆਨਕ ਫੈਸਲਾ ਹੋਵੇਗਾ। (National Language)