ਮ੍ਰਿਤਕ ਦੇ ਭਾਰਤ ਲਿਆਉਣ ਲਈ ਸਰਕਾਰ ਨੂੰ ਕੀਤੀ ਅਪੀਲ (Canada News )
(ਮਨੋਜ ਗੋਇਲ) ਘੱਗਾ/ਬਾਦਸ਼ਾਹਪੁਰ । ਨੇੜਲੇ ਪਿੰਡ ਕਕਰਾਲਾ ਭਾਈਕਾ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਿੰਡ ਕਕਰਾਲਾ ਦੇ ਇਕ ਕਿਸਾਨ ਪਰਿਵਾਰ ਦਾ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਗਿੱਲ ਪਿਛਲੇ ਸਾਲ ਕੈਨੇਡਾ ਵਿਚ ਪੜ੍ਹਾਈ ਕਰਨ ਗਿਆ ਸੀ (Canada News ) ਜਿਸ ਦੀ ਅੱਜ ਕੈਨੇਡਾ ’ਚ ਸਵੇਰੇ ਹੀ ਮੌਤ ਹੋਣ ਦੀ ਖਬਰ ਪਰਿਵਾਰ ਨੂੰ ਮਿਲੀ ਹੈ।
ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੰਬਰ ’ਤੇ ਕੈਨੇਡਾ ਤੋਂ ਇਕ ਪੰਜਾਬੀ ਪੁਲਿਸ ਮੁਲਾਜ਼ਮ ਨੇ ਫੋਨ ਕਰਕੇ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਨਿਰਮਲ ਸਿੰਘ ਨਾਲ ਗੱਲ ਨਾ ਹੋਣ ਕਰਕੇ ਕੈਨੇਡਾ ਪੁਲਿਸ ਮੁਲਾਜ਼ਮ ਨੇ ਪਰਿਵਾਰ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਬਾਅਦ ਵਿਚ ਮੁਲਾਜ਼ਮ ਨੇ ਮ੍ਰਿਤਕ ਦੇ ਨਾਲ ਰਹਿੰਦੇ ਪਿੰਡ ਦੇ ਹੀ ਹੋਰ ਨੌਜਵਾਨ ਦੇ ਘਰ ਫੋਨ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਤਾਂ ਪਿੰਡ ਦੇ ਉਸ ਦੁਸਰੇ ਪਰਿਵਾਰ ਦੇ ਮੈਂਬਰ ਨੇ ਸੁਰਿੰਦਰ ਸਿੰਘ ਦੇ ਘਰ ਉਸ ਦੀ ਦੌਰਾ ਪੈਣ ਨਾਲ ਮੌਤ ਹੋ ਜਾਣ ਬਾਰੇ ਦੱਸਿਆ।
ਇਹ ਵੀ ਪੜ੍ਹੋ : ਫੌਜ ਮੁਖੀ ਨੇ ਕਸ਼ਮੀਰ ਘਾਟੀ ‘ਚ LOC ਦਾ ਜਾਇਜ਼ਾ ਲਿਆ
ਸੁਰਿੰਦਰ ਸਿੰਘ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿਚ ਰਹਿੰਦਾ ਸੀ ਤੇ ਪਿਛਲੀ ਰਾਤ ਹੀ ਪੁਰਾਣੀ ਜਗ੍ਹਾ ਤੋਂ ਬਦਲ ਕੇ ਨਵੇਂ ਘਰ ਵਿਚ ਗਿਆ ਸੀ ਤੇ ਜਿੱਥੇ ਪਹਿਲੀ ਹੀ ਰਾਤ ਉਸ ਦੀ ਮੌਤ ਹੋ ਗਈ। ਇਸ ਖਬਰ ਤੋਂ ਬਾਅਦ ਜਿੱਥੇ ਪਰਵਾਰ ਵਿਚ ਮਹੌਲ ਗਮਗੀਨ ਹੋ ਗਿਆ ਉੱਥੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਇਕ ਨੌਜਵਾਨ ਪੰਚਾਇਤ ਮੈਂਬਰ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਇਕ ਵੱਡੀ ਰਕਮ ਦਾ ਖਰਚ ਦੱਸਿਆ ਜਾ ਰਿਹਾ ਹੈ ਜੋ ਲੱਖਾਂ ਵਿਚ ਹੈ। ਉਨਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਮੱਦਦ ਕੀਤੀ ਜਾਵੇ ਤਾਂ ਜੋ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰ ਸਕਣ।
ਸੁਰਿੰਦਰ ਸਿੰਘ ਦੀ ਪੁਰਾਣੀ ਤਸਵੀਰ