ਐਥਲੈਟਿਕਸ, ਖੋ-ਖੋ, ਰੱਸਾਕਸ਼ੀ, ਵਾਲੀਬਾਲ ਸ਼ੂਟਿੰਗ, ਵਾਲੀਬਾਲ, ਫੁੱਟਬਾਲ ਤੇ ਕਬੱਡੀ ਦੇ ਹੋਏ ਮੁਕਾਬਲੇ (Sports News)
(ਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੱਧਰ ’ਤੇ ਚੱਲ ਰਹੇ ਮੁਕਾਬਲਿਆਂ ਦੇ ਅੱਜ ਆਖ਼ਰੀ ਦਿਨ ਚਾਰ ਹਜ਼ਾਰ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਦਿਲਚਸਪ ਮੁਕਾਬਲੇ ਹੋਏ। ਅੱਜ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ (Sports News) ਉਨ੍ਹਾਂ ਦੱਸਿਆ ਕਿ ਬਲਾਕ ਭੁਨਰਹੇੜੀ ਵਿਖੇ ਫੁੱਟਬਾਲ ਵਿੱਚ ਅੰਡਰ-14 ਵਿੱਚ ਅਕਾਲ ਅਕੈਡਮੀ ਬਲਬੇੜਾ ਨੇ ਪਹਿਲਾ ਸਥਾਨ, ਜੀ.ਐਮ.ਐਸ ਬਹਿਲ ਸਕੂਲ ਨੇ ਦੂਸਰਾ ਸਥਾਨ ਅਤੇ ਸੰਤ ਮਾਈਕਲ ਸਕੂਲ ਨੇ ਤੀਸਰਾ ਸਥਾਨ, ਅੰਡਰ-17 ਲੜਕੇ ਗੇਮ ਵਿੱਚ ਵੀ ਅਕਾਲ ਅਕੈਡਮੀ ਬਲਬੇੜਾ ਨੇ ਪਹਿਲਾ ਸਥਾਨ ਅਤੇ ਸੰਤ ਮਾਈਕਲ ਸਕੂਲ ਨੇ ਦੂਸਰਾ ਸਥਾਨ, ਅੰਡਰ-21 ਲੜਕੇ ਗੇਮ ਵਿੱਚ ਮਸੀਂਗਣ ਕਲੱਬ ਨੇ ਪਹਿਲਾਂ ਸਥਾਨ, ਟੈਗੋਰ ਇੰਟਰਨੈਸ਼ਨਲ ਸਕੂਲ ਨੇ ਦੂਸਰਾ ਸਥਾਨ ਅਤੇ ਸਰਕਾਰੀ ਸੀ. ਸਕੈ. ਮਸੀਂਗਣ ਸਕੂਲ ਨੇ ਤੀਸਰਾ ਸਥਾਨ, ਅੰਡਰ 21-30 ਵਿੱਚ ਮਸ਼ੀਨਗਨ ਕਲੱਬ ਨੇ ਪਹਿਲਾਂ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਰਿਸ਼ਵਤਖੋਰੀ ਦੇ ਮਾਮਲੇ ’ਚ ਪਾਵਰਕੌਮ ਦਾ ਜੇਈ ਗ੍ਰਿਫ਼ਤਾਰ
ਬਲਾਕ ਸਮਾਣਾ ਵਿਖੇ ਫੁੱਟਬਾਲ ਵਿੱਚ ਅੰਡਰ-17 ਲੜਕੇ ਵਿੱਚ ਅਕਾਲ ਅਕੈਡਮੀ ਸਕੂਲ, ਅੰਡਰ-14 ਲੜਕੀਆਂ ਵਿੱਚ ਅਕਾਲ ਅਕੈਡਮੀ ਸਕੂਲ, ਅੰਡਰ-14 ਲੜਕੇ ਵਿੱਚ ਫ਼ਤਿਹਗੜ੍ਹ ਛੰਨਾ ਅਤੇ ਅੰਡਰ-21 ਲੜਕੀਆਂ ਵਿੱਚ ਅਕਾਲ ਅਕੈਡਮੀ ਸਕੂਲ ਦੀ ਟੀਮ ਪਹਿਲੇ ਸਥਾਨ ਤੇ ਰਹੀ। ਇਸੇ ਤਰ੍ਹਾਂ ਲੌਂਗ ਜੰਪ ਵਿੱਚ ਅੰਡਰ-14 ਲੜਕਿਆਂ ਵਿੱਚ ਰਜਨੀ ਦੇਵੀ ਨੇ ਪਹਿਲਾਂ, ਰੰਜਨਜੋਤ ਨੇ ਦੂਸਰਾ ਅਤੇ ਕਾਜੋਲ ਨੇ ਤੀਸਰਾ ਸਥਾਨ ਹਾਸਲ ਕੀਤਾ। ਬਲਾਕ ਘਨੌਰ ਵਿਖੇ ਅੰਡਰ-17 ਲੜਕੇ ਕਬੱਡੀ (ਸਰਕਲ ਸਟਾਈਲ) ਗੇਮ ਵਿੱਚ ਮਜੋਲੀ ਪਿੰਡ ਨੇ ਪਹਿਲਾ ਸਥਾਨ, ਸੀ.ਸੈ. ਸਕੂਲ ਕਪੂਰੀ ਨੇ ਦੂਜਾ ਸਥਾਨ, ਅੰਡਰ-20 ਲੜਕੇ ਵਿੱਚ ਸਨੋਲੀਆਂ ਕਲੱਬ ਨੇ ਪਹਿਲਾਂ ਸਥਾਨ ਅਤੇ ਲੋਕ ਭਲਾਈ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ।