ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਜ਼ਰੂਰੀ : ਨੇਹਾ ਭੰਡਾਰੀ ਬੀ ਈ ਈ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸਿਹਤ ਵਿਭਾਗ ਵੱਲੋਂ ਮਿਸ਼ਨ ਇੰਦਰਧਨੁੱਸ਼ (Indradhanush Program) ਤਹਿਤ ਜਿਹੜੇ 0-5 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਕਿਸੇ ਕਾਰਣ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ ਉਹਨਾਂ ਦਾ ਟੀਕਾਕਾਰਨ ਦੀ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ। ਮਿਸ਼ਨ ਇੰਦਰਧਨੁਸ਼ ਦੀ ਸ਼ੁਰੂਆਤ ਕਰਦਿਆਂ ਨੇਹਾ ਭੰਡਾਰੀ ਬੀ ਈ ਈ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਦੱਸਿਆ ਕਿ ਸਿਵਲ ਸਰਜਨ ਡਾ.ਮਿਨਾਕਸ਼ੀ ਅਤੇ ਡਾ.ਜਸਲੀਨ ਗਿੱਲ , ਐਸ ਐਮ ਓ, ਫਿਰੋਜ਼ਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਇੰਦਰਧਨੁੱਸ਼ ਪ੍ਰੋਗਰਾਮ ਤਹਿਤ ਟੀਕਾਕਰਨ ਦਾ ਪਹਿਲਾ ਰਾਉਂਡ 11 ਸਤੰਬਰ ਤੋਂ 16 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ।
ਜਿਸ ਦੇ ਤਹਿਤ ਅੱਜ ਮੁਹਿੰਮ ਦਾ ਆਗਾਜ਼ ਕਰਦਿਆਂ ਪਿੰਡ ਸੈਦਾਂ ਵਾਲਾਂ ਵਿੱਖੇ ਬੱਚਿਆ ਦਾ ਟੀਕਾਕਰਨ ਕਰਦਿਆਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਓਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਜੇ ਕਿਸੇ ਕਾਰਨ ਕਰਕੇ ਕੋਈ ਵੀ ਬੱਚੇ ਜਾਂ ਗਰਭਵਤੀ ਅੋਰਤ ਦਾ ਟੀਕਾਕਰਨ ਨਹੀਂ ਹੋ ਸਕਿਆ ਉਹ ਇਸ ਮੁਹਿੰਮ ਤਹਿਤ ਟੀਕਾਕਰਨ ਕਰਵਾਉਣ ਤਾਂ ਜ਼ੋ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਇਸ ਬਾਰੇ ਮਾਲਾ ਰਾਣੀ, ਏ ਐਨ ਐਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 0-5 ਸਾਲ ਦੇ ਬੱਚਿਆਂ ਦਾ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਬਹੁਤ ਜ਼ਰੂਰੀ ਹੈ । ਟੀਕੇ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਉਂਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਬੱਚਿਆਂ ਨੂੰ ਤੰਦਰੁਸਤ ਰੱਖਦੇ ਹਨ । (Indradhanush Program)
ਇਹ ਵੀ ਪੜ੍ਹੋ : ਡਿੱਪੂ ਹੋਲਡਰ ਲਾਉਣਗੇ ਧਰਨਾ, ਕੀ ਲੋਕ ਹੋਣਗੇ ਪ੍ਰੇਸ਼ਾਨ ਤੇ ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਵੱਲ਼ੋਂ 0-5 ਸਾਲ ਦੇ ਹਰ ਬੱਚੇ ਅਤੇ ਗਰਭਵਤੀਆਂ ਔਰਤਾਂ ਦਾ ਸੰਪੂਰਨ ਟੀਕਾਕਰਨ ਯਕੀਨੀ ਬਣਾਉਣ ਲਈ ਤਿੰਨ ਪੜਾਵਾਂ ਵਿੱਚ ਮਿਸ਼ਨ ਇੰਦਰਧਨੁੱਸ ਚਲਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਅਜਿਹੇ 0—5 ਸਾਲ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕੀਤਾ ਜਾਵੇਗਾ ਜਿਹੜੇ ਕਿਸੇ ਕਾਰਨ ਸੰਪੂਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ । ਇਸ ਮੌਕੇ ਤੇ ਨੇਹਾ ਭੰਡਾਰੀ, ਬੀ.ਈ.ਈ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਉਹਨਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਉਣਾ ਹੈ ਜੋ ਲੋੜੀਂਦੇ ਟੀਕਾਕਰਨ ਤੋਂ ਪੂਰੀ ਤਰਹਾਂ ਜਾਂ ਅੰਸ਼ਿਕ ਤੌਰ ਤੇ ਵਾਂਝੇ ਰਹਿ ਗਏ ਹਨ । ਉਹਨਾਂ ਦੱਸਿਆ ਕਿ ਵੱਧ ਰਿਸਕ ਵਾਲੇ ਖੇਤਰਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜਿੱਥੇ ਟੀਕਾਕਰਨ ਦੀ ਕਵਰੇਜ਼ ਘੱਟ ਹੈ ਉਹਨਾਂ ਥਾਵਾਂ ਵੱਲ ਵੱਧ ਧਿਆਨ ਦਿੱਤਾ ਜਾਵੇ । (Indradhanush Program)