ਚੰਡੀਗੜ੍ਹ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਅਗਾਮੀ ਈਵੈਂਟ ਪੰਜਾਬ ਸੈਰ ਸਪਾਟਾ ਸੰਮੇਲਨ ਤੇ ਟਰੈਵਲ ਮਾਰਟ-2023 ਸਬੰਧੀ ਪ੍ਰੈੱਸ ਕਾਨਫਰੰਸ ਕੀਤੀ। ਕਾਨਫਰੰਸ ਦੌਰਾਨ ਉਨ੍ਹਾਂ ਸੈਰ ਸਪਾਟਾ ਤੇ ਪੰਜਾਬ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ਪੂਰੇ ਪੋ੍ਰਗਰਾਮ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਹਰ ਤਿਮਾਹੀ ’ਚ ਇਹ ਪੋ੍ਰਗਰਾਮ ਕਰਵਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤਾਂ ’ਤੇ ਪ੍ਰੋਗਰਾਮ ਤਿਆਰ ਕਰ ਲਿਆ ਗਿਆ ਹੈ। ਇੱਕ ਸਾਲ ਦੀ ਮਿਹਨਤ ਤੋਂ ਬਾਅਦ ਇਸ ਸਮਿੱਟ ਨੂੰ ਕਰਵਾਉਣ ਲਈ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਸੂਬਿਆਂ ਤੇ ਮਹਾਂਨਗਰਾਂ ਵਿੱਚ ਰੋਡ ਸ਼ੋਅ ਕਰ ਕੇ ਪੰਜਾਬ ਦੇ ਟੂਰਿਜ਼ਮ ਸੈਕਟਰ ਵਿੱਚ ਵਧਣ ਫੁੱਲਣ ਦੀ ਸਮਰੱਥਾ ਦਿਖਾਈ ਗਈ ਹੈ। (Anmol Gagan Mann)
ਇਸ ਦੌਰਾਨ ਦੇਸ਼ ਭਰ ਤੋਂ ਟੂਰਿਜ਼ਮ ਆਪ੍ਰੇਟਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਪੰਜਾਬ ਕਿਸ ਤਰ੍ਹਾਂ ਇਸ ਖੇਤਰ ਵਿੱਚ ਮੱਲਾਂ ਮਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਤੇ ਰੋਪੜ, ਨਿਊ ਚੰਡੀਗੜ੍ਹ ਤੇ ਹੁਸ਼ਿਆਰਪੁਰ ਨੂੰ ਅਡੈਂਟੀਫਾਈ ਕੀਤੀ ਹੈ ਤੇ ਇਨ੍ਹਾਂ ਥਾਵਾਂ ’ਤੇ ਇਨਵੈਸਟ ਕੀਤਾ ਜਾਵੇਗਾ। ਆਉਣ ਵਾਲੀ ਜਨਰੇਸ਼ਨ ਪਹਾੜਾਂ ਵੱਲ ਨੂੰ ਜਾ ਰਹੀ ਹੈ ਇਸ ਨੂੰ ਦੇਖ ਕੇ ਸਰਕਾਰ ਕੰਮ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਨੂੰ ਅਦਾਲਤ ਨੇ ਕੀਤਾ ਤਲਬ
ਪਠਨਕੋਟ ’ਚ ਫੈਸਟੀਵਲ ਆਫ਼ ਰੀਵਰ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਜਗ੍ਹਾ ਦੀ ਪ੍ਰਮੋਸ਼ਨ ਹੋਵੇਗੀ। ਹੁਸ਼ਿਆਰਪੁਰ ’ਚ ਨੇਚਰ ਫੈਸਟੀਵਲ ਹੋ ਰਿਹਾ ਹੈ ਇਸ ਨਾਲ ਉਸ ਜਗ੍ਹਾ ਨੂੰ ਪ੍ਰਮੋਟ ਕਰਨ ਦਾ ਮੌਕਾ ਮਿਲੇਗਾ। ਲੋਕਾਂ ਨੂੰ ਪਤਾ ਲੱਗੇਗਾ ਕਿ ਪਹਾੜਾਂ ਦੀ ਸੰੁੰਦਰਤਾ ਕੀ ਹੈ। ਲੋਹੜੀ ਤੋਂ ਬਾਅਦ ਲਗਾਤਾਰ ਐੱਨਆਰਆਈ ਪੰਜਾਬ ਆਉਂਦੇ ਹਨ ਉਸ ਸਮੇਂ ਹੀ ਇਹ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਇਨਵੈਸਟਰ ਨੂੰ ਸੱਦਾ ਜਾ ਚੁੱਕਾ ਹੈ।