ਸੀਐਚਸੀ ਫਿਰੋਜ਼ਸ਼ਾਹ ‘ਚ ਕੌਮੀ ਸੰਤੁਲਿਤ ਖੁਰਾਕ ਹਫਤੇ ‘ਤੇ ਕੀਤਾ ਖੁਰਾਕ ਪ੍ਰਤੀ ਸੁਹਿਰਦ

CHC Ferozshah
ਕੌਮੀ ਸੰਤੁਲਿਤ ਖੁਰਾਕ ਹਫਤੇ ਦੌਰਾਨ ਲਗਾਏ ਗਏ ਸੈਮੀਨਾਰ ਦਾ ਦ੍ਰਿਸ਼।

ਕੁਪੋਸ਼ਣ ਦਾ ਸਿ਼ਕਾਰ ਹੋਏ ਬੱਚੇ ਹੁੰਦੇ ਹਨ ਬੀਮਾਰੀਆਂ ਦੇ ਸਿ਼ਕਾਰ | CHC Ferozshah

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)  । ਦੇਸ਼ ਦੀ ਵਾਂਗਡੋਰ ਸੰਭਾਲਣ ਵਾਲੀ ਨਵੀਂ ਪੀੜ੍ਹੀ ਲਗਾਤਾਰ ਕੁਪੋਸ਼ਣ ਦਾ ਸਿ਼ਕਾਰ ਹੋ ਰਹੀ ਹੈ ਅਤੇ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਸਮੇਂ ਸਿਰ ਭੋਜਣ ਕਰਨ ਦੇ ਨਾਲ-ਨਾਲ ਫਲ-ਫਰੂਟ ਅਤੇ ਮਾਂ ਦੇ ਹੱਥ ਦਾ ਬਣਿਆ ਖਾਣਾ ਦੇਣਾ ਸਮੇ ਦੀ ਮੁੱਖ ਲੋੜ ਹੈ ਤਾਂ ਹੀ ਦੇਸ਼ ਅਤੇ ਸਾਡੇ ਸਮਾਜ ਦੀ ਤਰੱਕੀ ਸੰਭਵ ਹੈ। ਡਾ ਜਸਲੀਨ ਗਿੱਲ, ਐਸ ਐਮ ਓ ਫਿਰੋਜ਼ਸ਼ਾਹ ਦੇ ਦਿਸ਼ਾ ਨਿਰਦੇਸ਼ਾ ਤੇ ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸ਼ਾਹ ਵਿਖੇ ਕੌਮੀ ਸੰਤੁਲਿਤ ਖੁਰਾਕ ਹਫਤਾ ਤਹਿਤ ਇਹ ਵਿਚਾਰ ਨੇਹਾ ਭੰਡਾਰੀ ਬੀ ਈ ਈ ਵਲੋ ਆਏ ਹੋਏ ਲੋਕਾਂ ਨਾਲ ਸਾਂਝੇ ਕੀਤੇ ਗਏ।

ਉਮਰ ਵਧਾਉਣੀ ਹੈ ਤਾਂ ਮਾਂ ਦੇ ਹੱਥ ਦਾ ਖਾਣਾ ਖਾਓ : ਨੇਹਾ ਭੰਡਾਰੀ, ਬੀ ਈ ਈ

ਇਸ ਮੋਕੇ ਬੋਲਦਿਆਂ ਨੇਹਾ ਭੰਡਾਰੀ ਬੀ ਈ ਈ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ 74 ਲੱਖ ਬੱਚੇ ਘੱਟ ਵਜਣ ਵਾਲੇ ਪੈਦਾ ਹੁੰਦੇ ਹਨ ਜ਼ੋ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਪੈਦਾ ਹੋਣ ਵਾਲੇ ਘੱਟ ਵਜਨ ਵਾਲੇ ਬੱਚਿਆਂ ਦਾ 40 ਫੀਸਦੀ ਹਨ।ਇਹ ਆਕੜੇ ਸਾਹਮਣੇ ਆਉਣ ਦਾ ਮੁੱਖ ਕਾਰਨ ਸੰਤੁਲਿਤ ਭੋਜਣ ਦੀ ਘਾਟ ਹੈ ਸਿਹਤਮੰਦ ਸਮਾਜ ਦੀ ਸਿਰਜਣਾ ਹੋਣਾ ਅਤਿ ਜ਼ਰੂਰੀ ਹੈ ਅਤੇ ਅਜੋਕੀ ਭਜਦੋੜ ਵਾਲੀ ਜਿੰਦਗੀ ਵਿਚ ਮਾਪੇ ਆਪਣੇ ਬੱਚਿਆਂ ਨੂੰ ਸਹੀ ਸਮੇਂ *ਤੇ ਖੁਰਾਕ ਲੈਣ ਲਈ ਸੁਹਿਰਦ ਬਨਾਉਣ ਤਾਂ ਜੋ ਆਉਣ ਵਾਲੀ ਪੀੜ੍ਹੀ ਕੁਪੋਸ਼ਣ ਦਾ ਸਿ਼ਕਾਰ ਨਾ ਹੋ ਸਕੇ।

ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਦਾ ਜਨਮ ਸਮੇਂ ਵਜ਼ਨ ਘੱਟ ਹੁੰਦਾ ਹੈ, ਪ੍ਰੰਤੂ ਬੱਚੇ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਉਸ ਦੀ ਉਮਰ ਦੇ ਮੁਤਾਬਿਕ ਵਜ਼ਨ ਵਧਣਾ ਅਤਿ ਜ਼ਰੂਰੀ ਹੈ ਤਾਂ ਜੋ ਬੱਚਾ ਕੁਪੋਸ਼ਣ ਦਾ ਸਿ਼ਕਾਰ ਹੋ ਕੇ ਬਿਮਾਰੀਆਂ ਦੇ ਘੇਰੇ ਵਿਚ ਨਾ ਆ ਸਕੇ।ਉਨ੍ਹਾਂ ਕਿਹਾ ਕਿ ਸਮੇਂ ਸਿਰ ਤੇ ਸਹੀ ਮਾਤਰਾ ਵਿਚ ਭੋਜ਼ਣ ਦੇ ਫਰੂਟ ਦਾ ਇਸਤੇਮਾਲ ਨਾ ਕਰਨ ਕਰਕੇ ਕੁਪੋਸ਼ਣ ਦਾ ਸਿ਼ਕਾਰ ਹੋਏ ਬੱਚੇ ਅਕਸਰ ਹੀ ਬਿਮਾਰੀਆਂ ਨਾਲ ਲਿਪਤ ਹੋ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਣ ਦੀ ਸਮੱਰਥਾ ਘੱਟ ਜਾਂਦੀ ਹੈ ਤਾਂ ਉਹ ਦਵਾਈਆਂ ਲੈਣ ਲਈ ਮਜ਼ਬੂਰ ਹੁੰਦੇ ਹਨ।

