ਭਾਰਤ 24.1 ਓਵਰ ਤੋਂ ਹੀ ਸ਼ੁਰੂ ਕਰੇਗਾ ਪਾਰੀ (Asia Cup 2023)
ਕੋਲੰਬੋ। ਏਸ਼ੀਆ ਕੱਪ ਦੇ ਸੁਪਰ-4 ਗੇੜ ‘ਚ ਭਾਰਤ-ਪਾਕਿਸਤਾਨ ਦਾ ਮੈਚ ਮੀਂਹ ਅਤੇ ਗਰਾਊਂਡ ਗਿਲਾ ਹੋਣ ਕਾਰਨ ਪੂਰਾ ਨਹੀਂ ਹੋ ਸਕਿਆ। ਹੁਣ ਮੈਚ ਰਿਜ਼ਰਵ ਡੇਅ ‘ਤੇ ਸੋਮਵਾਰ ਦੁਪਹਿਰ 3:00 ਵਜੇ ਤੋਂ ਖੇਡਿਆ ਜਾਵੇਗਾ। ਅੱਜ ਜਿੱਥੋਂ ਭਾਰਤੀ ਪਾਰੀ ਰੋਕੀ ਗਈ ਸੀ ਸੀ ਉੱਥੇ ਹੀ ਮੈਚ ਮੁੜ ਸ਼ੁਰੂ ਹੋਵੇਗਾ। ਜਦੋਂ ਤੱਕ ਖੇਡ ਰੁਕੀ, ਟੀਮ ਇੰਡੀਆ ਨੇ 24.1 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 147 ਦੌੜਾਂ ਬਣਾ ਲਈਆਂ ਸਨ। ਵਿਰਾਟ ਕੋਹਲੀ ਤੇ ਕੈਐਲ ਰਾਹੁਲ ਨਾਬਾਦ ਖੇਡ ਰਹੇ ਹਨ। (Asia Cup 2023)
ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਨੇ ਲਗਾਏ ਅਰਧ ਸੈਂਕੜੇ
ਸ਼ੁਭਮਨ ਗਿੱਲ 58 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਸ਼ਾਹੀਨ ਸ਼ਾਹ ਅਫਰੀਦੀ ਨੇ ਸ਼ਬਦ ਖਾਨ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ (56 ਦੌੜਾਂ) ਨੂੰ ਸ਼ਬਦ ਖਾਨ ਨੇ ਫਹੀਮ ਅਸ਼ਰਫ ਦੇ ਹੱਥੋਂ ਕੈਚ ਕਰਵਾਇਆ। ਭਾਰਤੀ ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ। ਸ਼੍ਰੇਅਸ ਅਈਅਰ ਪਿੱਠ ਦੀ ਸੱਟ ਕਾਰਨ ਇਹ ਮੈਚ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਕੇਐਲ ਰਾਹੁਲ ਨੂੰ ਮੌਕਾ ਦਿੱਤਾ ਗਿਆ ਹੈ। ਮੁਹੰਮਦ ਸ਼ਮੀ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਖੇਡੇਗਾ।
ਜੇਕਰ ਪਿਛਲੇ ਰਿਕਾਰਡ ਦੀ ਗੱਲ ਕਰੀਏ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁੱਲ ਮਿਲਾ ਕੇ 133 ਵਨਡੇ ਮੈਚ ਖੇਡੇ ਗਏ ਹਨ। ਭਾਰਤ ਨੇ 55 ਮੈਚ ਜਿੱਤੇ ਹਨ ਅਤੇ ਪਾਕਿਸਤਾਨ ਨੇ 73 ਮੈਚ ਜਿੱਤੇ ਹਨ। ਪੰਜ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਏਸ਼ੀਆ ਕੱਪ ਦੇ ਵਨਡੇ ਫਾਰਮੈਟ ਵਿੱਚ ਦੋਵਾਂ ਵਿਚਾਲੇ 14 ਮੈਚ ਖੇਡੇ ਗਏ। ਭਾਰਤ ਨੇ 7 ਅਤੇ ਪਾਕਿਸਤਾਨ ਨੇ 5 ਜਿੱਤੇ, ਜਦਕਿ 2 ਮੈਚ ਵੀ ਨਿਰਣਾਇਕ ਰਹੇ।
ਦੋਵਾਂ ਟੀਮਾਂ ਇਸ ਪ੍ਰਕਾਰ ਹਨ : (IND Vs PAK)
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ।
ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਇਮਾਮ-ਉਲ-ਹੱਕ, ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸਲਮਾਨ ਅਲੀ ਆਗਾ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਫਹੀਮ ਅਸ਼ਰਫ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ ਅਤੇ ਹਰਿਸ ਰਾਊਫ।