ਵਿੰਨੀਪੈਗ, (ਜੀਵਨ)। ਮਾਨਵਤਾ ਭਲਾਈ ਕਾਰਜਾਂ ਨਾਲ ਜਾਣੀ ਜਾਂਦੀ ਸੰਸਥਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਅੱਜ ਵਿੰਨੀਪੈਗ ਵਿਖੇ ਕੈਨੇਡਾ ਦੇ ਇੱਕ ਨੰਬਰ ਹਾਈ ਵੇਅ ‘ਤੇ ਆਸ-ਪਾਸ ਲੱਗਭਗ 20 ਕਿਲੋਮੀਟਰ ਤੱਕ ਸਫਾਈ ਕਰਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ । ਇਸ ਮੌਕੇ ਸਥਾਨਕ ਡੇਰਾ ਸ਼ਰਧਾਲੂ ਭੈਣਾਂ ਤੇ ਵੀਰਾਂ ਨੇ ਸਾਂਝੇ ਤੌਰ ਸਫ਼ਾਈ ਅਭਿਆਨ 6 ਘੰਟੇ ‘ਚ ਸੰਪੰਨ ਕੀਤਾ। ਇਹ ਕਾਰਜ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸਥਾਨਕ ਪ੍ਰਸਾਸ਼ਨ ਦੀ ਮਨਜ਼ੂਰੀ ਤਹਿਤ ਕੀਤਾ ਗਿਆ। (Cleaning campaign Winnipeg)
ਵਿੰਨੀਪੈਗ ਪ੍ਰਸ਼ਾਸਨ ਨੇ ਸਥਾਨਕ ਡੇਰਾ ਪ੍ਰੇਮੀਆਂ ਨੂੰ ਹਾਈਵੇਅ ‘ਤੇ ਆਸ-ਪਾਸ ਲੱਗਭਗ 20 ਕਿਲੋਮੀਟਰ ਤੱਕ ਦਾ ਏਰੀਆ ਸਫਾਈ ਕਰਨ ਲਈ ਮੁਕੱਰਰ ਕੀਤਾ ਹੋਇਆ ਹੈ ਜਿਸ ਤਹਿਤ ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਹਰ ਸਾਲ ਇਸ ਕਾਰਜ ਨੂੰ ਨੇਪਰੇ ਚਾੜਦੇ ਨੇ। ਜਿਕਰਯੋਗ ਹੈ ਕਿ ਕੈਨੇਡਾ ਇਕਾਈ ਦੇ ਵਲੰਟੀਅਰਾਂ ਸਮੇਂ-ਸਮੇਂ ’ਤੇ ਵੱਖ-ਵੱਖ ਸਮਾਜ ਭਲਾਈ ਕਾਰਜ ਕਰਦੇ ਰਹਿੰਦੇ ਹਨ।