ਬੱਚਾ ਸਹੀ ਖੁਰਾਕ ਲਵੇਗਾ ਤਾਂ ਉਸ ਨੂੰ ਕਦੇ ਵੀ ਦਵਾਈਆਂ ਦੀ ਜ਼ਰੂਰਤ ਨਹੀਂ ਪਵੇਗੀ

ਇਸ ਮੋਕੇ ਉਹਨਾਂ ਜਾਗਰੂਕ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਵਿਟਾਮਿਨ ਏ ਅਤੇ ਵਿਟਾਮਿਨ ਡੀ ਅਤਿ ਜ਼ਰੂਰੀ ਹੈ। ਇਸ ਮੌਕੇ ਬੋਲਦਿਆਂ ਰਮਿੰਦਰ ਕੌਰ,ਏ.ਐਨ.ਐਮ ਅਤੇ ਮਨਪ੍ਰੀਤ ਕੌਰ, ਸੀ.ਐਚ.ੳ ਨੇ ਕਿਹਾ ਕਿ ਜੇਕਰ ਬੱਚਾ ਸਹੀ ਖੁਰਾਕ ਲਵੇਗਾ ਤਾਂ ਉਸ ਨੂੰ ਕਦੇ ਵੀ ਦਵਾਈਆਂ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਉਹ ਪੜ੍ਹਾਈ ਵਿਚ ਵੀ ਸਮੱਰਥ ਰਹੇਗਾ। ਉਨ੍ਹਾਂ ਕਿਹਾ ਕਿ ਅਕਸਰ ਹੀ ਕੁਪੋਸ਼ਣ ਦਾ ਸਿ਼ਕਾਰ ਬੱਚੇ ਆਪਣੇ ਹਮ-ਜਮਾਤੀਆਂ ਨਾਲੋਂ ਪਛੜ ਜਾਂਦੇ ਹਨ, ਜਿਸ ਦਾ ਸਿੱਧਾ ਕਾਰਣ ਉਨ੍ਹਾਂ ਦੇ ਅੰਦਰਲੀ ਕਮਜ਼ੋਰੀ ਹੁੰਦਾ ਹੈ। ਉਨਾਂ ਕਿਹਾ ਕਿ ਬੱਚੇ ਨੂੰ ਜਨਮ ਉਪਰੰਤ ਜਿਥੇ ਮਾਂ ਦਾ ਦੁੱਧ ਅੰਮ੍ਰਿਤ ਵਾਂਗ ਸਿੱਧ ਹੁੰਦਾ ਹੈ, ਉਸੀ ਤਰ੍ਹਾਂ ਉਮਰ ਵਧਣ ਦੇ ਨਾਲ-ਨਾਲ ਸਹੀ ਭੋਜਣ ਤੇ ਫਲ—ਫਰੂਟ, ਦੁੱਧ ਆਦਿ ਦਾ ਇਸਤੇਮਾਲ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਬੱਚੇ ਕਿਸੇ ਤਰ੍ਹਾਂ ਦੀ ਬਿਮਾਰੀ ਦੇ ਸਿ਼ਕਾਰ ਨਾ ਹੋ ਸਕੇ।

CHC Ferozshah

ਬੱਚਿਆਂ ਦੀ ਤੰਦਰੁਸਤੀ ਨੂੰ ਦੇਖਦਿਆਂ ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸ਼ਾਹ ਦੀ ਸਕੂਲ ਹੈਲਥ ਟੀਮ ਅਤੇ ਪਿੰਡਾਂ ਵਿੱਚ ਐਮ.ਪੀ.ਐਚ.ਡਬਲਿਊ.(ਫੀਮੇਲ) ਅਤੇ ਕਮਿਊਨਟੀ ਹੈਲਥ ਅਫਸਰਾਂ ਵੱਲੋਂ ਐਸ.ਐਮ.ਓ ਦੀ ਨਿਗਰਾਨੀ ਹੇਠ ਇਲਾਕੇ ਦੇ ਪਿੰਡਾਂ ਵਿਚਲੇ ਸਕੂਲਾਂ ਵਿਚ ਪਹੁੰਚ ਕਰਕੇ ਬੱਚਿਆਂ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦ ਕੀਤਾ ਗਿਆ ਅਤੇ ਕੈਂਪ ਲਗਾ ਕੇ ਸਮੇਂ ਅਨੁਸਾਰ ਭੋਜਣ ਦੀ ਵਿਵਸਥਾ ਬਾਰੇ ਜਾਗਰੂਕ ਕੀਤਾ ਗਿਆ। ਸਕੂਲਾਂ ਵਿਚ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਜਿਥੇ ਬੱਚਿਆਂ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦ ਕੀਤਾ, ਉਥੇ ਸਕੂਲ ਅਧਿਆਪਕਾਂ ਨੂੰ ਵੀ ਬੱਚਿਆਂ ਨੂੰ ਹਫਤੇ ਬਾਅਦ ਰੋਜ਼ਾਨਾ ਦੀ ਡਾਈਟ ਬਾਰੇ ਜਾਣਕਾਰੀ ਰੱਖਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਤੋਂ ਉਚੇਰੀ ਸਿੱਖਿਆ ਲੈਣ ਆਏ ਬੱਚੇ ਕਿਤੇ ਕੁਪੋਸ਼ਣ ਦਾ ਸਿ਼ਕਾਰ ਹੋ ਕੇ ਆਪਣੇ ਹਾਣੀਆਂ ਤੋਂ ਵਿਹੂਣੇ ਨਾ ਰਹਿ ਜਾਣ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਨੂੰ ਅਦਾਲਤ ਨੇ ਕੀਤਾ ਤਲਬ

LEAVE A REPLY

Please enter your comment!
Please enter your name here